ਕਰੇਲੇ ਦਾ ਜੂਸ ਕਹਿਣ ਨੂੰ ਤਾਂ ਕੌੜਾ ਹੁੰਦਾ ਹੈ, ਪਰ ਫਾਇਦੇ ਜਾਣਕੇ ਹੈਰਾਨ ਹੋ ਜਾਓਗੇ

By  Rupinder Kaler April 17th 2021 05:53 PM

ਕਰੇਲਾ ਕਈ ਬਿਮਾਰੀਆਂ ਤੋਂ ਰਾਹਤ ਦਿੰਦਾ ਹੈ। ਕਰੇਲੇ ਵਿਚ ਕਈ ਔਸ਼ਧੀ ਤੱਤ ਮੌਜੂਦ ਹੁੰਦੇ ਹਨ । ਕਰੇਲੇ ਵਿਚ ਭਰਪੂਰ ਮਾਤਰਾ ਵਿਚ ਮਿਨਰਲਸ, ਵਿਟਾਮਿਨਸ, ਫਾਇਬਰ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ ਜੋ ਉਸ ਨੂੰ ਇਕ ਸਿਹਤਮੰਦ ਫ਼ਲ ਬਣਾਉਂਦੇ ਹਨ। ਕਈ ਲੋਕ ਇਸ ਦਾ ਜੂਸ ਪੀਣਾ ਪਸੰਦ ਕਰਦੇ ਹਨ। ਇਸ ਦੇ ਜੂਸ ਦੇ ਬਹੁਤ ਫ਼ਾਇਦੇ ਹੁੰਦੇ ਹਨ। ਇਸ ਵਿਚ ਵਿਟਾਮਿਨ ਏ, ਬੀ ਅਤੇ ਸੀ ਹੁੰਦੇ ਹਨ। ਇਸ ਤੋਂ ਇਲਾਵਾ ਬੀਟਾਕੈਰੋਟੀਨ, ਆਇਰਨ, ਜਿੰਕ, ਪੋਟੈਸ਼ੀਅਮ, ਕੈਰੋਟੀਨ, ਲੂਟੀਨ, ਮੈਗਨੀਸ਼ੀਅਮ ਅਤੇ ਮੈਗਨੀਜ਼ ਆਦਿ ਹੁੰਦੇ ਹਨ।

ਹੋਰ ਪੜ੍ਹੋ :

‘Mexico’ ਗੀਤ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਚੱਲ ਰਹੇ ਕਾਪੀ ਵਿਵਾਦ ‘ਤੇ ਗਾਇਕ ਕੁਲਬੀਰ ਝਿੰਜਰ ਨੇ ਦੱਸਿਆ ਅਸਲ ਸੱਚ

ਕਰੇਲੇ ਦਾ ਜੂਸ ਸ਼ਰੀਰ ਵਿਚ ਇਨਸੂਲਿਨ ਨੂੰ ਸਹੀ ਕਰਦਾ ਹੈ ਜਿਸ ਨਾਲ ਬਲੱਡ ਵਿਚ ਮੌਜੂਦ ਸ਼ੂਗਰ ਫੈਟ ਵਿਚ ਨਹੀਂ ਬਦਲ ਸਕਦਾ ਅਤੇ ਸ਼ਰੀਰ ਉਸ ਦਾ ਸਹੀ ਇਸਤੇਮਾਲ ਕਰ ਸਕਦਾ ਹੈ। ਸ਼ੂਗਰ ਦੇ ਫੈਟ ਵਿਚ ਬਦਲਣ ਦੇ ਕਾਰਨ ਭਾਰ ਘਟ ਕਰਨ ਵਿਚ ਵੀ ਮਦਦ ਮਿਲਦੀ ਹੈ। ਸਵੇਰੇ ਦੇ ਸਮੇਂ ਕਰੇਲੇ ਦਾ ਜੂਸ ਪੀਣਾ ਸਿਹਤ ਲਈ ਬਹੁਤ ਹੀ ਚੰਗਾ ਮੰਨਿਆ ਗਿਆ ਹੈ। ਇਸ ਨਾਲ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

ਕਰੇਲੇ ਦਾ ਜੂਸ ਸ਼ਰੀਰ ਵਿਚ ਖ਼ਰਾਬ ਕੋਲੇਸਟ੍ਰਾਲ ਦੇ ਪੱਧਰ ਨੂੰ ਘਟ ਕਰਨ ਵਿਚ ਮਦਦ ਕਰਦਾ ਹੈ। ਇਸ ਨਾਲ ਦਿਲ ਦੇ ਦੌਰੇ ਦਾ ਖ਼ਤਰਾ ਵੀ ਘਟ ਹੁੰਦਾ ਹੈ। ਇਸ ਤੋਂ ਇਲਾਵਾ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣ ਵਿਚ ਮਦਦ ਕਰਦਾ ਹੈ। ਇਸ ਵਿਚ ਪੋਟੇਸ਼ੀਅਮ ਭਰਪੂਰ ਮਾਤਰਾ ਵਿਚ ਹੁੰਦਾ ਹੈ ਜੋ ਕਿ ਸ਼ਰੀਰ ਵਿਚ ਵਧ ਸੋਡੀਅਮ ਨੂੰ ਸੋਧਦਾ ਹੈ। ਵਾਲਾਂ ਲਈ ਕਰੇਲੇ ਦਾ ਜੂਸ ਬਹੁਤ ਹੀ ਫ਼ਾਇਦੇਮੰਦ ਹੁੰਦਾ ਹੈ।

ਕਰੇਲੇ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਏ, ਬੀ ਅਤੇ ਸੀ ਹੁੰਦੇ ਹਨ ਜੋ ਕਿ ਵਾਲਾਂ ਲਈ ਬਹੁਤ ਹੀ ਵਧੀਆਂ ਸ੍ਰੋਤ ਮੰਨੇ ਜਾਂਦੇ ਹਨ। ਇਹ ਥਕਾਨ ਨੂੰ ਵੀ ਦੂਰ ਕਰਦਾ ਹੈ ਅਤੇ ਲਿਵਰ ਵੀ ਲਾਭਦਾਇਕ ਹੁੰਦਾ ਹੈ। ਇਸ ਨਾਲ ਸਿਰਦਰਦ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਇਸ ਦੇ ਲਈ ਕਰੇਲੇ ਦੇ ਪੱਤਿਆਂ ਨੂੰ ਪੀਸ ਕੇ ਇਸ ਨੂੰ ਮੱਥੇ 'ਤੇ ਲਗਾ ਲਓ। ਅਜਿਹਾ ਕਰਨ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ।

Related Post