ਬਿੰਨੂ ਢਿੱਲੋਂ ਨੇ ਆਪਣੇ ਪਿਤਾ ਦਾ ਕੁਝ ਇਸ ਅੰਦਾਜ਼ 'ਚ ਮਨਾਇਆ ਜਨਮ ਦਿਨ, ਵੀਡੀਓ ਕੀਤਾ ਸਾਂਝਾ

By  Shaminder October 1st 2019 10:12 AM

ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਬਿੰਨੂ ਢਿੱਲੋਂ ਨੇ ਆਪਣੇ ਪਿਤਾ ਜੀ ਦਾ ਜਨਮ ਦਿਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ । ਇਸ ਦੇ ਨਾਲ ਹੀ ਉਹ ਆਪਣੇ ਮਾਤਾ ਪਿਤਾ ਜੀ ਦਾ ਸ਼ੁਕਰੀਆ ਅਦਾ ਵੀ ਕਰ ਰਹੇ ਨੇ । ਜਿਨ੍ਹਾਂ ਕਾਰਨ ਉਨ੍ਹਾਂ ਨੂੰ ਏਨੀ ਵਧੀਆ ਜ਼ਿੰਦਗੀ ਮਿਲੀ ਹੈ ।

ਹੋਰ ਵੇਖੋ:ਕ੍ਰਿਕੇਟ ਹੈ ਬਿੰਨੂ ਢਿੱਲੋਂ ਦੀ ਪਹਿਲੀ ਪਸੰਦ,ਵਿਹਲੇ ਸਮੇਂ ‘ਚ ਕ੍ਰਿਕੇਟ ਖੇਡਣਾ ਕਰਦੇ ਹਨ ਪਸੰਦ

https://www.instagram.com/p/B3CWY4hAZ7n/

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਹੈਪੀ ਬਰਥਡੇ ਪਾਪਾ ਜੀ,ਲਵ ਯੂ…ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ 'ਚ ਰੱਖਣ । ਧੰਨਵਾਦ ਤੁਹਾਡਾ ਏਨੀ ਵਧੀਆ ਜ਼ਿੰਦਗੀ ਦੇਣ ਲਈ ।

https://www.instagram.com/p/B28SOEOg_Ye/

ਇਸ ਵੀਡੀਓ ਨੂੰ ਬਿੰਨੂ ਢਿੱਲੋਂ ਦੇ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਤੇ ਲਗਾਤਾਰ ਕਮੈਂਟ ਕਰ ਰਹੇ ਨੇ । ਬਿੰਨੂ ਢਿੱਲੋਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਦੇ ਰਹੇ ਹਨ ।

https://www.instagram.com/p/B2-0Hhxg8g9/

ਹਾਲ 'ਚ ਹੀ ਆਈ ਉਨ੍ਹਾਂ ਦੀ ਫ਼ਿਲਮ ਕਾਲਾ ਸ਼ਾਹ ਕਾਲਾ ਨੂੰ ਵੀ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਉਹ ਮੁੜ ਤੋਂ ਸਰਗੁਣ ਮਹਿਤਾ ਦੇ ਨਾਲ ਝੱਲੇ ਫ਼ਿਲਮ 'ਚ ਨਜ਼ਰ ਆਉਣਗੇ ।

Related Post