ਪੰਜਾਬੀ ਗਜ਼ਲ ਗਾਇਕ ਭੁਪਿੰਦਰ ਨੇ ਬੰਗਾਲੀ ਗਾਇਕਾ ਨਾਲ ਕਰਵਾਇਆ ਹੈ ਵਿਆਹ, ਇਸ ਤਰ੍ਹਾਂ ਸ਼ੁਰੂ ਹੋਈ ਸੀ ਲਵਸਟੋਰੀ

By  Rupinder Kaler April 8th 2020 04:15 PM

‘ਕਿਸੀ ਨਜ਼ਰ ਕੋ ਤੇਰਾ ਇੰਤਜ਼ਾਰ ਆਜ ਭੀ ਹੈ’ ਤੇ ‘ਦਿਲ ਡੂੰਡਤਾ ਹੈ ਫਿਰ ਵਹੀ’ ਵਰਗੇ ਗਾਣੇ ਲੋਕ ਅੱਜ ਵੀ ਗੁਣਗੁਣਾਉਂਦੇ ਦਿਖਾਈ ਦੇ ਜਾਂਦੇ ਹਨ । ਇਹਨਾਂ ਮਸ਼ਹੂਰ ਗਾਣਿਆਂ ਨੂੰ ਆਵਾਜ਼ ਦਿੱਤੀ ਸੀ ਮਸ਼ਹੂਰ ਗਾਇਕ ਭੁਪਿੰਦਰ ਸਿੰਘ ਨੇ । ਲੋਕ ਅੱਜ ਵੀ ਉਹਨਾਂ ਨੂੰ ਉਹਨਾਂ ਦੀ ਗਜ਼ਲਾਂ ਕਰਕੇ ਯਾਦ ਕਰਦੇ ਹਨ । ਉਹਨਾਂ ਦੇ ਕੁਝ ਹਿੱਟ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟ ਵਿੱਚ ‘ਕਰੋਗੇ ਯਾਦ ਤੋ’, ‘ਮੀਠਾ ਬੋਲ ਬੋਲੇ’, ‘ਦਰੋ ਦੀਵਾਰ ਪੇ ਹਸਰਤ ਸੇ ਨਜ਼ਰ ਕਰਤੇ ਹੈ’ ਹਨ ।

ਭੁਪਿੰਦਰ ਸਿੰਘ ਨੇ ਮਿਊਜ਼ਿਕ ਕਰੀਅਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਇਸ ਦੀ ਸ਼ੁਰੂਆਤ ਆਲ ਇੰਡੀਆ ਰੇਡੀਓ ਤੋਂ ਕੀਤੀ ਸੀ । ਇਸ ਤੋਂ ਬਾਅਦ ਉਹਨਾਂ ਨੇ ਹਿੱਟ ਮਿਊਜ਼ਿਕ ਡਾਇਰੈਕਟਰ ਆਰ ਡੀ ਬਰਮਨ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ । ਦੋਹਾਂ ਨੇ ਕਈ ਫ਼ਿਲਮਾਂ ਲਈ ਗੀਤ ਤਿਆਰ ਕੀਤੇ । ਬਾਅਦ ਵਿੱਚ ਭੁਪਿੰਦਰ ਸਿੰਘ ਦਾ ਗਜ਼ਲਾਂ ਵੱਲ ਰੁਝਾਨ ਹੋ ਗਿਆ ਤੇ ਉਹਨਾਂ ਨੇ ਫ਼ਿਲਮੀ ਗਾਣੇ ਗਾਉਣੇ ਘੱਟ ਕਰ ਦਿੱਤੇ ।

ਭੁਪਿੰਦਰ ਸਿੰਘ ਦੀ ਲਵ ਸਟੋਰੀ ਵੀ ਕਮਾਲ ਦੀ ਹੈ । ਉਹਨਾਂ ਦੀ ਪਤਨੀ ਬੰਗਾਲੀ ਹੈ ਤੇ ਉਹ ਖੁਦ ਪੰਜਾਬੀ ਹਨ । ਇਹ ਜੋੜੀ ਗਾਇਕਾਂ ਦੀ ਸੀ ਇਸ ਲਈ ਦੋਹਾਂ ਨੂੰ ਇੱਕ ਦੂਜੇ ਨਾਲ ਸਮਾਂ ਗੁਜ਼ਾਰਨਾ ਵਧੀਆ ਲੱਗਦਾ ਸੀ । ਉਹਨਾਂ ਦੀ ਪਤਨੀ ਦਾ ਨਾਂਅ ਮਿਤਾਲੀ ਮੁਖਰਜੀ ਹੈ । ਭੁਪਿੰਦਰ ਨੇ ਜਦੋਂ ਮਿਤਾਲੀ ਦਾ ਗਾਣਾ ਸੁਣਿਆ ਤਾਂ ਸੁਣਦੇ ਹੀ ਰਹਿ ਗਏ । ਮਿਤਾਲੀ ਦੇ ਗਾਣੇ ਦੀ ਰਿਕਾਰਡਿੰਗ ਭੁਪਿੰਦਰ ਦੇ ਭਰਾ ਨੇ ਕੀਤੀ ਸੀ ।

ਜਦੋਂ ਦੋਹਾਂ ਦੀ ਪਹਿਲੀ ਮੁਲਾਕਾਤ ਹੋਈ ਤਾਂ ਮਿਤਾਲੀ ਨੇ ਆਪਣੀ ਪਹਿਚਾਣ ਦੱਸਣੀ ਚਾਹੀ ਪਰ ਭੁਪਿੰਦਰ ਨੇ ਕਿਹਾ ਕਿ ਮੈਂ ਤੈਨੂੰ ਜਾਣਦਾ ਹਾਂ ਮੈਨੂੰ ਤੁਹਾਡੀ ਆਵਾਜ਼ ਬਹੁਤ ਪਸੰਦ ਹੈ । ਇਸ ਦਿਨ ਤੋਂ ਬਾਅਦ ਇਹ ਜੋੜੀ ਅੱਜ ਵੀ ਇੱਕਠੀ ਹੈ ਕਿਉਂਕਿ 1983 ਵਿੱਚ ਇਸ ਜੋੜੀ ਨੇ ਵਿਆਹ ਕਰਵਾ ਲਿਆ ਸੀ ।

Related Post