ਅਜਨਾਲਾ ਦੇ ਛੋਟੇ ਜਿਹੇ ਪਿੰਡ ਦਾ ਰਹਿਣ ਵਾਲਾ ਬਿਲਾਵਲ ਸਿੰਘ ਬਣਿਆ ਸਭ ਤੋਂ ਛੋਟੀ ਉਮਰ ਦਾ ਲੈਫਟੀਨੈਂਟ

By  Rupinder Kaler July 9th 2021 04:27 PM

ਅਜਨਾਲਾ ਦੇ ਪਿੰਡ ਮੱਲੁਨੰਗ ਦੇ ਰਹਿਣ ਵਾਲੇ ਨੌਜਵਾਨ ਬਿਲਾਵਲ ਸਿੰਘ ਨੂੰ ਸਭ ਤੋਂ ਛੋਟੀ ਉਮਰ ਦਾ ਲੈਫਟੀਨੈਂਟ ਬਣਨ ਦਾ ਮਾਣ ਹਾਸਲ ਹੋਇਆ ਹੈ । ਬਿਲਾਵਲ ਸਿੰਘ ਨੇ ਐਨਡੀਏ ਦਾ ਟੈਸਟ ਪਾਸ ਕਰ ਇਹ ਆਹੁਦਾ ਹਾਸਲ ਕੀਤਾ ਹੈ । ਨੌਜਵਾਨ ਬਿਲਾਵਲ ਸਿੰਘ ਨੇ ਏਨੀਂ ਛੋਟੀ ਉਮਰ ’ਚ ਇਹ ਉਪਲੱਬਧੀ ਹਾਸਿਲ ਕਰ ਆਪਣਾ ਹੀ ਨਹੀਂ ਸਗੋਂ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।

Pic Courtesy: Youtube

ਹੋਰ ਪੜ੍ਹੋ :

ਅਦਾਕਾਰਾ ਸੋਨਮ ਕਪੂਰ ਟ੍ਰੋਲਰਸ ਦੇ ਨਿਸ਼ਾਨੇ ‘ਤੇ ਆਈ, ਲੰਡਨ ਦੀ ਆਜ਼ਾਦੀ ਨੂੰ ਲੈ ਕੇ ਆਖੀ ਸੀ ਇਸ ਤਰ੍ਹਾਂ ਦੀ ਗੱਲ

Pic Courtesy: Youtube

ਬਿਲਾਵਲ ਸਿੰਘ ਦੀ ਇਸ ਕਾਮਯਾਬੀ ’ਤੇ ਪੂਰੇ ਸੂਬੇ ਨੂੰ ਮਾਣ ਹੈ । ਪਰਿਵਾਰ ਤੇ ਪੂਰੇ ਪਿੰਡ ਚ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਹੈ। ਪਿੰਡ ਦੇ ਲੋਕ ਬਿਲਾਵਲ ਸਿੰਘ ਦੇ ਘਰ ਆ ਕੇ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

Pic Courtesy: Youtube

ਬਿਲਾਵਲ ਸਿੰਘ ਮੁਤਾਬਿਕ ਉਸਨੇ ਬਹੁਤ ਮਿਹਨਤ ਕਰਨ ਤੋਂ ਬਾਅਦ ਇਹ ਮੁਕਾਮ ਹਾਸਿਲ ਕੀਤਾ ਹੈ। ਬਿਲਾਵਲ ਸਿੰਘ ਨੇ ਇਹ ਵੀ ਦੱਸਿਆ ਕਿ ਇਸ ਟੈਸਟ ਦੇ ਲਈ ਉਨ੍ਹਾਂ ਨੂੰ ਕਾਫੀ ਮਿਹਨਤ ਕਰਨੀ ਪਈ ਹੈ। ਪਰ ਹੁਣ ਉਸਦੇ ਲੈਫਟੀਨੈਂਟ ਚੁਣੇ ਜਾਣ ਤੋਂ ਬਾਅਦ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ।

Related Post