ਬਲੈਕ-ਟੀ ਕਈ ਬਿਮਾਰੀਆਂ ਨੂੰ ਰੱਖਦੀ ਹੈ ਦੂਰ, ਫਾਇਦੇ ਜਾਣਕੇ ਹੋ ਜਾਓਗੇ ਹੈਰਾਨ

By  Rupinder Kaler December 16th 2020 05:30 PM

ਕੁਝ ਲੋਕਾਂ ਨੂੰ ਚਾਹ ਪੀਣਾ ਬੇਹੱਦ ਪਸੰਦ ਹੁੰਦਾ ਹੈ। ਚਾਹ ਦੇ ਬਿਨਾਂ ਉਨ੍ਹਾਂ ਦਾ ਦਿਨ ਹੀ ਨਹੀਂ ਸ਼ੁਰੂ ਹੁੰਦਾ ਹੈ ਅਤੇ ਨਾ ਹੀ ਖ਼ਤਮ ਹੁੰਦਾ ਹੈ। ਉਥੇ ਹੀ ਕੁਝ ਲੋਕ ਸਿਹਤ ਨੂੰ ਲੈ ਕੇ ਬੇਹੱਦ ਪਰੇਸ਼ਾਨ ਹੁੰਦੇ ਹਨ। ਇਸ ਦੇ ਚਲਦੇ ਉਹ ਅਪਣਾ ਚਾਹ ਪੀਣ ਦਾ ਸ਼ੌਕ ਗ੍ਰੀਨ ਟੀ ਜਾਂ ਬਲੈਕ ਟੀ ਦੇ ਰੂਪ ਵਿਚ ਪੂਰਾ ਕਰਦੇ ਹਨ।

ਹੋਰ ਪੜ੍ਹੋ :

ਪੀਟੀਸੀ ਪੰਜਾਬੀ ‘ਤੇ ਵੇਖੋ ਵਾਇਸ ਆਫ਼ ਪੰਜਾਬ -11 ਦੇ ਪ੍ਰਤੀਭਾਗੀ ਅਰੁਨ ਕੁਮਾਰ ਅਤੇ ਕੁਸ਼ਾਗਰ ਕਾਲੀਆ ਦਾ ਹੁਣ ਤੱਕ ਦਾ ਸਫ਼ਰ

ਕੰਵਰ ਗਰੇਵਾਲ ਤੇ ਹਰਫ ਚੀਮਾ ਨੇ ਸਾਥੀਆਂ ਦੇ ਨਾਲ ਮਿਲਕੇ ਲੋਕਾਂ ਨੂੰ ਕੀਤਾ ਜਾਗਰੂਕ, ਅਡਾਨੀ ਨੂੰ ਮਾਤ ਦੇਣ ਲਈ ਇਨ੍ਹਾਂ ਚੀਜ਼ਾਂ ਨੂੰ ਕਹੋ ‘ਨਾਂਹ’

black-tea

ਸਵਾਦ ਵਿਚ ਕੌੜੀ ਅਤੇ ਰੰਗ ਵਿਚ ਕਾਲੀ ਦਿਖਣ ਵਾਲੀ ਇਹ ਬਲੈਕ ਟੀ ਬਹੁਤ ਫਾਇਦੇਮੰਦ ਹੁੰਦੀ ਹੈ। ਕਈ ਲੋਕਾਂ ਨੂੰ ਲਗਦਾ ਹੋਵੇਗਾ ਕਿ ਬਲੈਕ ਟੀ ਸਿਰਫ਼ ਭਾਰ ਘੱਟ ਕਰਨ ਵਿਚ ਹੀ ਮਦਦ ਕਰਦੀ ਹੈ ਪਰ ਅਜਿਹਾ ਨਹੀਂ ਹੈ। ਇਹ ਸਰੀਰ ਨੂੰ ਕਈ ਤਰ੍ਹਾਂ ਨਾਲ ਫ਼ਾਇਦੇ ਪਹੁੰਚਾਂਦੀ ਹੈ।

black-tea

ਬਲੈਕ ਟੀ ਦਿਲ ਨੂੰ ਤੰਦਰੁਸਤ ਰੱਖਣ ਵਿਚ ਬਹੁਤ ਮਦਦ ਕਰਦੀ ਹੈ। ਇਕ ਅਧਿਐਨ ਦੇ ਅਨੁਸਾਰ, ਰੋਜ਼ 3 ਕਪ ਬਲੈਕ ਟੀ ਪੀਣ ਨਾਲ ਦਿਲ ਨਾਲ ਜੁੜੀਆਂ ਬੀਮਾਰੀਆਂ ਦੇ ਹੋਣ ਦਾ ਖ਼ਤਰਾ ਬਹੁਤ ਹੱਦ ਤੱਕ ਘੱਟ ਹੋ ਸਕਦਾ ਹੈ।

ਬਲੈਕ ਟੀ ਹਰ ਰੋਜ ਪੀਣ ਨਾਲ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ। ਤੰਦਰੁਸਤ ਰਹਿਣ ਲਈ ਸਿਹਤਮੰਦ ਜੀਵਨਸ਼ੈਲੀ ਦੇ ਨਾਲ - ਨਾਲ ਬਲੈਕ ਟੀ ਨਾਲ ਵੀ ਦੋਸਤੀ ਕਰਨੀ ਚਾਹੀਦੀ ਹੈ।

Related Post