ਮਸ਼ਹੂਰ ਅਦਾਕਾਰ ਰਹੇ ਰਤਨ ਚੋਪੜਾ ਦਾ ਕੈਂਸਰ ਦੀ ਬਿਮਾਰੀ ਕਾਰਨ ਮਲੇਰਕੋਟਲਾ ‘ਚ ਦਿਹਾਂਤ, ਆਪਣੇ ਆਖਰੀ ਸਮੇਂ ਗੁਰਦੁਆਰਾ ਸਾਹਿਬ ‘ਚ ਲੰਗਰ ਖਾ ਕੇ ਗੁਜ਼ਾਰਾ ਕਰ ਰਿਹਾ ਸੀ ਅਦਾਕਾਰ

By  Shaminder June 15th 2020 11:50 AM -- Updated: June 15th 2020 11:55 AM

ਬਾਲੀਵੁੱਡ ‘ਚ ਇੱਕ ਤੋਂ ਬਾਅਦ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ । ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਭਰ ਜਵਾਨੀ ‘ਚ ਜਿੱਥੇ ਖੁਦਕੁਸ਼ੀ ਕਰ ਲਈ ਹੈ । ਇਸ ਖ਼ਬਰ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ । ਇਸ ਗਮ ਤੋਂ ਬਾਲੀਵੁੱਡ ਹਾਲੇ ਉੱਭਰਿਆ ਵੀ ਨਹੀਂ ਸੀ ਕਿ ਬਾਲੀਵੁੱਡ ਦੇ ਆਪਣੇ ਜ਼ਮਾਨੇ ‘ਚ ਮਸ਼ਹੂਰ ਰਹੇ ਅਦਾਕਾਰ ਰਤਨ ਚੋਪੜਾ ਦਾ ਕੈਂਸਰ ਦੀ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਹੈ ।

ਉਨ੍ਹਾਂ ਨੇ ਫ਼ਿਲਮ ‘ਮੋਮ ਕੀ ਗੁੜੀਆ’ ਦੇ ਨਾਲ ਪ੍ਰਸਿੱਧੀ ਖੱਟੀ ਸੀ । ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰਨਾਂ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ । ਜਿਵੇਂ ਕਿ ‘ਆਇਆ ਸਾਵਣ ਝੂਮ ਕੇ’, ‘ਜੁਗਨੂੰ’ ‘ਲੋਫਰ’ ਸਣੇ ਹੋਰ ਕਈ ਫ਼ਿਲਮਾਂ ਸ਼ਾਮਿਲ ਹਨ । ਉਨ੍ਹਾਂ ਦਾ ਦਿਹਾਂਤ ਪੰਜਾਬ ਦੇ ਮਲੇਰਕੋਟਲਾ ‘ਚ ਹੋਇਆ ।

Ratan Chopra 777 Ratan Chopra 777

ਉਨ੍ਹਾਂ ਨੂੰ ਕੈਂਸਰ ਦੀ ਬਿਮਾਰੀ ਦਾ ਪਤਾ ਜਨਵਰੀ ‘ਚ ਲੱਗਿਆ ਸੀ ।ਉਨ੍ਹਾਂ  ਬਾਲੀਵੁੱਡ ਅਦਾਕਾਰਾਂ ਅਕਸ਼ੇ ਕੁਮਾਰ, ਧਰਮਿੰਦਰ ਤੇ ਸੋਨੂੰ ਸੂਦ ਤੋਂ ਮਦਦ ਮੰਗੀ ਸੀ। ਉਨ੍ਹਾਂ ਦੀ ਗੋਦ ਲਈ ਧੀ ਅਨੀਤਾ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।

ਰਤਨ ਚੋਪੜਾ ਦਾ ਅਸਲੀ ਨਾਂ ਅਬਦੁਲ ਜੱਬਾਰ ਖ਼ਾਨ ਸੀ। ਆਖਰੀ ਦਿਨਾਂ ਵਿਚ ਉਹ ਏਨੀ ਗ਼ਰੀਬੀ ਵਿਚ ਦਿਨ ਕੱਟ ਰਹੇ ਸਨ ਕਿ ਇਲਾਜ ਕਰਵਾਉਣ ਤੋਂ ਵੀ ਅਸਮਰੱਥ ਸਨ ਤੇ ਉਨ੍ਹਾਂ ਨੂੰ ਗੁਰਦੁਆਰੇ ਦੇ ਲੰਗਰ ਵਿਚੋਂ ਰੋਟੀ ਛਕਣੀ ਪੈ ਰਹੀ ਸੀ।ਉਹ ਕੁੰਵਾਰੇ ਸਨ ਅਤੇ ਸਕੂਲ ਅਤੇ ਕੁਝ ਹੋਰ ਇੰਸਟੀਚਿਊਟ ‘ਚ ਅੰਗਰੇਜ਼ੀ ਪੜ੍ਹਾਉਂਦੇ ਸਨ । ਉਨ੍ਹਾਂ ਨੇ ਆਪਣੀ ਪੜ੍ਹਾਈ ਪਟਿਆਲਾ ਅਤੇ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਸੀ ।

Related Post