ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਫਿਲਮ 'ਕਾਲਾ ਸ਼ਾਹ ਕਾਲਾ 'ਚ ਇਹ ਹੋਣ ਵਾਲੀ ਹੈ ਲੁੱਕ , ਦੇਖੋ ਤਸਵੀਰਾਂ

By  Aaseen Khan January 14th 2019 03:00 PM -- Updated: January 14th 2019 03:10 PM

ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਫਿਲਮ 'ਕਾਲਾ ਸ਼ਾਹ ਕਾਲਾ 'ਚ ਇਹ ਹੋਣ ਵਾਲੀ ਹੈ ਲੁੱਕ , ਦੇਖੋ ਤਸਵੀਰਾਂ : ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫਿਲਮ 'ਕਾਲਾ ਸ਼ਾਹ ਕਾਲਾ' ਜਿਸ ਦੀ ਚਰਚਾ ਪਿਛਲੇ ਲੰਬੇ ਸਮੇਂ ਤੋਂ ਛਿੜੀ ਹੋਈ ਹੈ। ਫਿਲਮ ਦੇ ਸੈੱਟ ਤੋਂ ਵੀ ਕਈ ਵਾਰ ਸਿਤਾਰਿਆਂ ਦੀਆਂ ਮਸਤੀ ਕਰਦੇ ਦੀਆਂ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ। ਪਰ ਹੁਣ ਫਿਲਮ 'ਕਾਲਾ ਸ਼ਾਹ ਕਾਲਾ' 'ਚ ਬਿੰਨੂ ਢਿਲੋਂ ਅਤੇ ਸਰਗੁਣ ਮਹਿਤਾ ਦਾ ਫਰਸਟ ਲੁੱਕ ਸਾਹਮਣੇ ਆਇਆ ਹੈ।

https://www.instagram.com/p/Bsm4XyOgQrc/

ਫਿਲਮ ਦੇ ਇਸ ਪੋਸਟਰ 'ਚ ਬਿੰਨੂ ਢਿੱਲੋਂ ਕਾਫੀ ਪੱਕੇ ਰੰਗ ਦੇ ਨਜ਼ਰ ਆ ਰਹੇ ਹਨ ,ਭਾਵ ਕਾਲੇ ਰੰਗ ਦੇ ਲੁੱਕ ਦੇ ਵਿਅਕਤੀ ਦੇ ਕਿਰਦਾਰ 'ਚ ਹਨ। ਉੱਥੇ ਹੀ ਸਰਗੁਣ ਮਹਿਤਾ ਉਹਨਾਂ ਦੇ ਨਾਲ ਅਜੀਬੋ ਗਰੀਬ ਮੂੰਹ ਬਣਾਈ ਖੜੇ ਨਜ਼ਰ ਆ ਰਹੇ ਹਨ।

https://www.instagram.com/p/BslTNHslSYS/

ਹੋਰ ਵੇਖੋ :ਇੰਝ ਸ਼ੂਟ ਹੋਇਆ ਗੁਰੂ ਰੰਧਾਵਾ ਦੇ ‘ਤੇਰੇ ‘ਤੇ’ ਗੀਤ , ਦੇਖੋ ਵੀਡੀਓ

ਫ਼ਿਲਮ ” ਕਾਲਾ ਸਾਹ ਕਾਲਾ ” ਵਿੱਚ ਜੋਰਡਨ ਸੰਧੂ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਅਤੇ ਜੋਰਡਨ ਸੰਧੂ ਦੇ ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਬੀਨੂੰ ਢਿੱਲੋਂ ਤੇ ਸਰਗੁਣ ਮਹਿਤਾ ਵੀ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ| ਫਿਲਮ ਕਾਲਾ ਸ਼ਾਹ ਕਾਲਾ 'ਚ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਤੋਂ ਇਲਾਵਾ ਨਿਰਮਲ ਰਿਸ਼ੀ , ਹਰਬੀ ਸੰਗਾ , ਕਰਮਜੀਤ ਅਨਮੋਲ, ਗੁਰਮੀਤ ਸੱਜਣ, ਅਤੇ ਅਨੀਤਾ ਦੇਵਗਨ ਵੀ ਅਹਿਮ ਰੋਲ ਨਿਭਾਉਂਦੇ ਨਜ਼ਰ ਆਉਣਗੇ।ਫਿਲਮ ਕਾਲਾ ਸ਼ਾਹ ਕਾਲਾ ਦਾ ਨਿਰਦੇਸ਼ਨ ਫਿਲਮ ਦੀ ਕਹਾਣੀ ਲਿਖਣ ਵਾਲੇ ਅਮਰਜੀਤ ਸਿੰਘ ਕਰ ਰਹੇ ਹਨ।

Related Post