ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ, ਪ੍ਰਸਿੱਧ ਸੰਗੀਤਕਾਰ ਸੁਰਿੰਦਰ ਬੱਚਨ ਜੀ ਦਾ ਦਿਹਾਂਤ, ਤੇਜਵੰਤ ਕਿੱਟੂ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਜਤਾਇਆ ਦੁੱਖ

By  Shaminder November 30th 2021 01:34 PM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬੱਚਨ (Surinder Bachan) ਜੀ ਦਾ ਦਿਹਾਂਤ (Death)  ਹੋ ਗਿਆ ਹੈ । ਉਨ੍ਹਾਂ ਨੇ ਪਿਛਲੇ ਹਫ਼ਤੇ ਹੀ ਸੁਰਿੰਦਰ ਕੌਰ ਜੀ ਦੇ ਨਾਲ ਮੁਹਾਲੀ ‘ਚ ਕੋਈ ਖ਼ਾਸ ਪ੍ਰੋਗਰਾਮ ਸ਼ੂਟ ਕੀਤਾ ਸੀ । ਜਿਸ ਤੋਂ ਬਾਅਦ ਕਿਸੇ ਨੂੰ ਵੀ ਇਹ ਵਿਸ਼ਵਾਸ਼ ਨਹੀਂ ਹੋ ਰਿਹਾ ਕਿ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ‘ਤੇ ਤੇਜਵੰਤ ਕਿੱਟੂ (Tejwant Kittu)  ਨੇ ਸੁਰਿੰਦਰ ਬੱਚਨ ਹੋਰਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਸੁਰਿੰਦਰ ਬੱਚਨ ਜੀ ਨੇ ਅਨੇਕਾਂ ਹੀ ਗੀਤਾਂ ਨੂੰ ਆਪਣੀਆਂ ਸੰਗੀਤਕ ਧੁਨਾਂ ਦੇ ਨਾਲ ਸ਼ਿੰਗਾਰਿਆ ਸੀ ।

Tejwant Kittu Shared Post image From FB

ਸੁਰਿੰਦਰ ਬਚਨ ਜੀ ਦੇ ਇੱਕ ਅਜਿਹੇ ਮਿਊਜ਼ਿਕ ਡਾਇਰੈਕਟਰ ਸੀ, ਜਿਨਾਂ ਦੇ ਨਾਂਅ ਸਭ ਤੋਂ ਵੱਧ ਗਾਣੇ ਰਿਲੀਜ਼ ਕਰਨ ਦਾ ਰਿਕਾਰਡ ਦਰਜ ਹੈ । ਸੁਰਿੰਦਰ ਬਚਨ ਜੀ ਅਜਿਹੇ ਗਾਇਕ ਨੇ ਜਿਨ੍ਹਾਂ ਦੇ ਨਾਂਅ ਸੋਲਾਂ ਹਜ਼ਾਰ ਤੋਂ ਵੀ ਜ਼ਿਆਦਾ ਗੀਤ ਕੱਢਣ ਦਾ ਰਿਕਾਰਡ ਹੈ । ਸੁਰਿੰਦਰ ਕੌਰ ਤੋਂ ਲੈ ਕੇ ਸੁਰਜੀਤ ਬਿੰਦਰਖੀਆ,ਬੱਬੂ ਮਾਨ ,ਕਮਲਹੀਰ,ਮਨਮੋਹਨ ਵਾਰਿਸ ਸਣੇ ਹਰ ਗਾਇਕ ਨਾਲ ਉਨ੍ਹਾਂ ਨੇ ਗੀਤ ਬਣਾਏ ਨੇ ।

Surinder Bachan ji image From instagram

ਉਨ੍ਹਾਂ ਨੇ ਆਪਣੇ ਮਿਊਜ਼ਿਕ ਸਫ਼ਰ ਦੀ ਸ਼ੁਰੂਆਤ 1989 ‘ਚ ਕੀਤੀ ਸੀ ਅਤੇ ਬਹੁਤ ਹੀ ਨਿੱਕੀ ਉਮਰ ‘ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ।।ਸੁਰਿੰਦਰ ਬਚਨ ਨੇ ਚੌਦਾਂ ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਅਤੇ ਇੱਕ ਵਧੀਆ ਰੁਤਬਾ ਵੀ ਹਾਸਲ ਕਰ ਲਿਆ ਸੀ । ਸੁਰਿੰਦਰ ਬਚਨ ਘਰ 'ਚ ਸਭ ਦੇ ਲਾਡਲੇ ਸਨ ਅਤੇ ਚੌਦਾਂ ਸਾਲ ਦੀ ਉਮਰ 'ਚ ਆਪਣੇ ਵੱਡੇ ਭਰਾ ਜੋ ਕਿ ਇੱਕ ਮਿਊਜ਼ਿਕ ਡਾਇਰੈਕਟਰ ਸਨ ,ਉਨ੍ਹਾਂ ਨਾਲ ਹੀ ਰਿਕਾਰਡਿੰਗ ਸਮੇਂ ਸਟੂਡਿਓ 'ਚ ਜਾਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਨ੍ਹਾਂ ਨੂੰ ਇਸ ਲਾਈਨ 'ਚ ਉਹ ਹੀ ਲੈ ਕੇ ਆਏ ਸਨ ।ਸੁਰਿੰਦਰ ਬਚਨ ਦਾ ਕਹਿਣਾ ਹੈ ਕਿ ਇੱਕ ਵਾਰ ਮਿਊਜ਼ਿਕ ਡਾਇਰੈਕਸ਼ਨ ਦੀਆਂ ਬਰੀਕੀਆਂ ਸਿੱਖਣ ਦੌਰਾਨ ਹੀ ਉਨ੍ਹਾਂ ਨੇ ਮਜ਼ਾਕ ਮਜ਼ਾਕ 'ਚ ਇੱਕ ਗੀਤ ਨੂੰ ਸੰਗੀਤਬੱਧ ਕੀਤਾ ਸੀ ਜੋ ਕਿ ਸੁਰਿੰਦਰ ਸ਼ਿੰਦਾ ਦਾ ਸੀ, ਪਰ ਉਸ ਸਮੇਂ ਇਹ ਗੀਤ ਕਾਫੀ ਹਿੱਟ ਹੋਇਆ ਸੀ ।

 

Related Post