ਬਿੰਨੂ ਢਿੱਲੋਂ ਨੇ ਇਸ ਅਦਾਕਾਰਾ ਨਾਲ ਲਗਾਈ ਲੰਡਨ ਬ੍ਰਿਜ 'ਤੇ ਦੌੜ ਕੌਣ ਰਿਹਾ ਅੱਗੇ ,ਵੇਖੋ ਵੀਡਿਓ 

By  Shaminder December 17th 2018 11:58 AM

ਬਿੰਨੂ ਢਿੱਲੋਂ ਨੇ ਕੁੜ੍ਹੀਏ ਲਹੌਰ ਦੀਏ ਦੀ ਸ਼ੂਟਿੰਗ ਲਈ ਏਨੀਂ ਦਿਨੀਂ ਵਿਦੇਸ਼ 'ਚ ਨੇ । ਆਪਣੀ ਵਿਦੇਸ਼ ਸ਼ੂਟਿੰਗ ਦੌਰਾਨ ਉਹ ਆਪਣੇ ਸਹਿ ਕਲਾਕਾਰਾਂ ਨਾਲ ਖੂਬ ਮਸਤੀ ਕਰਦੇ ਨਜ਼ਰ ਆ ਰਹੇ ਨੇ । ਇਸੇ ਦੌਰਾਨ ਉਨ੍ਹਾਂ ਨੇ ਲੰਡਨ ਬ੍ਰਿਜ 'ਤੇ ਆਪਣੀ ਸਹਿ ਕਲਾਕਾਰ ਨਾਲ ਦੌੜ ਵੀ ਲਗਾਈ । ਪਰ ਇਸ ਦੌੜ 'ਚ ਜਿੱਤਿਆ ਕੋਈ ਵੀ ਨਹੀਂ ਪਰ ਇਸ ਰੇਸ ਦੇ ਦੌਰਾਨ ਦੋਵੇਂ ਕਲਾਕਾਰ ਸਾਹੋ ਸਾਹੀ ਜ਼ਰੂਰ ਹੋ ਗਏ ।

ਹੋਰ ਵੇਖੋ : ਬਿੰਨੂ ਢਿੱਲੋਂ ਖਾਣਾ ਬਨਾਉਣ ‘ਚ ਹਨ ਮਾਹਿਰ , ਦਾਲ ਖਾਣ ਦੇ ਹਨ ਬੇਹੱਦ ਸ਼ੌਕੀਨ ,ਵੇਖੋ ਵੀਡਿਓ

https://www.instagram.com/p/Brbiz9lALde/

ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੁੜੀਏ ਲਹੌਰ ਦੀਏ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਮੈਂਡੀ ਤੱਖੜ ਅਤੇ ਬਿੰਨੂ ਢਿੱਲੋਂ ਦੌੜ ਲਗਾ ਰਹੇ ਨੇ । ਇਸ ਵੀਡਿਓ ਨੂੰ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕਰਦਿਆਂ ਲਿਖਿਆ ਕਿ ਭਾਗ ਮਿਲਖਾ ਭਾਗ । ਦੋਨਾਂ ਨੇ ਦੌੜ ਤਾਂ ਲਗਾਈ ਪਰ ਇਨ੍ਹਾਂ ਚੋਂ ਮਿਲਖਾ ਸਿੰਘ ਕੋਈ ਵੀ ਨਾ ਬਣ ਸਕਿਆ ।

ਦਰਅਸਲ ਇਸ ਵੀਡਿਓ ਨੂੰ ਉਸ ਸਮੇਂ ਬਣਾਇਆ ਗਿਆ ਜਦੋਂ ਬਿੰਨੂ ਢਿੱਲੋਂ ਆਪਣੀ ਸ਼ੂਟਿੰਗ ਚੋਂ ਕੁਝ ਸਮਾ ਕੱਢ ਕੇ ਮਸਤੀ ਕਰਦੇ ਹੋਏ ਨਜ਼ਰ ਆਏ । ਇਸ ਵੀਡਿਓ ਨੂੰ ਕਈ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਕਈ ਲੋਕ ਉਨ੍ਹਾਂ ਦੀ ਫਿਲਮ ਨੂੰ ਲੈ ਕੇ ਕਮੈਂਟ ਵੀ ਕਰ ਰਹੇ ਨੇ ।ਦੱਸ ਦਈਏ ਕਿ ਬਿੰਨੂ ਢਿੱਲੋਂ ਹੁਣ ਜਲਦ ਹੀ ਆਪਣੀ ਨਵੀਂ ਫਿਲਮ ਕੁੜੀਏ ਲਹੌਰ ਦੀਏ ਨਾਲ ਦਰਸ਼ਕਾਂ ਨਾਲ ਰੁਬਰੂ ਹੋਣਗੇ ।

 

Related Post