ਯੂਨੀਵਰਸਿਟੀ ਦੇ ਸੰਗੀਤਕ ਮੁਕਾਬਲਿਆਂ ਚੋਂ ਜੀਤ ਜਗਜੀਤ ਰਹੇ ਗੋਲਡ ਮੈਡਲਿਸਟ , ਵੇਖੋ ਉਨ੍ਹਾਂ ਦੇ ਸਦਾਬਹਾਰ ਗੀਤ 

By  Shaminder January 21st 2019 12:51 PM -- Updated: January 21st 2019 12:58 PM

ਜੀਤ ਜਗਜੀਤ ਇੱਕ ਅਜਿਹਾ ਨਾਂਅ ਜਿਸ ਨੇ ਇੱਕ ਲੰਬਾ ਅਰਸਾ ਪੰਜਾਬੀਆਂ ਦੇ ਦਿਲਾਂ 'ਤੇ ਰਾਜ ਕੀਤਾ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਗਾਇਕ ਜੀਤ ਜਗਜੀਤ ਹੋਰਾਂ ਦੀ । ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।ਗਾਇਕੀ 'ਚ ਨਾਮਣਾ ਖੱਟਣ ਵਾਲੇ ਜੀਤ ਜਗਜੀਤ ਤਿੰਨ ਵਾਰ ਲੋਕ ਗਾਇਕੀ 'ਚ ਇੰਟਰ ਵਰਸਿਟੀ ਮੁਕਾਬਲਿਆਂ 'ਚ ਗੋਲਡ ਮੈਡਲਿਸਟ ਰਹੇ ਨੇ ।

ਹੋਰ ਵੇਖੋ:ਅਨਮੋਲ ਗਗਨ ਮਾਨ ਨੂੰ ਦੇਖ ਕੇ ਮਸਤ ਗਿਆ ਬਾਬਾ, ਦੇਖੋ ਵੀਡਿਓ

Jeet-Jagjit- Jeet-Jagjit-

ਪਹਿਲਾਂ ਉਹ ਫਤਿਹਗੜ੍ਹ ਸਾਹਿਬ ਦੇ ਪਿੰਡ ਤਲਵਾੜਾ ਜੋ ਕਿ ਮੰਡੀ ਗੋਬਿੰਦਗੜ ਦੇ ਨਜ਼ਦੀਕ ਹੈ aੁੱਥੇ ਰਹਿੰਦੇ ਸਨ । ਪਰ ਅੱਜ ਕੱਲ ਉਹ ਆਪਣੇ ਪਰਿਵਾਰ ਨਾਲ ਮੋਹਾਲੀ 'ਚ ਰਹਿ ਰਹੇ ਨੇ ।

ਹੋਰ ਵੇਖੋ:ਨੁਪੂਰ ਸਿੱਧੂ ਨਰਾਇਣ ਦਾ ‘ਮਾਹੀ ਵੇ’ ਗੀਤ ਹੋਇਆ ਰਿਲੀਜ਼ ,ਸਰੋਤਿਆਂ ਨੂੰ ਆ ਰਿਹਾ ਪਸੰਦ ,ਵੇਖੋ ਵੀਡਿਓ

Jeet-Jagjit- Jeet-Jagjit-

ਪਰਿਵਾਰ 'ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੀ ਪਤਨੀ ਰਿਤੁਰਾਜ ਅਤੇ ਪੁੱਤਰ ਕੰਵਰਰਾਜ ਸਿੰਘ ,ਮਾਤਾ ਜੋਗਿੰਦਰ ਕੌਰ ਭਿੰਡਰ,ਦੋ ਭਰਾ ਅਤੇ ਇੱਕ ਭੈਣ ਹਨ । ਉਨ੍ਹਾਂ ਦੇ ਪਿਤਾ ਸਵਿੰਦਰ ਸਿੰਘ ਭਿੰਡਰ ਦਾ ਦਿਹਾਂਤ ਹੋ ਚੁੱਕਿਆ ਹੈ ।

ਹੋਰ ਵੇਖੋ:ਗੁਲਾਬ ਜਾਮੁਣ ਭਾਰਤ ਦੀ ਮਠਿਆਈ ਜਾਂ ਪਾਕਿਸਤਾਨ ਦੀ, ਪਾਕਿਸਤਾਨ ‘ਚ ਛਿੜੀ ਬਹਿਸ, ਦੇਖੋ ਵੀਡਿਓ

https://www.youtube.com/watch?v=ifH8a-lhmC4

ਜਗਜੀਤ ਜੀਤ ਨੇ ਆਪਣੀ ਮਿਹਨਤ ਦੀ ਬਦੌਲਤ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਥਾਂ ਬਨਾਉਣ ਲਈ ਲੰਬਾ ਸੰਘਰਸ਼ ਕੀਤਾ । ਉਨ੍ਹਾਂ ਨੇ ਕਈ ਹਿੱਟ ਗੀਤ ਕੱਢੇ ਜਿਨ੍ਹਾਂ 'ਚ ਫੁੱਲ ,ਜਾਨ ਮੇਰੀ ,ਬਚ ਕੇ ,ਸੋਹਣੇ ਫੁੱਲ,ਕੁਰਬਾਨ ,ਨੱਚਣਾ ,ਸੋਹਣੀ ਲੱਗਦੀ ,ਜੱਟੀ , ਬਚਪਨ ,ਦਾਰੂ ਸਣੇ ਕਈ ਹਿੱਟ ਗੀਤ ਦਿੱਤੇ ਨੇ ।

ਹੋਰ ਵੇਖੋ :ਸਾਈਂ ਲਾਡੀ ਸ਼ਾਹ ਨਾਲ ਗੁਰਦਾਸ ਮਾਨ ਦੀ ਇਸ ਤਰ੍ਹਾਂ ਹੋਈ ਸੀ ਪਹਿਲੀ ਮੁਲਾਕਾਤ, ਦੇਖੋ ਵੀਡਿਓ

https://www.youtube.com/watch?v=VViKNq4WzDA

ਜੀਤ ਜਗਜੀਤ ਨੇ ਬਹੁਤ ਹੀ ਵਧੀਆ ਗੀਤ ਗਾਏ ਨੇ ।ਸ਼ੁਰੂਆਤੀ ਦੌਰ ਦੇ ਵਿੱਚ ਹੰਸ ਰਾਜ ਹੰਸ ਦੇ ਗੀਤ ਗਾਉਂਦੇ ਸਨ । ਯੂਥ ਫੈਸਟੀਵਲ ਚੋਂ ਹੀ ਉਨ੍ਹਾਂ ਨੇ ਆਪਣੇ ਗਾਇਕੀ ਦੇ ਸਫਰ ਦੀ ਸ਼ੁਰੂਆਤ ਕੀਤੀ ।

ਹੋਰ ਵੇਖੋ :ਮੀਕਾ ਸਿੰਘ ਦੀ ਇਹ ਹੈ ਦਿਲੀ ਇੱਛਾ ,ਸੈਨਾ ਦੇ ਜਵਾਨਾਂ ਲਈ ਕਰਨਾ ਚਾਹੁੰਦੇ ਨੇ ਕੁਝ ਖਾਸ ,ਵੇਖੋ ਵੀਡਿਓ

https://www.youtube.com/watch?v=LkfexaQDcZI

ਕਿਤਾਬਾਂ ਪੜਨ ਦਾ ਸ਼ੌਂਕ ਵੀ ਹੈ ਜੀਤ ਜਗਜੀਤ ਨੂੰ ਖਾਸ ਕਰਕੇ ਉਨ੍ਹਾਂ ਨੂੰ ਸਾਹਿਤ ਅਤੇ ਸ਼ਾਇਰੀ ਪੜ੍ਹਨਾ ਬੇਹੱਦ ਪਸੰਦ ਹੈ । ਜੀਤ ਜਗਜੀਤ ਨੇ ਹਰ ਤਰ੍ਹਾਂ ਦੇ ਗੀਤ ਗਾਏ ਨੇ ਭਾਵੇਂ ਉਹ ਰੋਮਾਂਟਿਕ ਗੀਤ ਹੋਣ ,ਸੈਡ ਸੌਂਗ ਹੋਣ ਜਾਂ ਫਿਰ ਧਾਰਮਿਕ ਹਰ ਤਰ੍ਹਾਂ ਦੇ ਗੀਤ ਉਨ੍ਹਾਂ ਨੇ ਗਾਏ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।

Related Post