ਬੋਹਮੀਆ ਨੇ ਸਾਂਝਾ ਕੀਤਾ 'ਮੁੰਡੇ ਮਰ ਜਾਣਗੇ' ਦਾ ਪੋਸਟਰ 

By  Shaminder September 22nd 2018 09:59 AM

ਬੋਹਮੀਆ ਅਤੇ ਰਘਬੀਰ ਬੋਲੀ ਲੈ ਕੇ ਆ ਰਹੇ ਨੇ 'ਮੁੰਡੇ ਮਰ ਜਾਣਗੇ' ਇਸ ਗੀਤ ਦਾ ਇੱਕ ਪੋਸਟਰ ਬੋਹਮੀਆ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਜਯ.ਕੇ ਨੇ । ਜਦਕਿ ਇਸਦਾ ਵੀਡਿਓ ਬਣਾਇਆ ਹੈ ਬਲਜੀਤ ਸਿੰਘ ਦਿਓ ਨੇ । ਇਸ ਗੀਤ ਦੇ ਪੋਸਟਰ ਨੂੰ ਸਾਂਝਾ ਕਰਨ ਦੇ ਨਾਲ ਨਾਲ ਬੋਹਮੀਆ ਨੇ ਆਪਣੇ ਇੱਕ ਨਵੇਂ ਰੈਪ ਦਾ ਵੀਡਿਓ ਵੀ ਸਾਂਝਾ ਕੀਤਾ ਹੈ ।

ਹੋਰ ਵੇਖੋ : 25 ਸਤੰਬਰ ਨੂੰ ਪੀਟੀਸੀ ਪੰਜਾਬੀ ‘ਤੇ ਆ ਰਿਹਾ ਹੈ ਜੈਜ਼ਦੀਪ ਦਾ ‘ਗੀਤ ਇਸ਼ਕ ਦਾ’

https://www.instagram.com/p/BoBAwDRjE-t/?hl=en&taken-by=iambohemia

ਜਿਸ 'ਚ ਉਨ੍ਹਾਂ ਨੇ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ 'ਚ ਵੇਖੇ ਮਾੜੇ ਸਮੇਂ ਦਾ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਇੱਕਲਿਆਂ ਹੀ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ ਅਤੇ ਹੌਲੀ ਹੌਲੀ ਅੱਗੇ ਵੱਧਦੇ ਗਏ ਪਰ ਉਨ੍ਹਾਂ ਨੇ ਮਾੜਾ ਸਮਾਂ ਵੀ ਗੁਜ਼ਾਰਿਆ ਅਤੇ ਵਨ ਮੈਨ ਕਰਿਊ ਤੋਂ ਉਨ੍ਹਾਂ ਦਾ ਇੱਕ ਪੂਰੇ ਦਾ ਪੂਰਾ ਗਰੁੱਪ ਬਣ ਗਿਆ । ਉਨ੍ਹਾਂ ਨੇ ਇਸ ਰੈਪ 'ਚ ਦੱਸਿਆ ਕਿ ਭੈੜੇ ਦਿਨ ਕੱਟਣ ਦੇ ਬਾਵਜੂਦ ਉਨ੍ਹਾਂ ਨੇ ਜ਼ਿੰਦਗੀ 'ਚ ਕਦੇ ਹਾਰ ਨਹੀਂ ਮੰਨੀ ਅਤੇ ਲਗਾਤਾਰ ਅੱਗੇ ਵੱਧਦੇ ਗਏ ।

https://www.instagram.com/p/BoAcmyZjTLp/?hl=en&taken-by=iambohemia

ਇਸ ਰੈਪ 'ਚ ਉਨ੍ਹਾਂ ਨੇ ਆਪਣੀ ਨਿੱਜੀ ਜ਼ਿੰਦਗੀ ਦਾ ਤਜ਼ਰਬਾ ਸਾਂਝਾ ਕੀਤਾ ਹੈ ਜਾਂ ਇਹ ਕਿਸੇ ਗੀਤ 'ਚ ਉਨ੍ਹਾਂ ਨੇ ਕੀਤਾ ਹੈ ਇਸਦਾ ਖੁਲਾਸਾ ਤਾਂ ਨਹੀਂ ਹੋ ਸਕਿਆ ।ਪਰ ਇਸ ਵੀਡਿਓ 'ਚ ਉਨ੍ਹਾਂ ਨੇ ਕਿਸੇ ਨਾ ਕਿਸੇ ਦੀ ਜ਼ਿੰਦਗੀ ਦੇ ਤਜ਼ਰਬੇ ਨੂੰ ਸਾਂਝਾ ਜ਼ਰੂਰ ਕੀਤਾ ਹੈ । ਇਸ ਵੀਡਿਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ਮੇਰੇ ਨਵੇਂ ਰੈਪ ਦਾ ਵੀਡਿਓ । ਫਿਲਹਾਲ ਇਹ ਰੈਪ ਉਨ੍ਹਾਂ ਨੇ 'ਮੁੰਡੇ ਮਰ ਜਾਣਗੇ' 'ਚ ਕੀਤਾ ਹੈ ਇਹ ਕਹਿਣਾ ਮੁਸ਼ਕਿਲ ਹੈ ਪਰ  ਆਪਣੇ ਨਵੇਂ ਪ੍ਰਾਜੈਕਟ ਨੂੰ ਲੈ ਕੇ ਉਹ ਖਾਸੇ ਉਤਸ਼ਾਹਿਤ ਨੇ ।

Related Post