ਨਿੰਜਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ 'ਚ ਬਲੈਕੀਆ ਦਾ ਅਗਲਾ ਗੀਤ ਹੋਣ ਜਾ ਰਿਹਾ ਹੈ ਰਿਲੀਜ਼

By  Aaseen Khan April 19th 2019 03:42 PM

ਨਿੰਜਾ ਤੇ ਗੁਰਲੇਜ਼ ਅਖ਼ਤਰ ਦੀ ਆਵਾਜ਼ 'ਚ ਬਲੈਕੀਆ ਦਾ ਅਗਲਾ ਗੀਤ ਹੋਣ ਜਾ ਰਿਹਾ ਹੈ ਰਿਲੀਜ਼ : 3 ਮਈ ਨੂੰ ਰਿਲੀਜ਼ ਹੋਣ ਵਾਲੀ ਦੇਵ ਖਰੌੜ ਅਤੇ ਇਹਾਨਾ ਢਿੱਲੋਂ ਦੀ ਫ਼ਿਲਮ 'ਬਲੈਕੀਆ' ਜਿਸ ਦੇ ਟਾਈਟਲ ਟਰੈਕ ਅਤੇ ਟਰੇਲਰ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ। ਹੁਣ ਫ਼ਿਲਮ ਦੇ ਅਗਲੇ ਗੀਤ ਦਾ ਪੋਸਟਰ ਵੀ ਸਾਹਮਣੇ ਆ ਚੁੱਕਿਆ ਹੈ। ਜੀ ਹਾਂ ਗੀਤ ਦਾ ਨਾਮ ਹੈ 'ਨਖ਼ਰਾ' ਜਿਸ ਨੂੰ ਪੰਜਾਬ ਦੇ ਨਾਮਵਰ ਗਾਇਕ ਅਤੇ ਅਦਾਕਾਰ ਨਿੰਜਾ ਅਤੇ ਗੁਰਲੇਜ਼ ਅਖ਼ਤਰ ਨੇ ਆਵਾਜ਼ ਦਿੱਤੀ ਹੈ।

 

View this post on Instagram

 

My favourite poster...BLACKIA releasing worldwide 3 may 2019????

A post shared by Dev Kharoud (@dev_kharoud) on Apr 3, 2019 at 5:14am PDT

ਇਸ ਗੀਤ ਦਾ ਕੱਲ ਯਾਨੀ 20 ਅਪ੍ਰੈਲ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ 'ਤੇ ਐਕਸਕਲੁਸਿਵ ਵਰਲਡ ਟੀਵੀ ਪ੍ਰੀਮੀਅਰ ਕੀਤਾ ਜਾਣਾ ਹੈ। ਦੱਸ ਦਈਏ ਇਹ ਗੀਤ ਫ਼ਿਲਮ ਦਾ ਤੀਸਰਾ ਗੀਤ ਹੋਣ ਵਾਲਾ ਹੈ।ਗੀਤ ਦੇ ਬੋਲ ਫੇਮਸ ਗੀਤਕਾਰ ਗਿੱਲ ਰੌਂਤਾ ਦੇ ਹਨ ਅਤੇ ਮਿਊਜ਼ਿਕ ਕੇਵੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਡਾਇਰੈਕਟਰ ਸੁਖਮਿੰਦਰ ਧਨਜਾਲ ਵੱਲੋਂ ਡਾਇਰੈਕਟ ਕੀਤੀ ਮੂਵੀ ਬਲੈਕੀਆ ‘ਚ 1970 ਦੇ ਪੰਜਾਬ ਦੇ ਹਲਾਤਾਂ ਨੂੰ ਬਿਆਨ ਕੀਤਾ ਗਿਆ ਹੈ ਜਦੋਂ ਸਰਹੱਦਾਂ ਉੱਤੇ ਸੋਨਾ ਚਾਂਦੀ ਤੋਂ ਇਲਾਵਾ ਕਈ ਹੋਰ ਚੀਜ਼ਾਂ ਨੂੰ ਬਲੈਕ ਕਰਕੇ ਇੱਧਰ-ਉੱਧਰ ਭੇਜਿਆ ਜਾਂਦਾ ਸੀ।

ਹੋਰ ਵੇਖੋ : 'ਨਾਢੂ ਖਾਂ' ਦਾ ਗੀਤ 'ਸ਼ਰਬਤੀ ਅੱਖੀਆਂ' ਗੁਰਨਾਮ ਭੁੱਲਰ ਦੀ ਆਵਾਜ਼ 'ਚ ਜਿੱਤ ਰਿਹਾ ਹੈ ਸਭ ਦਾ ਦਿਲ, ਦੇਖੋ ਵੀਡੀਓ

 

View this post on Instagram

 

New Song "Nakhra" From #Blackia Ft. @dev_kharoud & @ihanadhillon is Releasing Tomorrow. #newsong #exclusive #BlackiaNewSong #Nakhra #devkharoud #ihanadhillon #Channa #latest #Pollywood #ptcexclusive #firstpost

A post shared by PTC Motion Pictures (@ptcmotionpictures) on Apr 19, 2019 at 12:12am PDT

ਇਸ ਫ਼ਿਲਮ ‘ਚ ਦੇਵ ਖਰੌੜ ਤੇ ਇਹਾਨਾ ਢਿੱਲੋਂ ਤੋਂ ਇਲਾਵਾ ਨਾਮੀ ਕਲਾਕਾਰ ਜੰਗ ਬਹਾਦੁਰ ਸਿੰਘ, ਅਰਸ਼ ਹੁੰਦਲ ਤੇ ਅਸ਼ੀਸ਼ ਦੁੱਗਲ ਤੇ ਕਈ ਹੋਰ ਦਿੱਗਜ ਕਲਾਕਾਰ ਨਜ਼ਰ ਆਉਣਗੇ। ਫ਼ਿਲਮ ਬਲੈਕੀਆ ਨੂੰ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ 3 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।

Related Post