ਬਿਨੂੰ ਢਿੱਲੋਂ ਨੇ ਆਪਣੇ ਪਿਤਾ ਤੇ ਭਰਾ ਦੀ ਤਸਵੀਰ ਕੀਤੀ ਸਾਂਝੀ, ਕਹੀ ਵੱਡੀ ਗੱਲ

By  Rupinder Kaler March 15th 2021 12:51 PM

ਅਦਾਕਾਰ ਬਿਨੂੰ ਢਿੱਲੋਂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ । ਉਹ ਆਪਣੇ ਪ੍ਰਸ਼ੰਸਕਾਂ ਲਈ ਹਮੇਸ਼ਾ ਕੁਝ ਨਾ ਕੁਝ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ਵਿੱਚ ਉਹਨਾਂ ਨੇ ਬਹੁਤ ਹੀ ਖ਼ਾਸ ਤਸਵੀਰ ਸ਼ੇਅਰ ਕੀਤੀ ਹੈ । ਇਸ ਤਸਵੀਰ ਵਿੱਚ ਬਿਨੂੰ ਢਿੱਲੋਂ ਉਹਨਾਂ ਦੇ ਪਿਤਾ ਤੇ ਭਰਾ ਨਜ਼ਰ ਆ ਰਹੇ ਹਨ ।

image from binnu dhillons's instagram

ਹੋਰ ਪੜ੍ਹੋ :

ਕਰੀਨਾ ਕਪੂਰ ਨੇ ਆਮਿਰ ਖ਼ਾਨ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਜਨਮ ਦਿਨ ਦੀ ਵਧਾਈ

image from binnu dhillons's instagram

ਇਸ ਤਸਵੀਰ ਨੂੰ ਉਹਨਾਂ ਨੇ ਕੈਪਸ਼ਨ ਦਿੰਦੇ ਹੋਏ ਲਿਖਿਆ ਹੈ ‘ਮੈਂ ਮਾਪਿਆਂ ਦੀ ਕਰਾਂ ਤਾਰੀਫ਼ ਕਿਵੇਂ ਮੇਰੇ ਅੱਖਰਾਂ ਵਿਚ ਐਨਾ ਜ਼ੋਰ ਨਹੀਂ....ਦੁਨੀਆਂ ਵਿੱਚ ਭਾਵੇਂ ਲੱਖ ਰਿਸ਼ਤੇਦਾਰੀਆਂ ਪਰ ਭਾਈ ਤੇ ਬਾਪੂ ਵਰਗਾ ਕੋਈ ਹੋਰ ਨਹੀਂ ‘ਬਿਨੂੰ ਢਿੱਲੋਂ ਦੀ ਇਹ ਤਸਵੀਰ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਹੀ ਹੈ । ਲੋਕ ਲਗਾਤਾਰ ਕਮੈਂਟ ਕਰਕੇ ਇਸ ਤਸਵੀਰ ਤੇ ਆਪਣਾ ਪ੍ਰਤੀਕਰਮ ਦੇ ਰਹੇ ਹਨ ।

image from binnu dhillons's instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਬਿਨੂੰ ਢਿੱਲੋਂ ਆਪਣੇ ਪਿਤਾ ਦੇ ਕਾਫੀ ਕਲੋਜ਼ ਹਨ । ਉਹ ਅਕਸਰ ਉਹਨਾਂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹਨ । ਉਹਨਾਂ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਦੋ ਫ਼ਿਲਮਾਂ ਦੇ ਪ੍ਰੋਜੈਕਟ ਤੇ ਕੰਮ ਕਰਦੇ ਹਨ ।

Related Post