ਸੱਭ ਨੂੰ ਹਸਾਉਣ ਵਾਲੀ ਭਾਰਤੀ ਸਿੰਘ ਕਿਉਂ ਰੋਈ, ਵੇਖੋ ਵੀਡੀਓ

By  Anmol Sandhu July 13th 2018 07:50 AM

ਕਾਮੇਡੀ ਇੰਡਸਟਰੀ comedy industry ਵਿੱਚ ਆਪਣੀ ਇੱਕ ਵੱਖਰੀ ਪਹਿਚਾਣ ਬਣਾਉਣ ਵਾਲੀ ਭਾਰਤੀ ਸਿੰਘ Bharti Singh  ਨੇਂ ਆਪਣੀ ਅਦਾਕਾਰੀ ਨਾਲ ਹਰ ਪਾਸੇ ਧੂਮਾਂ ਪਾਈਆਂ ਹਨ | ਹਾਲ ਹੀ ਵਿੱਚ ਕਾਮੇਡੀਅਨ ਭਾਰਤੀ ਸਿੰਘ ਨੇ ਸੋਸ਼ਲ ਮੀਡਿਆ ਦੇ ਜਰੀਏ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇਂ ਇਸ ਵਾਰ ਕੁੱਝ ਵੱਖਰਾ ਕੀਤਾ ਹੈ | ਇਸ ਵੀਡੀਓ ਦੇ ਰਹੀ ਉਹਨਾਂ ਇਹ ਦੱਸਿਆ ਕਿ ਉਹ ਕਾਮੇਡੀ ਐਕਟਿੰਗ ਤੋਂ ਇਲਾਵਾ ਇਮੋਸ਼ਨਲ ਐਕਟਿੰਗ ਵੀ ਬਹੁਤ ਅੱਛੀ ਕਰ ਸਕਦੇ ਹਨ | ਇਹਨਾਂ ਦੀ ਇਸ ਵੀਡੀਓ ਨੂੰ 25 ਲੱਖ ਤੋਂ ਜਿਆਦਾ ਲੋਕਾਂ ਨੇ ਵੇਖਿਆ |

https://www.instagram.com/p/BlHkeNdgb7m/?utm_source=ig_share_sheet&igshid=2a03vlnbasng

ਅੱਜ ਕਲ ਕਾਮੇਡੀ comedy ਹਾਈ ਸਕੂਲ ਸ਼ੋਅ ਦੀ ਟੀਮ ਦੇ ਨਾਲ ਕੰਮ ਕਰ ਰਹੀ ਹੈ| ਇਹ ਸ਼ੋਅ ਅਦਾਕਾਰ ਰਾਮ ਕਪੂਰ ਦੁਆਰਾ ਹੋਸਟ ਕੀਤਾ ਜਾਂ ਰਿਹਾ ਹੈ | ਭਾਰਤੀ ਸਿੰਘ Bharti Singh ਤੋਂ ਇਲਾਵਾ ਇਸ ਵਿੱਚ ਕਈ ਹੋਰ ਕਲਾਕਾਰ ਜਿਵੇਂ ਕਿ ਗੋਪਾਲ ਦੱਤ ,ਪਰਿਤੋਸ਼ ਤਰਿਪਾਠੀ , ਕ੍ਰਿਸ਼ਨਾ ਭੱਟ , ਜਸਮੀਤ ਭਾਟੀਆ, ਅਤੇ ਦੀਪਕ ਭਾਟੀਆ ਵੀ ਇਸ ਵਿੱਚ ਆਪਣੀ ਕੌਮੇਡੀ ਦਾ ਹੁਨਰ ਦਿਖਾ ਰਹੇ ਹਨ | ਅੰਮ੍ਰਿਤਸਰ ਦੀ ਇਸ ਮੁਟਿਆਰ ਨੇਂ ਆਪਣੀ ਅਦਾਕਾਰੀ ਦੇ ਨਾਲ ਪੰਜਾਬ ਦਾ ਵੀ ਨਾਮ ਰੋਸ਼ਨ ਕੀਤਾ |

2012 ਵਿੱਚ ਬੈਸਟ ਅਦਾਕਾਰਾ ਦੇ ਰੂਪ ਵਿੱਚ ITA ਐਵਾਰਡ ਨਾਲ ਸਨਮਾਨਿਆ ਗਿਆ ਇਹਨਾਂ ਹੀ ਨਹੀਂ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਅਵਾਰਡਾਂ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਗਿਆ | ਭਾਰਤੀ ਸਿੰਘ Bharti Singh ਨੇਂ ਬਹੁਤ ਸਾਰੀਆਂ ਪੰਜਾਬੀ ਅਤੇ ਬੋਲੀਵੁਡ ਫ਼ਿਲਮਾਂ ਵਿੱਚ ਵੀ ਆਪਣੀ ਭੂਮਿਕਾ ਨੂੰ ਬਹੁਤ ਹੀ ਬਾਖੂਬੀ ਤਰੀਕੇ ਨਾਲ ਨਿਭਾਇਆ | ਇਹਨਾਂ ਨੇ ਆਪਣੇ ਇਸ ਕੈਰੀਅਰ ਦੀ ਸ਼ੁਰੂਆਤ 2008 ਵਿੱਚ ਇੱਕ ਕਾਮੇਡੀ ਸ਼ੋ ਦੁਆਰਾ ਕੀਤੀ ਸੀ ਜਿਸ ਵਿੱਚ ਲੋਕਾਂ ਨੇਂ ਇਹਨਾਂ ਦੀ ਐਕਟਿੰਗ ਨੂੰ ਬਹੁਤ ਪਸੰਦ ਕੀਤਾ |

Related Post