ਅੱਜ ਹੈ ਜਯਾਪ੍ਰਦਾ ਦਾ ਜਨਮ ਦਿਨ, ਵਿਆਹੁਤਾ ਹੋਣ ਦੇ ਬਾਵਜੂਦ ਇਸ ਵਜ੍ਹਾ ਕਰਕੇ ਨਹੀਂ ਮਿਲਿਆ ਪਤਨੀ ਦਾ ਦਰਜਾ

By  Rupinder Kaler April 3rd 2020 11:42 AM

ਪੁਰਾਣੀਆਂ ਹੀਰੋਇਨਾਂ ਦਾ ਜ਼ਿਕਰ ਜਦੋਂ ਵੀ ਹੁੰਦਾ ਹੈ ਤਾਂ ਜਯਾਪ੍ਰਦਾ ਦਾ ਨਾਂਅ ਸਭ ਤੋਂ ਪਹਿਲਾਂ ਆਉਂਦਾ ਹੈ । ਇਸ ਹੀਰੋਇਨ ਨੇ ਨਾ ਸਿਰਫ ਅਦਾਕਾਰੀ ਦੇ ਖੇਤਰ ਵਿੱਚ ਆਪਣਾ ਲੋਹਾ ਮਨਵਾਇਆ ਬਲਕਿ ਸਿਆਸਤ ਵਿੱਚ ਵੀ ਉਨ੍ਹਾਂ ਦਾ ਚੰਗਾ ਨਾਂਅ ਹੈ । ਬਾਲੀਵੁੱਡ ਇੰਡਸਟਰੀ ਵਿੱਚ ਜਯਾਪ੍ਰਦਾ ਨੇ ਇੱਕ ਤੋਂ ਇੱਕ ਹਿੱਟ ਫ਼ਿਲਮਾਂ ਦਿੱਤੀਆਂ ਹਨ । ਇਸ ਆਰਟੀਕਲ ਵਿੱਚ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੱਸਾਂਗੇ ਜਿਨਾਂ ਬਾਰੇ ਤੁਹਾਨੂੰ ਸ਼ਾਇਦ ਹੀ ਪਤਾ ਹੋਵੇ । ਜਯਾਪ੍ਰਦਾ ਦਾ ਜਨਮ ਆਂਧਰਾ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਰਾਜਮੁੰਦਰੀ ਵਿੱਚ 3 ਅਪ੍ਰੈਲ 1962 ਨੂੰ ਇੱਕ ਮੱਧਵਰਗੀ ਪਰਿਵਾਰ ਵਿੱਚ ਹੋਇਆ ਸੀ । ਜਯਾਪ੍ਰਦਾ ਦਾ ਅਸਲੀ ਨਾ ਲਲਿਤਾ ਰਾਣੀ ਹੈ ।

https://www.instagram.com/p/B9todsbBAVc/

ਫ਼ਿਲਮਾਂ ਵਿੱਚ ਆਉਣ ਤੋਂ ਬਾਅਦ ਉਹਨਾਂ ਨੂੰ ਜਯਾਪ੍ਰਦਾ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ । ਜਯਾਪ੍ਰਦਾ ਦੇ ਪਿਤਾ ਕ੍ਰਿਸ਼ਨ ਰਾਵ ਤੇਲਗੂ ਫ਼ਿਲਮਾਂ ਦੇ ਫਾਈਨਾਂਸਰ ਸਨ ਤੇ ਉਹਨਾਂ ਦੀ ਮਾਂ ਨੀਲਵਾਣੀ ਨੇ ਉਹਨਾਂ ਨੂੰ ਛੋਟੀ ਉਮਰ ਵਿੱਚ ਹੀ ਸੰਗੀਤ ਦੀ ਸਿੱਖਿਆ ਦੇ ਦਿੱਤੀ ਸੀ । ਜਯਾਪ੍ਰਦਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਤੇਲਗੂ ਫ਼ਿਲਮਾਂ ਤੋਂ ਕੀਤੀ ਸੀ ਪਰ ਉਹਨਾਂ ਨੂੰ ਅਸਲ ਪਹਿਚਾਣ ਬਾਲੀਵੁੱਡ ਵਿੱਚ ਆ ਕੇ ਮਿਲੀ । ਉਹਨਾਂ ਦੀ ਪਹਿਲੀ ਤੇਲਗੂ ਫ਼ਿਲਮ ਦਾ ਨਾਂਅ ‘ਭੂਮਿਕੋਸਮ’ ਸੀ । ਸਾਲ 1979 ਵਿੱਚ ਵਿਸ਼ਵਨਾਥਨ ਦੇ ਨਿਰਦੇਸ਼ਨ ਵਿੱਚ ਬਣੀ ਫ਼ਿਲਮ ‘ਸਰਗਮ’ ਰਾਹੀਂ ਉਹਨਾਂ ਨੇ ਬਾਲੀਵੁੱਡ ਵਿੱਚ ਐਂਟਰੀ ਕੀਤੀ ਸੀ ।

https://www.instagram.com/p/B3zsJ1ris_W/

ਇਹ ਫ਼ਿਲਮ ਕਾਫੀ ਹਿੱਟ ਰਹੀ ਪਰ ਉਹਨਾਂ ਦੇ ਕਰੀਅਰ ਨੂੰ ਕੋਈ ਖਾਸ ਫਾਇਦਾ ਨਹੀਂ ਹੋਇਆ । ਜਯਾਪ੍ਰਦਾ ਲਈ ਸਾਲ 1984 ਸਭ ਤੋਂ ਵੱਡਾ ਸਾਲ ਰਿਹਾ ਕਿਉਂਕਿ ਇਸ ਸਾਲ ਉਹਨਾਂ ਦੀ ਫ਼ਿਲਮ ਤੋਹਫਾ ਆਈ ਇਸ ਵਿੱਚ ਉਹਨਾਂ ਦੇ ਨਾਲ ਜਤਿੰਦਰ ਤੇ ਸ਼੍ਰੀਦੇਵੀ ਨਜ਼ਰ ਆਈ, ਇਸ ਫ਼ਿਲਮ ਕਰਕੇ ਉਹਨਾਂ ਨੂੰ ਬਾਲੀਵੁੱਡ ਵਿੱਚ ਪਹਿਚਾਣ ਮਿਲ ਗਈ ਸੀ । ਇਸ ਫ਼ਿਲਮ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਤੇ ਰਾਜ ਕੀਤਾ ਤੇ ਲੱਗਪਗ ਹਰ ਵੱਡੇ ਅਦਾਕਾਰ ਨਾਲ ਕੰਮ ਕੀਤਾ । ਪਰ ਸਾਲ 1988 ਵਿੱਚ ਉਹਨਾਂ ਦਾ ਫ਼ਿਲਮੀ ਕਰੀਅਰ ਢਲਣਾ ਸ਼ੁਰੂ ਹੋ ਗਿਆ ।

https://www.instagram.com/p/B3e3csBhMSl/

ਜਯਾਪ੍ਰਦਾ ਦੀ ਜ਼ਿੰਦਗੀ ਭੇਦ ਤੇ ਰੋਮਾਂਚ ਨਾਲ ਭਰੀ ਰਹੀ ਹੈ । ਉਹਨਾਂ ਦੀ ਜ਼ਿੰਦਗੀ ਕਿਸੇ ਨਾ ਕਿਸੇ ਕਾਰਨ ਕਰਕੇ ਚਰਚਾ ਵਿੱਚ ਰਹੀ ਹੈ । ਸਾਲ 1986 ਵਿੱਚ ਉਹਨਾਂ ਨੇ ਫ਼ਿਲਮ ਨਿਰਮਾਤਾ ਸ਼੍ਰੀਕਾਂਤ ਨਾਹਟਾ ਨਾਲ ਵਿਆਹ ਕਰਵਾਇਆ । ਜਯਾਪ੍ਰਦਾ ਸ਼੍ਰੀਕਾਂਤ ਦੀ ਦੂਜੀ ਪਤਨੀ ਸੀ । ਇਸ ਤੋਂ ਪਹਿਲਾਂ ਸ਼੍ਰੀਕਾਂਤ ਨੇ ਚੰਦਰਾ ਨਾਲ ਵਿਆਹ ਕਰਵਾਇਆ ਸੀ, ਜਿਸ ਤੋਂ ਉਹਨਾਂ ਨੂੰ ਤਿੰਨ ਬੱਚੇ ਵੀ ਹਨ ।

https://www.instagram.com/p/BwWxi9-jxj_/

ਜਯਾਪ੍ਰਦਾ ਦਾ ਵਿਆਹ ਕਾਫੀ ਸੁਰਖੀਆਂ ਵਿੱਚ ਰਿਹਾ ਕਿਉਂਕਿ ਸ਼੍ਰੀਕਾਂਤ ਨੇ ਬਿਨਾਂ ਤਲਾਕ ਦਿੱਤੇ ਦੂਜਾ ਵਿਆਹ ਕਰਵਾਇਆ ਸੀ । ਸੱਤ ਫੇਰੇ ਲੈਣ ਤੋਂ ਬਾਅਦ ਵੀ ਜਯਾਪ੍ਰਦਾ ਨੂੰ ਕਦੇ ਵੀ ਪਤਨੀ ਦਾ ਦਰਜਾ ਨਹੀਂ ਮਿਲਿਆ ਕਿਉਂਕਿ ਉਹਨਾਂ ਦਾ ਇਹ ਵਿਆਹ ਬਿਨਾਂ ਤਲਾਕ ਦਿੱਤੇ ਹੋਇਆ ਸੀ । ਜਯਾਪ੍ਰਦਾ ਦੀ ਕੋਈ ਆਪਣੀ ਸੰਤਾਨ ਨਹੀਂ ਹੈ । ਜਯਾ ਬੱਚਾ ਚਾਹੁੰਦੀ ਸੀ ਪਰ ਸ਼੍ਰੀਕਾਂਤ ਇਸ ਤਰ੍ਹਾਂ ਨਹੀਂ ਚਾਹੁੰਦੇ ਸਨ । ਜਯਾ ਨੇ ਆਪਣੀ ਭੈਣ ਦੇ ਬੇਟੇ ਸਿਦੂ ਨੂੰ ਗੋਦ ਲਿਆ ਹੈ ।

Related Post