ਇੱਕ ਹੋਰ ਪੰਜਾਬੀ ਫ਼ਿਲਮ 'ਜ਼ਖਮੀ' ਦਾ ਹੋਇਆ ਐਲਾਨ

By  Shaminder September 21st 2019 10:13 AM

ਬਿੰਨੂ ਢਿੱਲੋਂ ਨੇ ਆਪਣੀ ਨਵੀਂ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ । ਇਸ ਫ਼ਿਲਮ 'ਚ ਅਦਾਕਾਰ ਦੇਵ ਖਰੋੜ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।'ਜ਼ਖਮੀ' ਟਾਈਟਲ ਹੇਠ ਅਤੇ ਬਿੰਨੂ ਢਿੱਲੋਂ ਪ੍ਰੋਡਕਸ਼ਨ ,ਓਮਜੀ ਸਟਾਰ ਸਟੂਡੀਓ ਦੇ ਬੈਨਰ ਥੱਲੇ ਇਹ ਫ਼ਿਲਮ ਬਣੇਗੀ । ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ , ਜਿਸ ਦੀ ਇੱਕ ਤਸਵੀਰ ਅਦਾਕਾਰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ।

https://www.instagram.com/p/B2oo7jfAUWa/

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਿੰਨੂ ਢਿੱਲੋਂ ਆਪਣੇ ਪ੍ਰੋਡਕਸ਼ਨ 'ਚ ਕਈ ਫ਼ਿਲਮਾਂ ਬਣਾ ਚੁੱਕੇ ਹਨ । ਇਸ ਤੋਂ ਇਲਾਵਾ ਉਹ ਹੁਣ ਕਾਲਾ ਸ਼ਾਹ ਕਾਲਾ ਤੋਂ ਬਾਅਦ ਸਰਗੁਣ ਮਹਿਤਾ ਦੇ ਨਾਲ ਫ਼ਿਲਮ 'ਝੱਲੇ' 'ਚ ਨਜ਼ਰ ਆਉਣਗੇ ।

https://www.instagram.com/p/B2ZWrz4AIHE/

ਇਸ ਤੋਂ ਪਹਿਲਾਂ ਕਾਲਾ ਸ਼ਾਹ ਕਾਲਾ 'ਚ ਇਸ ਜੋੜੀ ਨੇ ਆਪਣੀ ਬਿਹਤਰੀਨ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ । ਬਿੰਨੂ ਢਿੱਲੋਂ ਅਜਿਹੇ ਅਦਾਕਾਰ ਹਨ ਜਿਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ।ਪਰ ਅੱਜ ਕੱਲ੍ਹ ਉਹ ਜ਼ਿਆਦਾਤਰ ਕਮੇਡੀ ਕਿਰਦਾਰਾਂ 'ਚ ਹੀ ਨਜ਼ਰ ਆਉਂਦੇ ਹਨ ।ਪਰ ਅਸਲ 'ਚ ਬਿੰਨੂ ਢਿੱਲੋਂ ਨੂੰ ਵਿਲੇਨ ਅਤੇ ਨੈਗੇਟਿਵ ਕਿਰਦਾਰ ਕਰਨਾ ਜ਼ਿਆਦਾ ਪਸੰਦ ਹਨ ।

https://www.instagram.com/p/B2SuGAVAgsq/

ਪਰ ਦਰਸ਼ਕਾਂ ਵੱਲੋਂ ਉਨ੍ਹਾਂ ਦੇ ਕਾਮਿਕ ਕਿਰਦਾਰਾਂ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਬਿੰਨੂ ਢਿੱਲੋਂ ਪੰਜਾਬੀ ਯੂਨੀਵਰਸਿਟੀ ਚੋਂ ਪਾਸ ਆਊਟ ਹਨ ਅਤੇ ਇੱਥੋਂ ਦੇ ਹੀ ਥੀਏਟਰ ਵਿਭਾਗ ਚੋ ਉਨ੍ਹਾਂ ਨੇ ਅਦਾਕਾਰੀ ਦੇ ਗੁਰ ਸਿੱਖੇ ਸਨ । ਇਸ ਤੋਂ ਇਲਾਵਾ ਬਿੰਨੂ ਭੰਗੜੇ ਦੇ ਬਿਹਤਰੀਨ ਕਲਾਕਾਰ ਹਨ ।

Related Post