ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੂੰ ਡੂੰਘਾ ਸਦਮਾ, ਛੋਟੇ ਭਰਾ ਦਾ ਦਿਹਾਂਤ

By  Rupinder Kaler October 6th 2020 06:03 PM

ਬਾਲੀਵੁੱਡ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਬੀਤੇ ਦਿਨ ਮਿਸ਼ਠੀ ਮੁਖਰਜੀ ਅਤੇ ਅੱਜ ਸਵੇਰੇ ਹੀ ਇੱਕ ਹੋਰ ਬਾਲੀਵੁੱਡ ਅਦਾਕਾਰ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ । ਇਨ੍ਹਾਂ ਖਬਰਾਂ ਤੋਂ ਹਾਲੇ ਬਾਲੀਵੁੱਡ ਉਭਰਿਆ ਵੀ ਨਹੀਂ ਸੀ ਕਿ ਬਾਲੀਵੁੱਡ ਦੇ ਦਿੱਗਜ ਅਦਾਕਾਰ ਅਜੇ ਦੇਵਗਨ ਦੇ ਭਰਾ ਅਨਿਲ ਦੇਵਗਨ ਦਾ ਦਿਹਾਂਤ ਹੋ ਗਿਆ । ਉਹ 45 ਸਾਲ ਦੇ ਸਨ ਅਤੇ ਅਜੇ ਤੋਂ ਛੋਟੇ ਸਨ ।

ਇਸ ਖ਼ਬਰ ਨਾਲ ਬਾਲੀਵੁੱਡ 'ਚ ਸੋਗ ਦੀ ਲਹਿਰ ਛਾਅ ਗਈ ਹੈ। ਸੈਲੀਬ੍ਰਿਟੀਜ਼ ਅਜੈ ਨੂੰ ਦਿਲਾਸਾ ਦੇਣ ਦੇ ਨਾਲ-ਨਾਲ ਅਨਿਲ ਨੂੰ ਸ਼ਰਧਾਂਜ਼ਲੀ ਭੇਟ ਕਰ ਰਹੇ ਹਨ। ਹਾਲਾਂਕਿ ਹਾਲੇ ਮੌਤ ਦਾ ਕਾਰਨ ਸਾਹਮਣੇ ਨਹੀਂ ਆਇਆ ਹੈ।

ਹੋਰ ਪੜ੍ਹੋ : ਪਹਿਲੀ ਮੁਲਾਕਾਤ ਵਿੱਚ ਪਸੰਦ ਨਹੀਂ ਆਏ ਸਨ ਕਾਜੋਲ ਨੂੰ ਅਜੇ ਦੇਵਗਨ, ਕਾਜੋਲ ਦੇ ਜਨਮ ਦਿਨ ਤੇ ਜਾਣੋਂ ਕਿਸ ਤਰ੍ਹਾਂ ਸ਼ੁਰੂ ਹੋਈ ਸੀ ਦੋਹਾਂ ਦੀ ਲਵ ਸਟੋਰੀ

anil anil

ਅਜੇ ਨੇ ਖ਼ੁਦ ਸੋਸ਼ਲ ਮੀਡੀਆ ਰਾਹੀਂ ਦੁਖ਼ਦ ਖ਼ਬਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੱਲ੍ਹ ਰਾਤ ਅਨਿਲ ਦੇਵਗਨ ਇਹ ਦੁਨੀਆ ਛੱਡ ਕੇ ਚਲੇ ਗਏ। ਉਨ੍ਹਾਂ ਦੀ ਅਚਾਨਕ ਮੌਤ ਨਾਲ ਪਰਿਵਾਰ ਬੇਹੱਦ ਦੁਖੀ ਹੈ।

ਅਜੇ ਨੇ ਲਿਖਿਆ ਕਿ ਉਨ੍ਹਾਂ ਦੇ ਭਰਾ ਦੀ ਆਤਮਿਕ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਜਾਵੇ। ਕੋਰੋਨਾ ਵਾਇਰਸ ਮਹਾਮਾਰੀ ਕਾਰਨ ਕੋਈ ਵਿਅਕਤੀਗਤ ਸੋਗ ਸਭਾ ਨਹੀਂ ਕਰਵਾਈ ਜਾਵੇਗੀ।

ਅਨਿਲ ਨੇ 1996 'ਚ ਆਈ ਸਨੀ ਦਿਓਲ, ਸਲਮਾਨ ਖ਼ਾਨ ਅਤੇ ਕਰਿਸ਼ਮਾ ਕਪੂਰ ਦੀ ਫਿਲਮ 'ਜੀਤ' ਤੋਂ ਬਤੌਰ ਸਹਾਇਕ ਡਾਇਰੈਕਟਰ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਇਸਤੋਂ ਬਾਅਦ ਅਜੇ ਦੀਆਂ ਫਿਲਮਾਂ 'ਜਾਨ, ਪਿਆਰ ਤੋਂ ਹੋਨਾ ਹੀ ਥਾ, ਇਤਿਹਾਸ ਅਤੇ ਹਿੰਦੁਸਤਾਨ ਕੀ ਕਸਮ' 'ਚ ਅਨਿਲ ਨੇ ਬਤੌਰ ਸਹਾਇਕ ਕੰਮ ਕੀਤਾ ਸੀ।

2000 'ਚ ਆਈ ਅਜੇ ਦੀ ਫਿਲਮ 'ਰਾਜੂ ਚਾਚਾ' ਤੋਂ ਅਨਿਲ ਨੇ ਬਾਲੀਵੁੱਡ 'ਚ ਬਤੌਰ ਇੰਡੀਪੈਂਡੈਂਟ ਨਿਰਦੇਸ਼ਕ ਪਾਰੀ ਸ਼ੁਰੂ ਕੀਤੀ। ਇਸ ਫਿਲਮ 'ਚ ਕਾਜਲ, ਰਿਸ਼ੀ ਕਪੂਰ ਅਤੇ ਸੰਜੇ ਦੱਤ ਵੀ ਅਹਿਮ ਕਿਰਦਾਰਾਂ 'ਚ ਸਨ। ' ਪਿਛਲੇ ਸਾਲ 27 ਮਈ ਨੂੰ ਅਜੈ ਦੇ ਪਿਤਾ ਵੇਟਰਨ ਐਕਸ਼ਨ ਨਿਰਦੇਸ਼ਕ ਵੀਰੂ ਦੇਵਗਨ ਦਾ ਦੇਹਾਂਤ ਹੋਇਆ ਸੀ।

Related Post