ਬੋਹੇਮੀਆ ਨੇ ਪਹਿਲੀ ਵਾਰ ਸ਼ੇਅਰ ਕੀਤਾ ਪਰਿਵਾਰ ਨਾਲ ਵੀਡੀਓ, ਡਾਂਸ ਕਰਦੇ ਆਏ ਨਜ਼ਰ

By  Shaminder April 22nd 2022 11:20 AM

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਰੈਪਰ ਬੋਹੇਮੀਆ (Bohemia) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸ਼ੇਅਰ ਕੀਤਾ ਹੈ । ਜਿਸ ‘ਚ ਉਹ ਇੱਕ ਔਰਤ ਦੇ ਨਾਲ ਡਾਂਸ ਕਰਦਾ ਹੋਇਆ ਵਿਖਾਈ ਦੇ ਰਿਹਾ ਹੈ ।ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਬੋਹੇਮੀਆ ਨੇ ਲਿਖਿਆ ਕਿ ‘ਮੇਰੀ ਨਵੀਂ ਐਲਬਮ ਨੂੰ ਏਨਾਂ ਪਿਆਰ ਦੇਣ ਲਈ ਸਭ ਦਾ ਧੰਨਵਾਦ । ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੀ ਪਤਨੀ, ਪ੍ਰਮਾਤਮਾ ਅਤੇ ਆਪਣੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ ਹੈ।

Bohemia ,,, image from instagram

ਹੋਰ ਪੜ੍ਹੋ  :  ਬੋਹੇਮੀਆ ਤੇ ਆਸਿਮ ਰਿਆਜ਼ ਨੇ ਇੱਕ-ਦੂਜੇ ਨੂੰ ਕੀਤਾ ਅਣਫੋਲੋ, ਜਾਣੋ ਪੂਰਾ ਮਾਮਲਾ

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕਾਂ ਨੂੰ ਵੀ ਇਹ ਵੀਡੀਓ ਕਾਫੀ ਪਸੰਦ ਆ ਰਿਹਾ ਹੈ । ਬੋਹੇਮੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਗੀਤਾਂ ‘ਚ ਆਪਣੇ ਰੈਪ ਦਾ ਤੜਕਾ ਲਗਾਇਆ ਹੈ ।ਇਸ ਤੋਂ ਇਲਾਵਾ ਉਹ ਸ਼ੇਅਰੋ ਸ਼ਾਇਰੀ ਦਾ ਵੀ ਸ਼ੌਂਕ ਰੱਖਦੇ ਹਨ ਅਤੇ ਉਨ੍ਹਾਂ ਦੀ ਸ਼ਾਇਰੀ ਦੇ ਵੀਡੀਓਜ਼ ਵੀ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।

Bohemia , image From instagram

ਬੋਹੇਮੀਆ ਨੇ ਕਈ ਗਾਇਕਾਂ ਦੇ ਨਾਲ ਕੰਮ ਕੀਤਾ ਹੈ ।ਦੱਸ ਦਈਏ ਕਿ ਬੋਹੇਮੀਆ ਦੀ ਹਾਲ ਹੀ ‘ਚ ਐਲਬਮ ਆਈ ਹੈ । ਜੋ ਕਿ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਰਹੀ ਹੈ ਅਤੇ ਆਪਣੀ ਕਾਮਯਾਬੀ ਨੂੰ ਲੈ ਕੇ ਬੋਹੇਮੀਆ ਵੀ ਪੱਬਾਂ ਭਾਰ ਹਨ ਅਤੇ ਆਪਣੀ ਇਸ ਕਾਮਯਾਬੀ ਦਾ ਜਸ਼ਨ ਆਪਣੇ ਰਿਸ਼ਤੇਦਾਰਾਂ ਦੇ ਨਾਲ ਮਨਾਉਂਦੇ ਹੋਏ ਦਿਖਾਈ ਦੇ ਰਹੇ ਹਨ । ਖ਼ਬਰਾਂ ਮੁਤਾਬਕ ਬੋਹੇਮੀਆ ਬੱਬੂ ਮਾਨ ਦੇ ਨਾਲ ਵੀ ਕੋਲੇਬਰੇਸ਼ਨ ਕਰਨ ਵਾਲੇ ਸਨ, ਪਰ ਕਿਸੇ ਕਾਰਨ ਉਹ ਹੁਣ ਬੱਬੂ ਮਾਨ ਦੇ ਨਾਲ ਨਜ਼ਰ ਨਹੀਂ ਆਉਣਗੇ ।

 

View this post on Instagram

 

A post shared by BOHEMIA (@iambohemia)

Related Post