ਨੌਕਰ ਵਹੁਟੀ ਦਾ ਸੈੱਟ 'ਤੇ ਦੇਵ ਖਰੌੜ,ਗੀਤ ਦੀ ਸ਼ੂਟਿੰਗ ਦਾ ਵੀਡੀਓ ਬਿੰਨੂ ਢਿੱਲੋਂ ਨੇ ਕੀਤਾ ਸਾਂਝਾ

By  Shaminder May 11th 2019 12:56 PM

ਨੌਕਰ ਵਹੁਟੀ ਦਾ ਫ਼ਿਲਮ ਦੀ ਸ਼ੂਟਿੰਗ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਹੀ ਹੈ । ਇਸ ਫ਼ਿਲਮ ਦਾ ਇੱਕ ਗੀਤ ਫ਼ਿਲਮਾਇਆ ਜਾ ਰਿਹਾ ਹੈ । ਜਿਸ ਦਾ ਇੱਕ ਵੀਡੀਓ ਬਿੰਨੂ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਸ ਗੀਤ ਨੂੰ ਸ਼ੂਟ ਕਰਨ ਲਈ ਪੂਰੀ ਟੀਮ ਇੱਕਠੀ ਹੋਈ ਹੈ ਅਤੇ ਇਸ 'ਚ ਆਪਣੇ ਐਕਸ਼ਨ ਲਈ ਜਾਣੇ ਜਾਂਦੇ ਦੇਵ ਖਰੌੜ ਵੀ ਗੈਸਟ ਦੇ ਤੌਰ 'ਤੇ ਸ਼ਾਮਿਲ ਹੋ ਰਹੇ ਨੇ । ਬਿੰਨੂ ਢਿੱਲੋਂ ਇਸ ਦੀ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ । ਇਸ ਤਸਵੀਰ 'ਚ ਸਾਰੇ ਕਾਫੀ ਖੁਸ਼ ਨਜ਼ਰ ਆ ਰਹੇ ਹਨ ।

ਹੋਰ ਵੇਖੋ :‘ਨੌਕਰ ਵਹੁਟੀ ਦਾ’ ਦੀ ਫਰੀਦਾਬਾਦ ‘ਚ ਚੱਲ ਰਹੀ ਸ਼ੂਟਿੰਗ ਬਿੰਨੂ ਢਿੱਲੋਂ ਫ਼ਿਲਮ ਨੂੰ ਲੈ ਕੇ ਉਤਸ਼ਾਹਿਤ

https://www.instagram.com/p/BxR5IOMgKFK/

ਇਸ ਫ਼ਿਲਮ ਦੀ ਸ਼ੂਟਿੰਗ ਵੱਖ-ਵੱਖ ਪੜ੍ਹਾਅ ‘ਚ ਚੱਲ ਰਹੀ ਹੈ ਅਤੇ ਤੇਈ ਅਗਸਤ ਨੂੰ ਇਹ ਫ਼ਿਲਮ ਰਿਲੀਜ਼ ਹੋਵੇਗੀ ।  ਫ਼ਿਲਮ ‘ਚ ਇਹ ਸਾਰੇ ਅਦਾਕਾਰ ਖੂਬ ਰੌਣਕਾਂ ਲਗਾਉਣਗੇ।ਇਸ ਫ਼ਿਲਮ ਨੂੰ ਸਮੀਪ ਕੰਗ ਪ੍ਰੋਡਿਊਸ ਕਰ ਰਹੇ ਨੇ । ਫ਼ਿਲਮ ਦੀ ਸਾਰੀ ਟੀਮ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ ਅਤੇ ਬਿੰਨੂ ਢਿੱਲੋਂ ਇਸ ਫ਼ਿਲਮ ‘ਚ ਕਿਸ ਤਰ੍ਹਾਂ ਦੇ ਨੌਕਰ ਬਣੇ ਨੇ ਇਹ ਤਾਂ ਉਹ ਹੀ ਦੱਸ ਸਕਦੇ ਨੇ ।  ਹੁਣ ਇਹ ਨੌਕਰ ਵਹੁਟੀ ਦੇ ਇਸ਼ਾਰਿਆਂ ‘ਤੇ ਚੱਲਣ ਵਾਲਾ ਹੈ ਪਰ ਇਹ ਸਾਫ ਹੋਣਾ ਬਾਕੀ ਹੈ  ।

Related Post