'ਗੀਤ ਆਏ ਤਿੰਨ ਚਾਰ ਨੇ ਜ਼ਿਕਰ ਬਰਾੜ ਦੇ' ਹੋਣ ਲੱਗ ਪਏ 

By  Shaminder October 27th 2018 10:45 AM

ਅਨਮੋਲ ਬਰਾੜ ਦਾ ਨਵਾਂ ਗੀਤ 'ਬਲੌਂਡ' ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਪਾਰਟੀ ਗੀਤ ਹੈ । ਜਿਸਦੇ ਬੋਲ ਲਿਖੇ ਨੇ ਜ਼ਿਕਰ ਬਰਾੜ ਨੇ ਅਤੇ ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਜੈਫਰਿਕ ਨੇ ।ਅਨਮੋਲ ਬਰਾੜ ਦੇ ਇਸ ਗੀਤ ਨੂੰ ਯੂਟਿਊਬ 'ਤੇ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਗੀਤ 'ਚ ਅਨਮੋਲ ਬਰਾੜ ਨੇ ਇੱਕ ਜੱਟ ਦੇ ਰੋਅਬ ਦੀ  ਗੱਲ ਕੀਤੀ ਹੈ ਕਿ ਕਿਸ ਤਰ੍ਹਾਂ ਜੱਟ ਆਪਣੀ ਅਣਖ ਅਤੇ ਇੱਜ਼ਤ ਨਾਲ ਜਿਉਂਦੇ ਨੇ ਅਤੇ ਉਸ ਦੇ ਇਸ ਨਖਰੇ ਨੂੰ ਮੁਟਿਆਰਾਂ ਪਸੰਦ ਵੀ ਕਰਦੀਆਂ ਨੇ ।

ਹੋਰ ਵੇਖੋ : ‘ਸਿਰਜਨਹਾਰੀ’ ‘ਚ ਇਸ ਵਾਰ ਵੇਖੋ ‘ਮਸ਼ਰੂਮ ਲੇਡੀ’ ਦੇ ਨਾਂਅ ਨਾਲ ਮਸ਼ਹੂਰ ਦਿਵਿਆ ਰਾਵਤ ਦੀ ਕਾਮਯਾਬੀ ਦੀ ਕਹਾਣੀ

https://www.youtube.com/watch?v=6y9FYs-dWxE

ਕਿਉਂਕਿ ਉਹ ਨਾਰਾਂ ਨੂੰ ਵੀ ਪੂਰਾ ਖੁਸ਼ ਰੱਖਦੇ ਨੇ ।  ਇਹੀ ਨਹੀਂ ਇਹ ਜੱਟ ਆਪਣੇ ਯਾਰਾਂ ਦੋਸਤਾਂ ਨਾਲ ਆਪਣੀਆਂ ਖੁਸ਼ੀਆਂ ਵੀ ਸਾਂਝੀਆਂ ਕਰਦਾ ਹੈ । ਇਸ ਜੱਟ ਨੂੰ ਜਦੋਂ ਗੁੱਸਾ ਆ ਜਾਂਦਾ ਹੈ ਤਾਂ ਉਹ ਲੋਕ ਖੈਰ ਮਨਾਉਂਦੇ ਨੇ । ਕਿਉਂਕਿ ਇਹ ਵੈਲੀ ਜੱਟ ਜਦੋਂ ਵਿਗੜ ਜਾਂਦਾ ਹੈ ਤਾਂ ਕੁਝ ਪਤਾ ਨਹੀਂ ਕਿ ਉਹ ਕੀ ਕਰ ਗਏ ਗੁਜ਼ਰੇ । ਇਸ ਜੱਟ ਨੂੰ ਹਥਿਆਰਾਂ ਦਾ ਸ਼ੌਕ ਹੈ ਜੋ ਹਰ ਵੇਲੇ ਮਰਨ ਮਰਾਉਣ ਦੀਆਂ ਗੱਲਾਂ ਕਰਦਾ ਹੈ ।

blonde by anmol brar blonde by anmol brar

ਅਨਮੋਲ ਬਰਾੜ ਨੇ ਆਪਣੇ ਇਸ ਗੀਤ 'ਚ ਯੰਗਸਟਰ ਦੀ ਪਸੰਦ ਦਾ ਖਾਸ ਖਿਆਲ ਰੱਖਿਆ ਹੈ ਅਤੇ ਨੌਜਵਾਨਾਂ ਦੇ ਟੇਸਟ ਦਾ ਖਿਆਲ ਰੱਖਦੇ ਹੋਏ ਹਰ ਉਹ ਚੀਜ਼ ਆਪਣੇ ਗੀਤ 'ਚ ਪਰੋਸਣ ਦੀ ਕੋਸ਼ਿਸ਼ ਕੀਤੀ ਹੈ ਜੋ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਪਸੰਦ ਕਰਦੀ ਹੈ ।

Related Post