ਬਾਲੀਵੁੱਡ ਦਾ ਦਬੰਗ ਅਦਾਕਾਰ ਸੀ ਫਿਰੋਜ਼ ਖ਼ਾਨ, ਪਾਕਿਸਤਾਨ ਜਾ ਕੇ ਮੁੱਸ਼ਰਫ ਨੂੰ ਸੁਣਾਈਆਂ ਸਨ ਖਰੀਆਂ-ਖੋਟੀਆਂ 

By  Rupinder Kaler April 26th 2019 03:54 PM

ਮਸ਼ਹੂਰ ਫ਼ਿਲਮ ਅਦਾਕਾਰ ਫਿਰੋਜ਼ ਖ਼ਾਨ ਦਾ ਦਿਹਾਂਤ 27ਅਪ੍ਰੈਲ 2009 ਨੂੰ ਕੈਂਸਰ ਕਰਕੇ ਹੋ ਗਿਆ ਸੀ । ਜੁਲਿਫਕਾਰ ਅਲੀ ਸ਼ਾਹ ਖ਼ਾਨ ਦੇ ਘਰ ਜਨਮੇ ਫਿਰਜ਼ ਖ਼ਾਨ ਇੱਕ ਅਦਾਕਾਰ ਦੇ ਨਾਲ ਨਾਲ ਪ੍ਰੋਡਿਊਸਰ ਤੇ ਫ਼ਿਲਮ ਡਾਇਰੈਕਟਰ ਵੀ ਸਨ । ਫਿਰੋਜ਼ ਖ਼ਾਨ ਦਾ ਪਰਿਵਾਰ ਅਫਿਗਾਨਿਸਤਾਨ ਤੋਂ ਭਾਰਤ ਪਹੁੰਚਿਆ ਸੀ । ਉਹਨਾਂ ਦੇ ਪਿਤਾ ਅਫਗਾਨਿਸਤਾਨ ਦੇ ਗਜਨੀ ਵਿੱਚ ਰਹਿੰਦੇ ਸਨ ਜਦੋਂ ਕਿ ਮਾਂ ਇਰਾਨੀ ਸੀ ।

feroz-khan feroz-khan

ਫਿਰੋਜ਼ ਖ਼ਾਨ ਆਪਣੀ ਬੇਬਾਕ ਬਿਆਨਬਾਜ਼ੀ ਕਰਕੇ ਜਾਣੇ ਜਾਂਦੇ ਸਨ । ਇਸ ਆਰਟੀਕਲ ਵਿੱਚ ਤੁਹਾਨੂੰ ਅਜਿਹਾ ਕਿੱਸਾ ਸੁਣਾਉਂਦੇ ਹਾਂ । ਸਾਲ 2006 ਵਿੱਚ ਫਿਰੋਜ਼ ਆਪਣੇ ਭਰਾ ਅਕਬਰ ਖ਼ਾਨ ਦੀ ਫ਼ਿਲਮ ਤਾਜ਼ ਮਹਿਲ ਦੀ ਪ੍ਰਮੋਸ਼ਨ ਲਈ ਪਾਕਿਸਤਾਨ ਗਏ ਸਨ । ਪਾਕਿਸਤਾਨ ਦੀ ਇਸ ਫੇਰੀ ਦੌਰਾਨ ਉਹਨਾਂ ਨੇ ਪਾਕਿਸਤਾਨ ਖਿਲਾਫ ਖੁੱਲ ਕੇ ਭੜਾਸ ਕੱਢੀ ਸੀ ।

feroz-khan feroz-khan

ਇਸ ਤੋਂ ਬਾਅਦ ਉਸ ਵੇਲੇ ਦੇ ਪਾਕਿਸਤਾਨੀ ਰਾਸ਼ਟਰਪਤੀ ਪਰਵੇਜ ਮੁਸ਼ਰਫ ਨੇ ਫਿਰੋਜ਼ ਖ਼ਾਨ ਦੇ ਪਾਕਿਸਤਾਨ ਆਉਣ ਤੇ ਰੋਕ ਲਗਾ ਦਿੱਤੀ ਸੀ ।ਦਰਅਸਲ ਫਿਰੋਜ਼ ਖ਼ਾਨ ਨੇ ਪਾਕਿਸਤਾਨ ਵਿੱਚ ਬਿਆਨ ਦਿੱਤਾ ਸੀ  ਕਿ' ਭਾਰਤ ਇੱਕ ਧਰਮ ਨਿਰਪੱਖ ਦੇਸ਼ ਹੈ । ਭਾਰਤ ਵਿੱਚ ਮੁਸਲਿਮ ਭਾਈਚਾਰਾ ਅੱਗੇ ਵੱਧ ਰਿਹਾ ਹੈ । ਇੱਥੋਂ ਤੱਕ ਕਿ ਸਾਡੇ ਰਾਸ਼ਟਰਪਤੀ ਵੀ ਮੁਸਲਿਮ ਹਨ ।  ਪ੍ਰਧਾਨ ਮੰਤਰੀ ਸਿੱਖ ਹੈ ।  ਉਹਨਾਂ ਨੇ ਕਿਹਾ ਸੀ ਕਿ ਪਾਕਿਸਤਾਨ ਇਸਲਾਮ ਦੇ ਨਾ ਤੇ ਬਣਿਆ ਤਾਂ ਹੈ ਪਰ ਇੱਥੇ ਲੋਕ ਇੱਕ ਦੂਜੇ ਨੂੰ ਖਤਮ ਕਰ ਰਹੇ ਹਨ ।'

https://www.youtube.com/watch?v=YGg8KMSuYRI

ਖ਼ਬਰਾਂ ਦੀ ਮੰਨੀਏ ਤਾਂ ਜਿਸ ਸਮੇਂ ਫਿਰੋਜ਼ ਖ਼ਾਨ ਨੇ ਇਹ ਬਿਆਨ ਦਿੱਤਾ ਸੀ ਉਸ ਸਮੇਂ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮੌਜੂਦ ਸਨ । ਇਸ ਘਟਨਾ ਤੋਂ ਬਾਅਦ ਪਾਕਿਸਤਾਨ ਵਿੱਚ ਕਾਫੀ ਵਿਵਾਦ ਹੋਇਆ ਸੀ ।

Related Post