ਬਾਲੀਵੁੱਡ ਅਦਾਕਾਰ ਗਿਰੀਸ਼ ਕਰਨਾਡ ਦਾ ਹੋਇਆ ਦਿਹਾਂਤ

By  Rupinder Kaler June 10th 2019 10:25 AM -- Updated: June 10th 2019 10:27 AM

ਬਾਲੀਵੁੱਡ ਦੀਆ ਕਈ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਗਿਰੀਸ਼ ਕਰਨਾਡ ਦਾ ਦਿਹਾਂਤ ਹੋ ਗਿਆ ਹੈ । ਉਹ ਪਿਛਲੇ ਕਈ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸਨ । ਉਹਨਾਂ ਦੀ ਬਿਮਾਰੀ ਕਰਕੇ ਉਹਨਾਂ ਨੂੰ ਕਈ ਵਾਰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ । ਪਰ ਉਹਨਾਂ ਨੇ ਅੱਜ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ ।

https://twitter.com/GhoshAmitav/status/1137934940115333122

ਗਿਰੀਸ਼ ਕਰਨਾਡ ਨੂੰ ਗਿਆਨਪੀਠ, ਪਦਮ ਸ਼੍ਰੀ, ਸਾਹਿਤ ਅਕਾਦਮੀ ਤੇ ਪਦਮ ਭੂਸ਼ਣ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ । ਗਰੀਸ਼ ਕਰਨਾਡ ਦਾ ਜਨਮ 19 ਮਈ 1938 ਮਹਾਰਾਸ਼ਟਰ ਵਿੱਚ ਹੋਇਆ ਸੀ । ਉਹ ਭਾਰਤ ਦੇ ਮਸ਼ਹੂਰ ਲੇਖਕ, ਅਦਾਕਾਰ, ਫ਼ਿਲਮ ਨਿਰਦੇਸ਼ਕ ਅਤੇ ਨਾਟਕਕਾਰ ਸਨ। ਉਹਨਾਂ ਦੀਆਂ ਕੰਨੜ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਕਈ ਲ਼ਿਖਤਾਂ ਮਿਲਦੀਆਂ ਹਨ ।

https://www.instagram.com/p/ByhAqT0nkyC/

ਅਨੇਕਾਂ ਪੁਰਸਕਾਰਾਂ ਦੇ ਜੇਤੂ ਗਿਰੀਸ਼ ਕਰਨਾਡ ਵੱਲੋਂ ਰਚਿਤ ਤੁਗਲਕ, ਤਲੇਦੰਡ, ਨਾਗਮੰਡਲ ਵਰਗੇ ਨਾਟਕ ਅਤਿਅੰਤ ਲੋਕਪ੍ਰਿਯ ਹੋਏ ਸਨ ਅਤੇ ਭਾਰਤ ਦੀਆਂ ਅਨੇਕਾਂ ਭਾਸ਼ਾਵਾਂ ਵਿੱਚ ਇਨ੍ਹਾਂ ਦਾ ਅਨੁਵਾਦ ਅਤੇ ਮੰਚਨ ਹੋਇਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ ਵਿਚ ਵੀ ਕਮਾਲ ਦੀ ਅਦਾਕਾਰੀ ਕੀਤੀ ਹੈ ।

Related Post