ਬਿੱਗ ਬੌਸ ਦੇ ਪ੍ਰਤੀਭਾਗੀ ਰਹੇ ਹਿੰਦੁਸਤਾਨੀ ਭਾਊ ਉਰਫ਼ ਵਿਕਾਸ ਪਾਠਕ ਨੂੰ ਡੂੰਘਾ ਸਦਮਾ, ਮਾਂ ਦਾ ਹੋਇਆ ਦਿਹਾਂਤ

By  Shaminder October 27th 2020 01:01 PM -- Updated: October 27th 2020 01:06 PM

ਬਿੱਗ ਬੌਸ 13 ‘ਚ ਪ੍ਰਤੀਭਾਗੀ ਰਹੇ ਅਤੇ ਆਪਣੇ ਬਿਆਨਾਂ ਕਰਕੇ ਚਰਚਾ ‘ਚ ਰਚਿਣ ਵਾਲੇ ਹਿੰਦੁਸਤਾਨੀ ਭਾਊ ਉਰਫ਼ ਵਿਕਾਸ ਪਾਠਕ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ । ਉਨ੍ਹਾਂ ਦੀ ਮਾਂ ਦਾ ਦਿਹਾਂਤ ਹੋ ਗਿਆ ਹੈ । ਇਸ ਖ਼ਬਰ ਤੋਂ ਬਾਅਦ ਹਰ ਕੋਈ ਉਨ੍ਹਾਂ ਦੀ ਮਾਂ ਦੇ ਦਿਹਾਂਤ ‘ਤੇ ਦੁੱਖ ਜਤਾ ਰਿਹਾ ਹੈ ।

hindustani-bahu hindustani-bahu

ਉਨ੍ਹਾਂ ਦੀ ਮਾਂ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ । ਆਪਣੀ ਮਾਂ ਦੀ ਖਰਾਬ ਸਿਹਤ ਦੇ ਬਾਰੇ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਟਵਿਟਰ ਅਕਾਊਂਟ ‘ਤੇ ਦਿੱਤੀ ਸੀ । ਇਸ ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਸੀ ‘ਪਲੀਜ਼ ਦੁਆ ਕਰੋ ਮੇਰੀ ਮਾਂ ਦੇ ਲਈ ਕਿ ਉਹ ਜਲਦੀ ਠੀਕ ਹੋ ਜਾਵੇ’ ।

ਹੋਰ ਪੜ੍ਹੋ : ਹਿੰਦੁਸਤਾਨੀ ਭਾਊ ਦਾ ਇੰਸਟਾਗ੍ਰਾਮ ਅਕਾਊਂਟ ਸਸਪੈਂਡ, ਇਹਨਾਂ ਲੋਕਾਂ ਨੇ ਕੀਤੀ ਸੀ ਸ਼ਿਕਾਇਤ

Hindustani-Bahu Hindustani-Bahu

ਦੱਸ ਦਈਏ ਵਿਕਾਸ ਪਾਠਕ ਆਪਣੀ ਬਿਆਨਬਾਜ਼ੀ ਕਰਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੇ ਹਨ ।

hindustani-bahu hindustani-bahu

ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਨੇ ਏਕਤਾ ਕਪੂਰ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ ਸੀ । ਉਨ੍ਹਾਂ ਦਾ ਇਲਜ਼ਾਮ ਸੀ ਕਿ ਏਕਤਾ ਕਪੂਰ ਨੇ ਭਾਰਤੀ ਸੈਨਾ ਨੂੰ ਆਪਣੀ ਵੈੱਬ ਸੀਰੀਜ਼ ‘ਚ ਭਾਰਤੀ ਸੈਨਾ ਨੂੰ ਗਲਤ ਢੰਗ ਦੇ ਨਾਲ ਪੇਸ਼ ਕਰਨ ਦੇ ਇਲਜ਼ਾਮ ਲਾਏ ਸਨ ।

 

Related Post