ਆਪਣੀ ਮਾਂ ਦੇ ਦਿਹਾਂਤ ਤੋਂ ਬਾਅਦ 6 ਸਾਲ ਤੱਕ ਇਸ ਵਜ੍ਹਾ ਕਰਕੇ ਆਪਣੀ ਮਾਂ ਦੇ ਕਮਰੇ ‘ਚ ਨਹੀਂ ਸਨ ਗਏ ਅਦਾਕਾਰ ਅਰਜੁਨ ਕਪੂਰ

By  Shaminder May 23rd 2020 11:56 AM

ਅਰਜੁਨ ਕਪੂਰ ਆਪਣੀ ਮਾਂ ਮੋਨਾ ਕਪੂਰ ਨੂੰ ਬਹੁਤ ਹੀ ਜ਼ਿਆਦਾ ਮਿਸ ਕਰਦੇ ਹਨ । ਉਹ ਅਕਸਰ ਆਪਣੀ ਮਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ । ਹਾਲ ਹੀ ‘ਚ ਅਰਜੁਨ ਕਪੂਰ ਨੇ ਇੱਕ ਇੰਟਰਵਿਊ ਦੌਰਾਨ ਆਪਣੀ ਮਾਂ ਨੂੰ ਲੈ ਕੇ ਕਈ ਖੁਲਾਸੇ ਕੀਤੇ ਹਨ । ਉਨ੍ਹਾਂ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਉਹ ਆਪਣੀ ਮਾਂ ਨੂੰ ਬਹੁਤ ਹੀ ਜ਼ਿਆਦਾ ਮਿਸ ਕਰਦੇ ਹਨ ।

https://www.instagram.com/p/B-JZI8BJ_rf/

ਅਰਜੁਨ ਨੇ ਦੱਸਿਆ ਕਿ "ਮਾਂ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ 6 ਸਾਲ ਤੱਕ ਆਪਣੀ ਮਾਂ ਦਾ ਕਮਰਾ ਨਹੀਂ ਸੀ ਖੋਲਿਆ । ਕਿਉਂਕਿ ਮੈਂ ਆਪਣੀ ਮਾਂ ਦੇ ਨਾਲ ਹਮੇਸ਼ਾ ਹੀ ਆਪਣਾ ਪੂਰੇ ਦਿਨ ਦਾ ਸ਼ੈਡਿਊਲ ਸ਼ੇਅਰ ਕਰਦਾ ਸੀ । ਕਿਉਂਕਿ ਮਾਂ ਦੇ ਦਿਹਾਂਤ ਤੋਂ ਬਾਅਦ ਜਦੋਂ ਮੈਂ ਘਰ ਆਉਂਦਾ ਸੀ ਤਾਂ ਮੈਨੂੰ ਬਹੁਤ ਅਜੀਬ ਲੱਗਦਾ ਸੀ ਕਿਉਂਕਿ ਮਾਂ ਘਰ ਨਹੀਂ ਹੋਣਗੇ ਅਤੇ ਮੈਂ ਉਨ੍ਹਾਂ ਨਾਲ ਆਪਣੇ ਰੁਝੇਵਿਆਂ ਬਾਰੇ ਕੋਈ ਵੀ ਗੱਲ ਸ਼ੇਅਰ ਨਹੀਂ ਕਰ ਸਕਾਂਗਾ"।

https://www.instagram.com/p/B7iMftoJ-QI/

ਅਦਾਕਾਰ ਨੇ ਅੱਗੇ ਕਿਹਾ ਕਿ “ਜਦੋਂ ਮੈਂ ਘਰ ਤੋਂ ਬਾਹਰ ਨਿਕਲਦਾ ਹਾਂ ਸ਼ੂਟ ਤੇ ਲੋਕਾਂ ਨੂੰ ਖੁਸ਼ ਰੱਖਦਾ ਹਾਂ ਅਤੇ ਖੁਦ ਨੂੰ ਵੀ ਕੰਮ ਕਰਕੇ ਖੁਸ਼ ਰੱਖਦਾ ਹਾਂ, ਪਰ ਜਦੋਂ ਘਰ ਆਉਂਦਾ ਹਾਂ ਤਾਂ ਖਾਲੀਪਣ ਜਿਹਾ ਲੱਗਦਾ ਹੈ”। ਅਦਾਕਾਰ ਆਪਣੀ ਮਾਂ ਅਤੇ ਭੈਣ ਦੇ ਨਾਲ ਅਕਸਰ ਤਸਵੀਰਾਂ ਸਾਂਝੀਆਂ ਕਰਦਾ ਰਹਿੰਦਾ ਹੈ ਉਨ੍ਹਾਂ ਦੀ ਮਾਂ ਦਾ ਦਿਹਾਂਤ ਕੈਂਸਰ ਕਰਕੇ 2012 ‘ਚ ਹੋ ਗਿਆ ਸੀ।

Related Post