ਬੰਬੇ ਹਾਈਕੋਰਟ ਵੱਲੋਂ ਬੀਐਮਸੀ ਦੀ ਕਾਰਵਾਈ ‘ਤੇ ਰੋਕ, ਉਸਾਰੀ ਢਾਹੁਣ ਦੀ ਕਾਰਵਾਈ ‘ਤੇ ਉੱਠੇ ਸਵਾਲ

By  Shaminder September 9th 2020 04:52 PM

ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਕੰਗਨਾ ਰਣੌਤ ਏਨੀਂ ਦਿਨੀਂ ਸੁਸ਼ਾਂਤ ਰਾਜਪੂਤ ਮਾਮਲੇ ‘ਚ ਲਗਾਤਾਰ ਕੀਤੀ ਜਾ ਰਹੀ ਬਿਆਨਬਾਜ਼ੀ ਕਰਕੇ ਚਰਚਾ ‘ਚ ਹੈ । ਜਿਸ ਤੋਂ ਬਾਅਦ ਮਹਾਰਾਸ਼ਟਰ ਸਰਕਾਰ ਅਤੇ ਕੰਗਨਾ ਵਿਚਾਲੇ ਖਿੱਚੋਤਾਣ ਸ਼ੁਰੂ ਹੋ ਚੁੱਕੀ ਹੈ । ਕੰਗਨਾ ਦੇ ਦਫਤਰ ਨੂੰ ਗੈਰ ਕਾਨੂੰਨੀ ਦੱਸਦੇ ਹੋਏ ਬੀਐੱਮਸੀ ਨੇ ਤੋੜ ਦਿੱਤਾ ਹੈ, ਪਰ

ਬਾਲੀਵੁੱਡ ਐਕਟਰਸ ਕੰਗਨਾ ਰਣੌਤ ਦੇ ਮੁੰਬਈ ਸਥਿਤ 'ਮਣੀਕਰਣਿਕਾ ਫਿਲਮਜ਼' ਦੇ ਦਫਤਰ ਅੰਦਰ ਕਥਿਤ ਤੌਰ 'ਤੇ ਬੀਐਮਸੀ ਵੱਲੋਂ ਗੈਰਕਾਨੂੰਨੀ ਉਸਾਰੀ ਨੂੰ ਤੋੜ ਦਿੱਤਾ ਗਿਆ।

https://www.instagram.com/p/CE6arc1H2T_/

ਇਸ ਦੌਰਾਨ ਬੰਬੇ ਹਾਈਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਫੈਸਲਾ ਕੰਗਣਾ ਦੇ ਹੱਕ ਵਿੱਚ ਹੋਇਆ। ਹਾਈਕੋਰਟ ਨੇ ਬੀਐਮਸੀ ਦੀ ਕਾਰਵਾਈ ‘ਤੇ ਰੋਕ ਲਾ ਦਿੱਤੀ। ਇਹ ਪਾਬੰਦੀ ਵੀਰਵਾਰ ਦੁਪਹਿਰ 3 ਵਜੇ ਤੱਕ ਲਾਈ ਗਈ ਹੈ। ਹਾਲਾਂਕਿ ਬੀਐਮਸੀ ਨੇ ਆਪਣੀ ਕਾਰਵਾਈ ਪਹਿਲਾਂ ਹੀ ਪੂਰੀ ਕਰ ਲਈ ਸੀ।

https://www.instagram.com/p/CEqjfCHF6bt/

ਬੰਬੇ ਹਾਈਕੋਰਟ ਭਲਕੇ ਇਸ ਮਾਮਲੇ ਵਿੱਚ ਮੁੜ ਸੁਣਵਾਈ ਕਰੇਗੀ। ਹਾਈਕੋਰਟ ਨੇ ਬੀਐਮਸੀ ਤੋਂ ਕੰਗਨਾ ਰਨੌਤ ਦੇ ਦਫ਼ਤਰ ਵਿੱਚ ਗੈਰਕਾਨੂੰਨੀ ਉਸਾਰੀ ਨੂੰ ਢਾਹੁਣ ਵਿੱਚ ਇੰਨੀ ਜਲਦਬਾਜ਼ੀ ਲਈ ਜਵਾਬ ਮੰਗਿਆ ਹੈ।

 

Related Post