ਲਾਕਡਾਊਨ ਦੌਰਾਨ ਭੂਮੀ ਪੇਡਨੇਕਰ ਕਰ ਰਹੀ ਮਾਂ ਨਾਲ ਖੇਤੀ, ਤਸਵੀਰਾਂ ਸਾਂਝੀਆਂ ਕਰਕੇ ਦੱਸਿਆ ਦਿਲ ਦਾ ਹਾਲ

By  Rupinder Kaler April 11th 2020 01:56 PM

ਲਾਕਡਾਊਨ ਦੌਰਾਨ ਬਹੁਤ ਸਾਰੇ ਫ਼ਿਲਮੀ ਸਿਤਾਰੇ ਆਪਣੇ ਘਰ ਵਿੱਚ ਕੰਮ ਕਰਕੇ ਸਮਾਂ ਗੁਜ਼ਾਰ ਰਹੇ ਹਨ । ਕੋਈ ਕਿਤਾਬ ਪੜ੍ਹ ਰਿਹਾ ਹੈ ਤੇ ਕੋਈ ਕੁਕਿੰਗ ਕਰ ਰਿਹਾ ਹੈ ਤੋ ਕੋਈ ਨਵੀਆਂ ਚੀਜਾਂ ਸਿੱਖਣ ਵਿੱਚ ਸਮਾਂ ਗੁਜ਼ਾਰ ਰਿਹਾ ਹੈ । ਅਜਿਹੀ ਹੀ ਇੱਕ ਅਦਾਕਾਰਾ ਹੈ ਭੂਮੀ ਪੇਡਨੇਕਰ ਜਿਹੜੀ ਕਿ ਏਨੀਂ ਦਿਨੀਂ ਆਪਣੀ ਮਾਂ ਸੁਮਿੱਤਰਾ ਨਾਲ ਹਾਈਡ੍ਰੋਪਨਿਕਸ ਖੇਤੀ ਦਾ ਵਿਗਿਆਨ ਸਿੱਖ ਰਹੀ ਹੈ ।

https://www.instagram.com/p/B-1KgNKpcyj/

ਭੂਮੀ ਦੀ ਮਾਂ ਨੇ ਦੱਸਿਆ ਕਿ ਉਹ ਤੇ ਉਸ ਦੀ ਬੇਟੀ ਹਮੇਸ਼ਾ ਇੱਕ ਗਾਰਡਨ ਬਨਾਉਣਾ ਚਾਹੁੰਦੇ ਸੀ । ਹੁਣ ਲੱਗ ਰਿਹਾ ਹੈ ਕਿ ਦੋਹਾਂ ਦਾ ਸੁਫ਼ਨਾ ਪੂਰਾ ਹੋ ਰਿਹਾ ਹੈ । ਭੂਮੀ ਇਸ ਗਾਰਡਨ ਨੂੰ ਬਨਾਉਣ ਲਈ ਪੂਰਾ ਸਮਾਂ ਦੇ ਰਹੀ ਹੈ । ਇਸ ਬਾਰੇ ਭੂਮੀ ਨੇ ਵੀ ਇਸ ਬਾਰੇ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਹੈ । ਉਹਨਾਂ ਨੇ ਦੱਸਿਆ ਕਿ ‘ਮੈਂ ਅਤੇ ਮੇਰੀ ਮਾਂ ਹਮੇਸ਼ਾ ਆਪਣਾ ਹਾਈਡ੍ਰੋਪੋਨਿਕਸ ਗਾਰਡਨ ਚਾਹੁੰਦੇ ਸੀ, ਜਿੱਥੇ ਅਸੀਂ ਆਪਣੀਆਂ ਸਬਜ਼ੀਆਂ ਉਗਾ ਸਕੀਏ, ਤੇ ਖੁਦ ਦੀਆਂ ਉਗਾਈਆਂ ਹੋਈਆਂ ਚੀਜਾਂ ਦਾ ਲੁਤਫ ਉਠਾ ਸਕੀਏ ।

ਹੁਣ ਇਹ ਸਭ ਕੁਝ ਸ਼ੁਰੂ ਕਰਕੇ ਬਹੁਤ ਖੁਸ਼ੀ ਹੁੰਦੀ ਹੈ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਬਾਗਵਾਨੀ ਇਸ ਤਰ੍ਹਾਂ ਦੀ ਹੁੰਦੀ ਹੈ ਜਿਸ ਵਿੱਚ ਮਿੱਟੀ ਦੀ ਵਰਤਂੋ ਬਿਲਕੁਲ ਨਹੀਂ ਹੁੰਦੀ । ਇਸ ਨਾਲ ਪ੍ਰਦੂਸ਼ਣ ਬਹੁਤ ਘੱਟ ਹੁੰਦਾ ਹੈ ਤੇ ਕੀੜੇ ਮਾਰ ਦਵਾਈਆਂ ਦੀ ਵਰਤਂੋ ਵੀ ਨਹੀਂ ਹੁੰਦੀ । ਇਸ ਖੇਤੀ ਨੂੰ ਸੂਰਜ ਦੀ ਕੁਝ ਰੋਸ਼ਨੀ ਤੇ ਥੋੜੇ ਜਿਹੇ ਪਾਣੀ ਤੇ ਪੋਸ਼ਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ ।

Related Post