ਸੁਸ਼ਾਂਤ ਸਿੰਘ ਰਾਜਪੂਤ ਵਾਂਗ ਇੱਕ ਹੋਰ ਅਦਾਕਾਰ ਦੀ ਮੁੰਬਈ ’ਚ ਭੇਦਭਰੇ ਹਲਾਤਾਂ ’ਚ ਮੌਤ, ਪਰਿਵਾਰ ਨੇ ਮਹਾਰਾਸ਼ਟਰ ਪੁਲਿਸ ’ਤੇ ਲਗਾਇਆ ਸਹਿਯੋਗ ਨਾ ਕਰਨ ਦਾ ਇਲਜ਼ਾਮ
ਬਿਹਾਰ ਦੇ ਰਹਿਣ ਵਾਲੇ ਇੱਕ ਅਦਾਕਾਰ ਦੀ ਮੁੰਬਈ ਵਿੱਚ ਮੌਤ ਹੋ ਗਈ ਹੈ। ਅਦਾਕਾਰ ਦਾ ਨਾਂਅ ਅਕਸ਼ਤ ਉਤਕਰਸ਼ ਹੈ, ਜੋ ਮੁੰਬਈ ਵਿੱਚ ਫਿਲਮ ਇੰਡਸਟਰੀ ਵਿੱਚ ਕੰਮ ਕਰਦਾ ਸੀ। ਅਕਸ਼ਤ ਮੂਲ ਰੂਪ ਵਿੱਚ ਮੁਜ਼ੱਫਰਪੁਰ ਦੇ ਸਿਕੰਦਰਪੁਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਅਕਸ਼ਤ ਉਤਕਰਸ਼ ਦੀ ਸ਼ੱਕੀ ਮੌਤ ਤੋਂ ਬਾਅਦ ਕਤਲ ਦਾ ਇਲਜ਼ਾਮ ਲਗਾਇਆ ਹੈ।

ਮ੍ਰਿਤਕ ਦੇ ਮਾਮੇ ਰਣਜੀਤ ਸਿੰਘ ਨੇ ਦੱਸਿਆ ਕਿ ਅਕਸ਼ਤ ਨੇ ਐਤਵਾਰ ਰਾਤ 9 ਵਜੇ ਆਪਣੇ ਪਿਤਾ ਨਾਲ ਗੱਲਬਾਤ ਕੀਤੀ ਸੀ, ਪਰ ਉਸ ਤੋਂ ਬਾਅਦ ਦੇਰ ਰਾਤ ਉਸ ਦੀ ਮੌਤ ਦੀ ਖ਼ਬਰ ਮਿਲੀ। ਇਸ ਦੇ ਨਾਲ ਹੀ ਅਕਸ਼ਤ ਦੇ ਮਾਮੇ ਨੇ ਵੀ ਮੁੰਬਈ ਪੁਲਿਸ 'ਤੇ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ ਹੈ।
ਹੋਰ ਪੜ੍ਹੋ :
ਸ਼ਹੀਦ ਭਗਤ ਸਿੰਘ ਨੂੰ ਲੈ ਕੇ ਜਾਵੇਦ ਅਖਤਰ ਅਤੇ ਕੰਗਨਾ ਰਣੌਤ ਆਪਸ ‘ਚ ਭਿੜੇ, ਜਾਣੋ ਪੂਰਾ ਮਾਮਲਾ
ਖੁਰਾਕ ‘ਚ ਸ਼ਾਮਿਲ ਕਰੋ ਇਹ ਚੀਜ਼ਾਂ, ਕੈਲਸ਼ੀਅਮ ਦੀ ਕਮੀ ਹੋਵੇਗੀ ਦੂਰ

ਅਕਸ਼ਤ ਅਸਲ ਵਿੱਚ ਮੁਜ਼ੱਫਰਪੁਰ ਦੇ ਸਿਕੰਦਰਪੁਰ ਦਾ ਰਹਿਣ ਵਾਲਾ ਸੀ ਅਤੇ ਵਿਜੇਅੰਤ ਚੌਧਰੀ ਉਰਫ ਰਾਜੂ ਚੌਧਰੀ ਦਾ ਪੁੱਤਰ ਸੀ। ਅਕਸ਼ਤ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਮੁੰਬਈ ਪੁਲਿਸ ਨੇ ਇਸ ਮਾਮਲੇ ਵਿੱਚ ਸਹਿਯੋਗ ਨਹੀਂ ਕੀਤਾ ਹੈ, ਨਾ ਹੀ, ਕੋਈ ਐਫਆਈਆਰ ਵੀ ਦਰਜ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਵੀ ਬਿਹਾਰ ਦੇ ਰਹਿਣ ਵਾਲੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਵੀ ਮੁੰਬਈ ਵਿੱਚ ਮੌਤ ਹੋ ਗਈ ਹੈ ਅਤੇ ਉਨ੍ਹਾਂ ਦੀ ਮੌਤ ਦੀ ਕਹਾਣੀ ਅਜੇ ਸੁਲਝ ਨਹੀਂ ਸਕੀ।