ਐਕਸ਼ਨ ਤੇ ਡਰਾਮੇ ਨਾਲ ਭਰਪੂਰ ਹੋਵੇਗੀ ਦੇਵ ਖਰੌੜ ਦੀ ਫ਼ਿਲਮ ‘ਜ਼ਖਮੀ’, ਟੀਜ਼ਰ ਹੋਇਆ ਰਿਲੀਜ਼

By  Rupinder Kaler December 20th 2019 01:19 PM

ਬਿਨੂੰ ਢਿੱਲੋਂ ਦੀ ਪ੍ਰੋਡਕਸ਼ਨ ਹੇਠ ਬਣ ਰਹੀ ਪੰਜਾਬੀ ਫ਼ਿਲਮ ‘ਜ਼ਖਮੀ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ । ਫ਼ਿਲਮ ਦੇ ਟੀਜ਼ਰ ਦੀ ਵੀਡੀਓ ਬਿਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ । ਟੀਜ਼ਰ ਦਾ ਵੀਡੀਓ ਸ਼ੇਅਰ ਕਰਦੇ ਹੋਏ ਬਿਨੂੰ ਨੇ ਆਪਣੇ ਪ੍ਰਸ਼ੰਸਕਾਂ ਨੂੰ ਫ਼ਿਲਮ ਨੂੰ ਸਪੋਟ ਕਰਨ ਦੀ ਅਪੀਲ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਨੇ ਪੁੱਛਿਆ ਹੈ ਕਿ ਉਹਨਾਂ ਨੂੰ ਇਹ ਟੀਜ਼ਰ ਕਿਸ ਤਰ੍ਹਾਂ ਦਾ ਲੱਗਿਆ ਹੈ ।

https://www.instagram.com/p/B33nf3mgegB/

ਫ਼ਿਲਮ ਦੇ ਟੀਜ਼ਰ ਨੂੰ ਦੇਖ ਕੇ ਬਿਨੂੰ ਦੇ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ । ਜ਼ਖਮੀ ਫ਼ਿਲਮ ਦਾ ਜਿਸ ਤਰ੍ਹਾਂ ਦਾ ਟੀਜ਼ਰ ਹੈ ਉਸ ਨੂੰ ਦੇਖ ਕੇ ਲਗਦਾ ਹੈ ਕਿ ਦੇਵ ਖਰੌੜ ਦੀ ਇਹ ਫ਼ਿਲਮ ਵੀ ਐਕਸ਼ਨ ਤੇ ਡਰਾਮੇ ਨਾਲ ਭਰਪੂਰ ਹੋਵੇਗੀ । ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਦੇਵ ਖਰੌੜ ਤੇ ਆਂਚਲ ਸਿੰਘ ਮੁੱਖ ਭੂਮਿਕਾ ਵਿੱਚ ਹਨ ।

https://www.instagram.com/p/B6SPLeigXUN/

ਬਿੰਨੂ ਢਿੱਲੋਂ ਪ੍ਰੋਡਕਸ਼ਨ ,ਓਮਜੀ ਸਟਾਰ ਸਟੂਡੀਓ ਦੀ ਪੇਸ਼ਕਸ਼ ਇਸ ਫ਼ਿਲਮ ਨੂੰ ਇੰਦਰਪਾਲ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ ਅਤੇ ਇੰਦਰਪਾਲ ਦੀ ਹੀ ਕਹਾਣੀ ਤੇ ਸਕਰੀਨਪਲੇਅ ਹੈ।

https://www.instagram.com/p/B3bnoLbgwYf/

Related Post