ਆਫਤਾਬ ਸ਼ਿਵਦਸਾਨੀ ਆਏ ਕੋਰੋਨਾ ਵਾਇਰਸ ਦੀ ਲਪੇਟ ‘ਚ, ਪੋਸਟ ਸਾਂਝੀ ਕਰਕੇ ਦੱਸਿਆ ਹਾਲ

By  Shaminder September 12th 2020 01:37 PM -- Updated: September 12th 2020 03:13 PM

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੀ ਲਪੇਟ ‘ਚ ਹੁਣ ਤੱਕ ਬਾਲੀਬੁੱਡ ਦੇ ਸਿਤਾਰੇ ਵੀ ਆ ਚੁੱਕੇ ਹਨ ।ਬਾਲੀਵੁੱਡ ਅਦਾਕਾਰ ਆਫਤਾਬ ਸ਼ਿਵਦਸਾਨੀ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਹਨ । ਜਿਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝੀ ਕੀਤੀ ਹੈ । ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਨਮਸਕਾਰ, ਆਸ਼ਾ ਕਰਦਾ ਹਾਂ ਕਿ ਤੁਸੀਂ ਸਭ ਠੀਕ ਹੋਵੋਗੇ ਅਤੇ ਆਪਣਾ ਧਿਆਨ ਰੱਖ ਰਹੇ ਹੋਵੋਗੇ ।

https://www.instagram.com/p/CE_pHIRJK0E/

ਹਾਲ ਹੀ ‘ਚ ਮੈਨੂੰ ਹਲਕਾ ਬੁਖਾਰ ਹੋਇਆ ਤਾਂ ਮੈਂ ਆਪਣੀ ਕੋਵਿਡ-19 ਦੀ ਜਾਂਚ ਕਰਵਾਈ।ਬਦਕਿਸਮਤੀ ਨਾਲ ਸੰਕਰਮਣ ਦੀ ਪੁਸ਼ਟੀ ਹੋਈ ਅਤੇ ਡਾਕਟਰਾਂ ਦੀ ਨਿਗਰਾਨੀ ਅਤੇ ਸਲਾਹ ਨਾਲ ਮੈਂਨੂੰ ਘਰ ‘ਚ ਇਕਾਂਤਵਾਸ ‘ਚ ਰਹਿਣ ਨੂੰ ਕਿਹਾ ਗਿਆ ਹੈ’। ਅਦਾਕਾਰ ਨੇ ਆਪਣੇ ਸੰਪਰਕ ‘ਚ ਆਉਣ ਵਾਲੇ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਅਤੇ ਕੋਵਿਡ -19 ਸੰਕਰਮਣ ਦੀ ਜਾਂਚ ਕਰਵਾੳੇੁਣ ਲਈ ਕਿਹਾ ਹੈ ।ਇਸ ਦੇ ਨਾਲ ਹੀ ਕਿਹਾ ਹੈ ਕਿ ‘ਤੁਹਾਡੀਆਂ ਸਭ ਦੀਆਂ ਦੁਆਵਾਂ ਨਾਲ ਮੈਂ ਜਲਦ ਹੀ ਠੀਕ ਹੋ ਜਾਵਾਂਗਾ ।ਮੈਂ ਤੁਹਾਨੂੰ ਸਭ ਨੂੰ ਸਮਾਜਿਕ ਦੂਰੀ ਦਾ ਪਾਲਣ ਕਰਨ, ਮਾਸਕ ਪਾਉਣ ਅਤੇ ਸੈਨੇਟਾਈਜ਼ਰ ਦਾ ਇਸਤੇਮਾਲ ਕਰਨ ਦੀ ਬੇਨਤੀ ਕਰਦਾ ਹਾਂ’।

Related Post