ਨਵਾਜ਼ੂਦੀਨ ਸਿੱਦੀਕੀ, ਸੈਫ ਅਲੀ ਖ਼ਾਨ ਤੋਂ ਬਾਅਦ ਬੌਬੀ ਦਿਓਲ ਨੂੰ ਵੀ ਚੜਿਆ ਵੈੱਬ ਸੀਰੀਜ਼ ਦਾ ਬੁਖਾਰ, ਇਸ ਵਿੱਚ ਆਉਣਗੇ ਨਜ਼ਰ 

By  Rupinder Kaler May 10th 2019 10:29 AM

ਇੰਟਰਨੈੱਟ ਦੇ ਇਸ ਜ਼ਮਾਨੇ ਵਿੱਚ ਲੋਕ ਹਰ ਚੀਜ਼ ਆਪਣੇ ਮੋਬਾਈਲ ਫੋਨ ਤੇ ਦੇਖਣਾ ਚਾਹੁੰਦੇ ਹਨ । ਇਸ ਲਈ ਧੜਾਧੜ ਵੈੱਬ ਸੀਰੀਜ਼ ਦਾ ਨਿਰਮਾਣ ਹੋ ਰਿਹਾ ਹੈ । ਬਾਲੀਵੁੱਡ ਦੇ ਕਈ ਅਦਾਕਾਰ ਵੀ ਵੈੱਬ ਸੀਰੀਜ਼ 'ਚ ਨਜ਼ਰ ਆ ਰਹੇ ਹਨ। ਨਵਾਜ਼ੂਦੀਨ ਸਿੱਦੀਕੀ, ਸੈਫ ਅਲੀ ਖ਼ਾਨ ਤਾਂ ਪਹਿਲਾਂ ਹੀ ਵੈੱਬ ਸੀਰੀਜ਼ ਵਿੱਚ ਕੰਮ ਕਰ ਰਹੇ ਸਨ, ਹੁਣ  ਸੰਨੀ ਦਿਓਲ ਦੇ ਭਰਾ ਬੌਬੀ ਦਿਓਲ ਵੀ ਵੈੱਬ ਸੀਰੀਜ਼ 'ਚ ਨਜ਼ਰ ਆਉਣ ਵਾਲੇ ਹਨ ।

https://www.instagram.com/p/Bv3iFcvhu72/

ਬੌਬੀ ਦਿਓਲ ਨੇ ਇਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬੌਬੀ ਦਿਓਲ ਦੀ ਇਸ ਵੈੱਬ ਸੀਰੀਜ਼ ਦਾ ਨਾਂ 'ਕਲਾਸ ਆਫ਼ 83' ਹੋਵੇਗਾ। ਇਸ ਨੂੰ ਸ਼ਾਹਰੁਖ ਖ਼ਾਨ ਦੇ ਪ੍ਰੋਡਕਸ਼ਨ ਹਾਊਸ ਹੇਠ ਬਣਾਇਆ ਜਾਵੇਗਾ।

https://www.instagram.com/p/BuECLb5B738/

ਇਸ ਦੀ ਜਾਣਕਾਰੀ ਬੌਬੀ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀ ਹੈ। ਇਸ ਸੀਰੀਜ਼ ਦੀ ਸ਼ੂਟਿੰਗ ਦਾ ਕਲੈਪ ਬੋਰਡ ਸ਼ੇਅਰ ਕਰਦੇ ਹੋਏ ਬੌਬੀ ਨੇ ਕੈਪਸ਼ਨ ਵੀ ਲਿਖਿਆ ਹੈ।

https://www.instagram.com/p/BxEr_xNBOpz/

ਇਹ ਸੀਰੀਜ਼ ਨੈੱਟਫਲਿਕਸ 'ਤੇ ਸ਼ੋਅ ਕੀਤੀ ਜਾਵੇਗੀ। ਇੱਥੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਬੌਬੀ ਦਿਓਲ ਨੇ ਸਲਮਾਨ ਦੀ ਫ਼ਿਲਮ 'ਰੇਸ-੩' ਨਾਲ ਫ਼ਿਲਮਾਂ 'ਚ ਲੰਬੇ ਸਮੇਂ ਤੋਂ ਬਾਅਦ ਵਾਪਸੀ ਕੀਤੀ ਸੀ। ਇਸ ਲਈ ਉਨ੍ਹਾਂ ਨੇ ਆਪਣੀ ਬੌਡੀ 'ਤੇ ਵੀ ਕਾਫੀ ਕੰਮ ਕੀਤਾ ਸੀ। ਬੌਬੀ ਦਿਓਲ ਦੇ ਕੰਮ ਦੀ ਗੱਲ ਕਰੀਏ ਤਾਂ ਇਸ ਸੀਰੀਜ਼ ਤੋਂ ਇਲਾਵਾ ਬੌਬੀ ਜਲਦੀ ਹੀ ਅਕਸ਼ੈ ਕੁਮਾਰ ਦੀ ਫ਼ਿਲਮ 'ਹਾਊਸਫੁਲ-੪' ਵੀ ਨਜ਼ਰ ਆਉਣਗੇ।

https://www.instagram.com/p/BqZGGoiBxvX/

Related Post