'ਬਲੈਕੀਆ' ਫ਼ਿਲਮ ਦੇ ਕਿਰਦਾਰ 'ਚ ਫਿਟ ਬੈਠਣ ਲਈ ਦੇਵ ਖਰੌੜ ਨੇ ਚੁੱਕਿਆ ਇਹ ਕਦਮ, ਦੇਖੋ ਵੀਡਿਓ 

By  Rupinder Kaler April 1st 2019 04:19 PM

ਪੀਟੀਸੀ ਮੋਸ਼ਨ ਪਿਕਚਰਸ ਤੇ ਗਲੋਬ ਮੁਵੀਜ਼ ਪ੍ਰਾਈਵੇਟ ਲਿਮ. ਦੇ ਬੈਨਰ ਹੇਠ ਰਿਲੀਜ਼ ਹੋਣ ਵਾਲੀ ਫ਼ਿਲਮ 'ਬਲੈਕੀਆ' ਨੂੰ ਲੈ ਕੇ ਫ਼ਿਲਮ ਦੇ ਅਦਾਕਾਰ ਦੇਵ ਖਰੌੜ ਕਾਫੀ ਉਤਸ਼ਾਹਿਤ ਹੈ । ਮੋਹਾਲੀ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਫ਼ਿਲਮ ਲੋਕਾਂ ਨੂੰ ਉਸ ਦੌਰ ਦੀ ਯਾਦ ਤਾਜ਼ਾ ਕਰਵਾ ਦੇਵੇਗੀ ਜਿਸ ਦੌਰ ਵਿੱਚ ਬਾਲੀਵੁੱਡ ਦੀ ਫ਼ਿਲਮ ਜੰਜ਼ੀਰ ਤੇ ਦੀਵਾਰ ਆਈ ਸੀ । ਉਹਨਾਂ ਨੇ ਕਿਹਾ ਕਿ ਇਸ ਫ਼ਿਲਮ ਲਈ ਉਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਤੇ ਉਹਨਾਂ ਨੇ ਫ਼ਿਲਮ ਦੇ ਕਿਰਦਾਰ 'ਚ ਫਿਟ ਬੈਠਣ ਲਈ ਥੋੜਾ ਵਜ਼ਨ ਵੀ ਵਧਾਉਣਾ ਪਿਆ ਹੈ ।

Blackia Will Remind Audience Of Deewar and Zanjeer, Says Dev Kharoud Blackia Will Remind Audience Of Deewar and Zanjeer, Says Dev Kharoud

ਦੇਵ ਖਰੌੜ ਨੇ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਹੋਰ ਫ਼ਿਲਮਾਂ ਤੋਂ ਹੱਟ ਕੇ ਹੈ । ਉਹਨਾਂ ਨੇ ਕਿਹਾ ਕਿ ਪੰਜਾਬੀ ਜਿੰਨੇ ਆਪਣੇ ਸੱਭਿਆਚਾਰ ਨਾਲ ਜੁੜੇ ਹੁੰਦੇ ਹਨ ਉਨੇਂ ਹੀ ਸਟਾਈਲਿਸ਼ ਵੀ ਹਨ । ਇਸੇ ਲਈ ਉਹਨਾਂ ਨੇ ਉਸ ਦੌਰ ਦੀ ਹਰ ਚੀਜ਼ ਨੂੰ ਦਿਖਾਉਣ ਦੀ ਕੋਸ਼ਿਸ ਕੀਤੀ ਹੈ ਚਾਹੇ ਉਹ ਉਸ ਦੌਰ ਦੇ ਕੱਪੜੇ ਹੀ ਕਿਉਂ ਨਾ ਹੋਣ । ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਫ਼ਿਲਮ ਵਿੱਚ ਕਿਸੇ ਦੀ ਨਕਲ ਨਹੀਂ ਕੀਤੀ ਬਲਕਿ ਆਪਣੇ ਸਟਾਇਲ ਵਿੱਚ ਉਸ ਦੌਰ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ।

https://www.youtube.com/watch?time_continue=30&v=HuTmkyDwO_k

ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਦੇਵ ਖਰੌੜ ਦੀ ਬਲੈਕੀਆ ਫਿਲਮ ਪੰਜਾਬ ਦੇ 1970 ‘ਚ ਚੱਲ ਰਹੇ ਉਸ ਦੌਰ ਨੂੰ ਪੇਸ਼ ਕਰੇਗੀ ਜਦੋਂ ਪਾਕਿਸਤਾਨ ਅਤੇ ਭਾਰਤ ਦੇ ਖੁੱਲੇ ਬਾਰਡਰ ‘ਤੇ ਸੋਨੇ ਅਤੇ ਹੋਰ ਚੀਜ਼ਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਇੱਧਰ ਉੱਧਰ ਲਿਜਾਇਆ ਜਾਂਦਾ ਸੀ ਅਤੇ ਇਸ ਕਾਲ਼ੇ ਕਾਰੋਬਾਰ ਦੇ ਚਲਦਿਆਂ ਗੈਂਗ ਵਾਰ ਦੀਆਂ ਝਲਕਾਂ ਨੂੰ ਵੀ ਪੇਸ਼ ਕਰਦੀ ਨਜ਼ਰ ਆਵੇਗੀ ਬਲੈਕੀਆ।

https://www.instagram.com/p/BvtUMoCg0bq/?utm_source=ig_embed

ਫਿਲਮ ਨੂੰ ਸੁਖਮਿੰਦਰ ਧੰਜਾਲ ਵੱਲੋਂ ਡਾਇਰੈਕਟ ਕੀਤਾ ਗਿਆ ਹੈ ਅਤੇ ਵਿਵੇਕ ਓਹਰੀ ਪ੍ਰੋਡਿਊਸਰ ਹਨ।d ਦੇਵ ਖਰੌੜ ਦੀ ਫਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਪੂਰੀ ਦੁਨੀਆਂ ‘ਚ ਰਿਲੀਜ਼ ਕੀਤਾ ਜਾ ਰਿਹਾ ਹੈ।

Related Post