ਵਾਇਰਲ ਹੋਈ ਕੀਕੂ ਸ਼ਾਰਦਾ ਤੇ ਭਾਰਤੀ ਸਿੰਘ ਦੀ ਬੈਲੀ ਡਾਂਸ ਵਾਲੀ ਵੀਡਿਓ, ਵੀਡਿਓ ਦੇਖ ਕੇ ਨਿਕਲ ਜਾਵੇਗਾ ਤੁਹਾਡਾ ਹਾਸਾ 

By  Rupinder Kaler April 5th 2019 06:24 PM -- Updated: April 5th 2019 06:27 PM

ਮਸ਼ਹੂਰ ਕਮੇਡੀਅਨ ਕੀਕੂ ਸ਼ਾਰਦਾ ਤੇ ਭਾਰਤੀ ਸਿੰਘ ਏਨੀਂ ਦਿਨੀਂ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਨਜ਼ਰ ਆ ਰਹੇ ਹਨ । ਸ਼ੋਅ ਵਿੱਚ ਦੋਹਾਂ ਦੀ ਕਮੇਡੀ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਜੇਕਰ ਦੋ ਕਮੇਡੀਅਨ ਇੱਕਠੇ ਹੋਣ ਤਾਂ ਮਸਤੀ ਹੋਣਾ ਤਾਂ ਆਮ ਗੱਲ ਹੈ । ਇਸੇ ਤਰ੍ਹਾਂ ਦੀ ਇੱਕ ਵੀਡਿਓ ਏਨੀਂ ਦਿਨੀਂ ਕਾਫੀ ਵਾਇਰਲ ਹੋ ਰਹੀ ਹੈ । ਇਸ ਵੀਡਿਓ ਵਿੱਚ ਉਹ ਮਸਤੀ ਕਰਨ ਦੇ ਨਾਲ ਨਾਲ ਬੈਲੀ ਡਾਂਸ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ ।

https://www.instagram.com/p/BvuWT5wgmZr/?utm_source=ig_embed

ਇਹ ਵੀਡਿਓ ਕੁਝ ਦਿਨ ਪੁਰਾਣਾ ਹੈ । ਇਹ ਵੀਡਿਓ ਕਪਿਲ ਦੇ ਜਨਮ ਦਿਨ ਦੀ ਪਾਰਟੀ ਦਾ ਹੈ ਜਿੱਥੇ ਦੋਹਾਂ ਨੇ ਕਾਫੀ ਡਾਂਸ ਕੀਤਾ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਕੀਕੂ ਤੇ ਭਾਰਤੀ ਇੱਕ ਨਿੱਜੀ ਟੀਵੀ ਚੈਨਲ ਦੇ ਡਾਂਸ ਪ੍ਰੋਗਰਾਮ ਵਿੱਚ ਵੀ ਪ੍ਰਫਾਰਮੈਂਸ ਦੇ ਚੁੱਕੇ ਹਨ ।

https://www.instagram.com/p/BvucpUkgDnL/?utm_source=ig_embed

ਜਿਸ ਤੋਂ ਜ਼ਾਹਿਰ ਹੋ ਜਾਂਦਾ ਹੈ ਕਿ ਦੋਵੇਂ ਚੰਗੇ ਡਾਂਸਰ ਵੀ ਹਨ । ਕੀਕੂ ਤੇ ਭਾਰਤੀ ਦੇ ਇਸ ਡਾਂਸ ਵੀਡੀਓ ਨੂੰ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਤੇ ਵੀ ਸ਼ੇਅਰ ਕੀਤਾ ਹੈ ।

Related Post