ਸੰਜੇ ਦੱਤ ਦੀ ਛੋਟੀ ਜਿਹੀ ਧੀ ਨੇ ਬਣਾਈ ਖ਼ਾਸ ਡਿਸ਼, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ

By  Shaminder May 20th 2020 05:42 PM

ਕੋਰੋਨਾ ਵਾਇਰਸ ਦੇ ਚੱਲਦਿਆਂ ਪੂਰੇ ਦੇਸ਼ ‘ਚ ਲਾਕਡਾਊਨ ਜਾਰੀ ਹੈ ।ਅਜਿਹੇ ‘ਚ ਆਮ ਇਨਸਾਨ ਤੋਂ ਲੈ ਕੇ ਸੈਲੀਬ੍ਰੇਟੀਜ਼ ਤੱਕ ਆਪਣੇ ਪਰਿਵਾਰਾਂ ਦੇ ਨਾਲ ਸਮਾਂ ਬਿਤਾ ਰਹੇ ਨੇ । ਸੋਸ਼ਲ ਮੀਡੀਆ ‘ਤੇ ਸੰਜੇ ਦੱਤ ਦੀ ਧੀ ਦਾ ਇੱਕ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ । ਜਿਸ ‘ਚ ਉਹ ਕਿਚਨ ‘ਚ ਕੋਈ ਡਿਸ਼ ਬਣਾਉਂਦੀ ਹੋਈ ਨਜ਼ਰ ਆ ਰਹੀ ਹੈ ।ਸੰਜੇ ਦੱਤ ਦੀ ਧੀ ਇਕਰਾ ਬੜਾ ਦਿਲ ਲਗਾ ਕੇ ਇਸ ਡਿਸ਼ ਨੂੰ ਬਣਾ ਰਹੀ ਹੈ ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ।

https://www.instagram.com/p/CAaCMu3Jz5t/

ਤੁਸੀਂ ਵੇਖ ਸਕਦੇ ਹੋ ਕਿ ਇਕਰਾ ਡਿਸ਼ ਬਣਾ ਰਹੀ ਹੈ ਅਤੇ ਉਸ ਦਾ ਭਰਾ ਬੜੀ ਹੀ ਹੈਰਾਨੀ ਨਾਲ ਉਸ ਵੱਲ ਵੇਖ ਰਿਹਾ ਹੈ । ਇਸ ਵੀਡੀਓ ਨੂੰ ਸੰਜੇ ਦੱਤ ਦੀ ਪਤਨੀ ਮਾਨਿਅਤਾ ਨੇ ਵੀ ਸਾਂਝਾ ਕੀਤਾ ਹੈ ।

https://www.instagram.com/p/CAXjl1lpXgn/

ਸੰਜੇ ਦੱਤ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵਾਸਤਵ, ਖਲਨਾਇਕ, ਸੜਕ, ਸਾਜਨ ਸਣੇ ਹੋਰ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਅਤੇ ਲਗਾਤਾਰ ਬਾਲੀਵੁੱਡ ‘ਚ ਸਰਗਰਮ ਹਨ ।ਉਨ੍ਹਾਂ ਨੇ ਮਾਨਿਅਤਾ ਨਾਲ ਦੂਜਾ ਵਿਆਹ ਕਰਵਾਇਆ ਹੈ । ਜਿਨ੍ਹਾਂ ਤੋਂ ਉਨ੍ਹਾਂ ਦੇ ਦੋ ਬੱਚੇ ਹਨ । ਇਸ ਤੋਂ ਪਹਿਲਾਂ ਉਨ੍ਹਾਂ ਦੀ ਇੱਕ ਧੀ ਵੀ ਹੈ, ਜੋ ਕਿ ਉਨ੍ਹਾਂ ਦੀ ਪਹਿਲੀ ਪਤਨੀ ਤੋਂ ਹੈ ।

Related Post