ਮੁੜ ਤੋਂ ਰੰਗੀਲਾ ਰਾਜਾ ਰਾਹੀਂ ਸਿਲਵਰ ਸਕਰੀਨ ਤੇ ਆ ਰਹੇ ਹਨ ਗੋਵਿੰਦਾ

By  Rajan Sharma September 20th 2018 11:11 AM -- Updated: September 20th 2018 11:38 AM

ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਗੋਵਿੰਦਾ govinda  ਇੱਕ ਵਾਰ ਮੁੜ ਤੋਂ ਸਿਲਵਰ ਸਕਰੀਨ ‘ਤੇ ਵਾਪਸੀ ਕਰ ਰਹੇ ਹਨ। ਜੀ ਹਾਂ, ਹਾਲ ਹੀ ‘ਚ ਗੋਵਿੰਦਾ ਦੀ ਆਉਣ ਵਾਲੀ ਫ਼ਿਲਮ ‘ਫ੍ਰਾਈਡੇ’ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ‘ਚ ਉਸ ਨਾਲ ‘ਫੁਕਰੇ’ bollywood film ਫ਼ਿਲਮ ਤੋਂ ਪਹਿਚਾਣ ਬਣਾਉਣ ਵਾਲੇ ਵਰੁਣ ਸ਼ਰਮਾ ਵੀ ਕਾਮੇਡੀ ਦਾ ਤੜਕਾ ਲਾਉਂਦੇ ਨਜ਼ਰ ਆਉਣ ਵਾਲਾ ਹੈ। ਇਸ ਤੋਂ ਬਾਅਦ ਬੀਤੇ ਦਿਨ ਗੋਵਿੰਦਾ ਦੀ ਆਉਣ ਵਾਲੀ ਫ਼ਿਲਮ ‘ਰੰਗੀਲਾ ਰਾਜਾ’ ਦਾ ਪੋਸਟਰ ਵੀ ਰਿਲੀਜ਼ ਹੋ ਗਿਆ ਹੈ।

rangeela raja 2

ਇਸ ਫ਼ਿਲਮ ਲਈ ਗੋਵਿੰਦਾ govinda ਨੇ ਪੂਰੇ 25 ਸਾਲ ਬਾਅਦ ਪਹਿਲਾਜ ਨਿਹਲਾਨੀ ਨਾਲ ਕੰਮ ਕਰਨ ਲਈ ਹੱਥ ਮਿਲਾਇਆ ਹੈ। ਇਸ ਤੋਂ ਪਹਿਲਾਂ ਪਹਿਲਾਜ ਤੇ ਗੋਵਿੰਦਾ ਦੀ ਜੋੜੀ ‘ਇਲਜ਼ਾਮ’, ‘ਸ਼ੋਲਾ ਔਰ ਸ਼ਬਨਮ’ bollywood film ਤੇ ‘ਆਂਖੇ’ ਵਰਗੀਆਂ ਫ਼ਿਲਮਾਂ ਦੇ ਚੁੱਕੀ ਹੈ। ਹੁਣ ਇਸ ਜੋੜੀ ਦੀ ਆਉਣ ਵਾਲੀ ਫ਼ਿਲਮ ਦਾ ਪੋਸਟਰ ਦੇਖ ਕੇ ਲੱਗਦਾ ਹੈ ਕਿ ਜੋੜੀ ਇੱਕ ਵਾਰ ਫੇਰ ਇਤਿਹਾਸ ਦੁਹਰਾਉਣ ਦੇ ਮੂਡ ‘ਚ ਹੈ।

govinda

ਪੋਸਟਰ ਨੂੰ ਦੇਖ ਗੋਵਿੰਦਾ ਦੇ ਫੈਨਸ ਕਾਫੀ ਖੁਸ਼ ਹੋਣ ਵਾਲੇ ਹਨ ਤੇ ਫ਼ਿਲਮ ‘ਚ ਗੋਵਿੰਦਾ govinda ਦਾ ਡਬਲ ਰੋਲ ਦੇਖਣ ਨੂੰ ਮਿਲੇਗਾ। ਪਹਿਲਾਜ ਉਹੀ ਡਾਇਰੈਕਟਰ ਹਨ ਜਿਨ੍ਹਾਂ ਨੇ ਗੋਵਿੰਦਾ ਨੂੰ ਬਾਲੀਵੁੱਡ ‘ਚ ਲਾਂਚ ਕੀਤਾ ਸੀ। ਇਸ ਦੇ ਨਾਲ ਹੀ ਗੋਵਿੰਦਾ ਨੇ ‘ਫ੍ਰਾਈਡੇ’ bollywood film ਦਾ ਟ੍ਰੇਲਰ ਵੀ ਲਾਂਚ ਕੀਤਾ ਹੈ। ਇਸ ਦੇ ਲਾਂਚਿੰਗ ਇਵੈਂਟ ‘ਤੇ ਉਸ ਨੇ ਕਿਹਾ, “ਕੋਈ ਵੀ ਐਕਟਰ ਉਦੋਂ ਤਕ ਫਲੌਪ ਨਹੀਂ ਹੁੰਦਾ ਜਦੋਂ ਤਕ ਉਹ ਖੁਦ ਇਹ ਨਾ ਮੰਨ ਲਵੇ ਕਿ ਉਸ ਦਾ ਸਮਾਂ ਚਲਾ ਗਿਆ ਹੈ। ਮੈਂ ਕਦੇ ਵੀ ਫ੍ਰੀ ਨਹੀਂ ਬੈਠਿਆ। ਮੈਂ ਲਗਾਤਾਰ ਕੰਮ ਕਰ ਰਿਹਾ ਹਾਂ।”ਗੋਵਿੰਦਾ ਦੀ ‘ਫ੍ਰਾਈਡੇ’ 12 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ।

https://www.youtube.com/watch?v=9UyokgUItXE

ਇਸ ਫ਼ਿਲਮ ‘ਚ ਗੋਵਿੰਦਾ govinda  ਨਾਲ ਵਰੁਣ ਸ਼ਰਮਾ, ਸੰਜੇ ਮਿਸ਼ਰਾ ਤੇ ਬ੍ਰਿਜੇਂਦਰ ਕਾਲਾ ਵੀ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ‘ਰੰਗੀਲਾ ਰਾਜਾ’ ਨੂੰ ਲੈ ਕੇ ਸ਼ੁਰੂ ‘ਚ ਚਰਚਾ ਰਹੀ ਹੈ ਕਿ ਫ਼ਿਲਮ ਬਿਜਨਸਮੈਨ ਵਿਜੇ ਮਾਲਿਆ ਦੀ ਕਹਾਣੀ ਨਾਲ ਜੁੜੀ ਹੈ ਪਰ ਨਿਹਲਾਨੀ ਨੇ ਇਸ ਤੋਂ ਸਾਫ ਇਨਕਾਰ ਕੀਤਾ ਹੈ।

Related Post