ਫ਼ਿਲਮ ‘ਦੁਰਗਾਮਤੀ’ ਦਾ ਟਰੇਲਰ ਹੋਇਆ ਰਿਲੀਜ਼, ਅਕਸ਼ੇ ਕੁਮਾਰ ਨੇ ਸਾਂਝੀ ਕੀਤੀ ਪੋਸਟ

By  Rupinder Kaler November 25th 2020 04:20 PM -- Updated: November 25th 2020 05:36 PM

'ਦੁਰਗਾਮਤੀ' ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਗਿਆ ਹੈ । ਫਿਲਮ 'ਦੁਰਗਾਮਤੀ' ਦਾ ਟ੍ਰੇਲਰ ਬਹੁਤ ਡਰਾਉਣਾ ਹੈ, ਜਿਸ ਤਰ੍ਹਾਂ ਦਾ ਇਹ ਟਰੇਲਰ ਹੈ ਉਸ ਤੋਂ ਸਾਫ ਹੁੰਦਾ ਹੈ ਕਿ ਇਹ ਫ਼ਿਲਮ ਬਹੁਤ ਹੀ ਸਸਪੈਂਸ ਨਾਲ ਭਰਪੂਰ ਹੋਵੇਗੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਫ਼ਿਲਮ ਦਾ ਨਿਰਮਾਣ ਅਕਸ਼ੇ ਕੁਮਾਰ ਨੇ ਕੀਤਾ ਹੈ ਅਤੇ ਫਿਲਮ ਵਿੱਚ ਬਾਲੀਵੁੱਡ ਅਭਿਨੇਤਰੀ ਭੂਮੀ ਪੇਡਨੇਕਰ ਮੁੱਖ ਭੂਮਿਕਾ ਵਿੱਚ ਹਨ।

akshay

ਹੋਰ ਪੜ੍ਹੋ :

ਜੋਬਨਪ੍ਰੀਤ ਨੇ ਨਵੀਂ ਫ਼ਿਲਮ ਦਾ ਕੀਤਾ ਐਲਾਨ, ਫ਼ਿਲਮ ਦਾ ਫ੍ਰਸਟ ਲੁੱਕ ਕੀਤਾ ਸਾਂਝਾ

ਬੱਬੂ ਮਾਨ ਨੇ ਕਿਸਾਨਾਂ ਦੇ 26-27 ਨਵੰਬਰ ਦੇ ਦਿੱਲੀ ਮਾਰਚ ਨੂੰ ਕਾਮਯਾਬ ਬਨਾਉਣ ਦੀ ਕੀਤੀ ਅਪੀਲ

ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਇਸ ਫਿਲਮ ਦਾ ਨਾਂਅ ‘ਦੁਰਗਾਵਤੀ’ ਸੀ, ਪਰ ਹਾਲ ਹੀ ਵਿੱਚ ਇਸਦਾ ਨਾਮ ਬਦਲ ਕੇ ‘ਦੁਰਗਾਮਤੀ’ ਕਰ ਦਿੱਤਾ ਗਿਆ। ਅਸ਼ੋਕ ਦੁਆਰਾ ਨਿਰਦੇਸ਼ਤ ਇਹ ਫਿਲਮ ਬਹੁਤ ਡਰਾਉਣੀ ਹੈ, ਜੋ ਕਿ ਇਕ ਨਿਰਦੋਸ਼ ਸਰਕਾਰੀ ਅਧਿਕਾਰੀ ਦੀ ਕਹਾਣੀ ਦਸਦੀ ਹੈ ।

ਹਾਲ ਹੀ ਵਿੱਚ ਅਕਸ਼ੇ ਕੁਮਾਰ ਨੇ ਇੱਕ ਟਵੀਟ ਵਿੱਚ ਇਸ ਫਿਲਮ ਦੀ ਰਿਲੀਜ਼ ਦੀ ਤਰੀਕ ਦਾ ਐਲਾਨ ਕੀਤਾ ਹੈ। ਉਨ੍ਹਾਂ ਦੱਸਿਆ ਸੀ ਕਿ ਇਹ ਫਿਲਮ ਅਮੇਜ਼ਨ ਪ੍ਰਾਈਮ ਵੀਡੀਓ 'ਤੇ 11 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Related Post