ਸਲਮਾਨ ਖਾਨ ਮੇਰੇ ਲਈ ਕਿਸੀ ਫ਼ਰਿਸ਼ਤੇ ਤੋਂ ਘੱਟ ਨਹੀਂ - ਬੌਬੀ ਦਿਓਲ

By  Gourav Kochhar April 18th 2018 06:45 AM

ਪਿਛਲੇ ਸਾਲ ਧਰਮਿੰਦਰ ਦੇ ਲਾਡਲੇ ਬੇਟੇ ਬੌਬੀ ਦਿਓਲ ਨੇ ਆਪਣੇ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ 90 ਦੇ ਦਹਾਕੇ 'ਚ ਮੈਂ ਸਟਾਰ ਬਣ ਗਿਆ ਸੀ ਪਰ ਅਚਾਨਕ ਮੇਰਾ ਸਾਰਾ ਸਟਾਰਡਮ ਕਿਤੇ ਗੁਆਚ ਗਿਆ। ਇਸ ਤੋਂ ਬਾਅਦ ਤਾਂ ਮੈਨੂੰ ਫਿਲਮਾਂ ਮਿਲਣੀਆਂ ਹੀ ਬੰਦ ਹੋ ਗਈਆਂ ਸਨ। ਇਸ ਤੋਂ ਇਕ ਸਾਲ ਬਾਅਦ ਮੈਨੂੰ ਤਿੰਨ ਫਿਲਮਾਂ ਦਾ ਆਫਰ ਮਿਲਿਆ ਤੇ ਨਾਲ ਹੀ ਕਈ ਹੋਰ ਵੀ ਪ੍ਰੋਜੈਕਟਸ ਵੀ ਮਿਲੇ।

ਦੱਸ ਦੇਈਏ ਕਿ ਬੌਬੀ Bobby Deol ਨੇ ਖੁਦ ਨੂੰ ਪਹਿਲਾਂ ਤੋਂ ਜ਼ਿਆਦਾ ਫਿੱਟ ਵੀ ਕਰ ਲਿਆ ਹੈ। ਕੁਝ ਲੋਕ ਉਸ ਨੂੰ ਆਖ ਰਹੇ ਹਨ ਕਿ ਉਹ ਪਹਿਲਾਂ ਤੋਂ ਜ਼ਿਆਦਾ ਵਧੀਆ ਨਜ਼ਰ ਆਉਣ ਲੱਗਾ ਹੈ। ਨਵੇਂ ਲੁੱਕ ਨਾਲ ਬੌਬੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋਈਆਂ। ਖੁਦ ਸਲਮਾਨ ਖਾਨ ਨੇ ਵੀ ਬੌਬੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕੀਤਾ ਸੀ। ਹੁਣ ਬੌਬੀ ਦਿਓਲ ਕੋਲ 'ਰੇਸ 3', 'ਯਮਲਾ ਪਗਲਾ ਦੀਵਾਨਾ 3' ਤੇ 'ਹਾਊਸਫੁੱਲ 4' ਹੈ।

Bobby Deol

ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਬੌਬੀ Bobby Deol ਨੇ ਦੱਸਿਆ, ''ਲੋਕ ਹਮੇਸ਼ਾ ਤੋਂ ਮੇਰੇ ਨਾਲ ਕੰਮ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਲੱਗਦਾ ਸੀ ਕਿ ਸ਼ਾਇਦ ਮੈਂ ਇੰਟਰਸਟੈਡ ਨਹੀਂ ਹਾਂ। ਮੈਂ ਇੰਡਸਟਰੀ 'ਚ ਕਈ ਸਾਲਾਂ ਤੋਂ ਹਾਂ। ਮੇਰੀਆਂ ਕੁਝ ਫਿਲਮਾਂ ਹਿੱਟ ਹੋਈਆਂ ਤੇ ਕੁਝ ਫਲਾਪ। ਇਸ ਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਖਾਤੇ 'ਚ ਹਿੱਟ ਫਿਲਮਾਂ ਨਹੀਂ ਹਨ। ਬਸ ਸਫਲਤਾ ਹੋਲੀ-ਹੋਲੀ ਮਿਲੀ । ਲੋਕਾਂ ਨੂੰ ਲੱਗਦਾ ਸੀ ਕਿ ਮੈਨੂੰ ਹੁਣ ਐਕਟਿੰਗ 'ਚ ਦਿਲਚਸਪੀ ਨਹੀਂ ਹੈ ਪਰ ਹੁਣ ਉਨ੍ਹਾਂ ਲੋਕਾਂ ਨੂੰ ਪਤਾ ਲੱਗ ਚੁੱਕਾ ਹੈ ਕਿ ਮੈਂ ਵਾਪਸ ਆ ਗਿਆ ਹਾਂ। ਮੈਂ ਬਹੁਤ ਪੌਜੀਟਿਵ ਹਾਂ ਤੇ ਇਸ ਨਾਲ ਮੈਨੂੰ ਮਦਦ ਮਿਲੀ ।''

Bobby Deol

ਬੌਬੀ ਦਿਓਲ Bobby Deol ਆਪਣੇ ਟ੍ਰਾਂਸਫਾਰਮੇਸ਼ਨ ਬਾਰੇ ਦੱਸਦੇ ਹੋਏ ਕਿਹਾ, ''ਜੋ ਹੁੰਦਾ ਹੈ ਚੰਗੇ ਲਈ ਹੁੰਦਾ ਹੈ। ਪਹਿਲਾਂ ਮੈਂ ਆਪਣੀ ਫਿੱਟਨੈੱਸ ਨੂੰ ਲੈ ਕਾਫੀ ਕੈਜੁਅਲ ਸੀ। ਜਦੋਂ ਚੀਜਾਂ ਤੁਹਾਡੇ ਨਾਲ ਠੀਕ ਨਾ ਹੋਣ ਤਾਂ ਤੁਸੀਂ ਖੁਦ 'ਤੇ ਧਿਆਨ ਦੇਣਾ ਬੰਦ ਕਰ ਦਿੰਦੇ ਹੋ। ਮੇਰੀ ਘਰਵਾਲੀ/ਪਤਨੀ ਮੈਨੂੰ ਆਖਦੀ ਸੀ ਕਿ ਤੁਹਾਨੂੰ ਹਰ ਚੀਜ ਲਈ ਤਿਆਰ ਰਹਿਣਾ ਚਾਹੀਦਾ।

Bobby Deol

ਤੁਹਾਨੂੰ ਕਦੇ ਵੀ ਕੰਮ ਮਿਲ ਸਕਦਾ ਹੈ। ਅਜਿਹਾ ਨਹੀਂ ਸੀ ਕਿ ਮੇਰੇ ਫੈਨਜ਼ ਮੈਨੂੰ ਦੇਖਣਾ ਨਹੀਂ ਚਾਹੁੰਦੇ ਸਨ। ਮੈਂ ਹੀ ਆਪਣੇ 'ਤੇ ਧਿਆਨ ਦੇਣਾ ਬੰਦ ਕਰ ਦਿੱਤਾ ਸੀ। ਜਦੋਂ ਮੈਂ ਖੁਦ 'ਤੇ ਧਿਆਨ ਦੇਣਾ ਸ਼ੁਰੂ ਕੀਤਾ ਤਾਂ 'ਰੇਸ 3' ਲਈ ਸਲਮਾਨ ਖਾਨ ਦਾ ਫੋਨ ਆ ਗਿਆ।'' ਇੰਨਾ ਹੀ ਨਹੀਂ ਬੋਬੀ Bobby Deol ਨੇ ਸਲਮਾਨ ਦੀ ਕਾਫੀ ਤਾਰੀਫ ਵੀ ਕੀਤੀ।

Bobby Deol - Salman

ਇਸ ਦੌਰਾਨ ਉਸ Bobby Deol ਨੇ ਕਿਹਾ, ''ਸਲਮਾਨ Salman Khan ਇਕ ਫਰਿਸ਼ਤੇ ਵਾਂਗ ਹੈ । ਉਨ੍ਹਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ। ਉਨ੍ਹਾਂ ਨੇ ਮੇਰੇ 'ਤੇ ਵਿਸ਼ਵਾਸ ਕੀਤਾ ਤੇ ਮੈਨੂੰ ਸਮਝਾਇਆ ਕਿ ਆਪਣੇ ਸਰੀਰ 'ਤੇ ਤੈਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਮੇਰੇ ਲਈ ਪਰਸਨਲ ਟ੍ਰੇਨਰ ਵੀ ਰੱਖਿਆ। ਇਸ ਤੋਂ ਬਾਅਦ ਮੈਂ ਆਪਣੇ ਸਰੀਰ ਨੂੰ ਬੇਹਿਤਰ ਬਣਾਉਣ ਲਈ ਕਾਫੀ ਮਿਹਨਤ ਕੀਤੀ।''

Bobby Deol

Related Post