ਕੁਲਵਿੰਦਰ ਬਿੱਲਾ ਨੇ ਕਰਿਸ਼ਮਾ ਤੰਨਾ ਦੀ ਪੂਰੀ ਕੀਤੀ ਇੱਛਾ, ਵੀਡਿਓ ਵਾਇਰਲ

By  Rupinder Kaler May 30th 2019 04:06 PM -- Updated: May 31st 2019 09:55 AM

ਕੁਲਵਿੰਦਰ ਬਿੱਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਉਹ ਗਾਇਕ ਹਨ ਜਿਹੜੇ ਆਪਣੇ ਗਾਣਿਆਂ ਕਰਕੇ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਬਣੇ ਹੋਏ ਹਨ । ਕੁਲਵਿੰਦਰ ਬਿੱਲਾ ਦਾ ਨਵਾਂ ਟਰੈਕ ਚੂੜੀਆਂ ਲੋਕਾਂ ਨੂੰ ਖੂਬ ਪਸੰਦ ਆਇਆ ਹੈ । ਹੁਣ ਬਿੱਲਾ ਛੇਤੀ ਹੀ ਨਵਾਂ ਗਾਣਾ ਲੈ ਕੇ ਆ ਰਹੇ ਹਨ ਜਿਸ ਦੀ ਜਾਣਕਾਰੀ ਬਿੱਲਾ ਨੇ ਆਪਣੇ ਇੰਸਟਾਗ੍ਰਾਮ ਤੇ ਦਿੱਤੀ ਹੈ ।

https://www.instagram.com/p/ByBA_rRFFzm/

ਕੁਲਵਿੰਦਰ ਬਿੱਲਾ ਏਨੀਂ ਦਿਨੀਂ ਮੁੰਬਈ ਵਿੱਚ ਹਨ, ਤੇ ਉਹ ਇੱਥੇ ਕਿਸੇ ਪ੍ਰੋਜੈਕਟ ਤੇ ਕੰਮ ਕਰ ਰਹੇ ਹਨ । ਬਿੱਲਾ ਨੇ ਕੁਝ ਦਿਨ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਤੇ ਦੱਸਿਆ ਸੀ ਕਿ ਉਹ ਬਾਲੀਵੁੱਡ ਫ਼ਿਲਮ ਦਬੰਗ-3 ਲਈ ਗਾਣੇ ਗਾ ਰਹੇ ਹਨ । ਜਿਸ ਲਈ ਉਹ ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਸਾਜਿਦ-ਵਾਜਿਦ ਦੇ ਨਾਲ ਕੰਮ ਕਰ ਰਹੇ ਹਨ ।

https://www.instagram.com/p/Bx7dTAtFgTv/?utm_source=ig_embed

ਪਰ ਇਸ ਸਭ ਦੇ ਚੱਲਦੇ ਕੁਲਵਿੰਦਰ ਬਿੱਲਾ ਨੇ ਇੱਕ ਵੀਡੀਓ ਸਾਂਝੀ ਕਰਕੇ ਇੱਕ ਹੋਰ ਸਰਪਰਾਈਜ਼ ਦਿੱਤਾ ਹੈ । ਬਿੱਲਾ ਨੇ ਕਰਿਸ਼ਮਾ ਤੰਨਾ ਦੀ ਵੀਡੀਓ ਸ਼ੇਅਰ ਕੀਤੀ ਹੈ । ਜਿਸ ਵਿੱਚ ਉਹ ਕੁਲਵਿੰਦਰ ਬਿੱਲਾ ਦੇ ਕੰਮ ਦੀ ਤਾਰੀਫ ਕਰ ਰਹੀ ਹੈ ।

https://www.instagram.com/p/ByDU2eIHuY6/

ਇਸ ਵੀਡਿਓ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਰਿਸ਼ਮਾ ਤੰਨਾ ਬਿੱਲਾ ਦੀ ਆਉਣ ਵਾਲੀ ਫ਼ਿਲਮ ਵਿੱਚ ਦਿਖਾਈ ਦੇਵੇਗੀ । ਭਾਵੇਂ ਇਸ ਬਾਰੇ ਬਿੱਲਾ ਨੇ ਕੋਈ ਖੁਲਾਸਾ ਤਾਂ ਨਹੀਂ ਕੀਤਾ । ਪਰ ਜਦੋਂ ਦੋ ਕਲਾਕਾਰ ਇੱਕਠੇ ਹੁੰਦੇ ਹਨ ਤਾਂ ਉਦੋਂ ਨਵਾਂ ਕੁਝ ਜ਼ਰੂਰ ਹੁੰਦਾ ਹੈ ।

Related Post