ਬਾਲੀਵੁੱਡ ਅਦਾਕਾਰ ਸੋਨੂੰ ਸੂਦ ਦੇ ਸੰਘਰਸ਼ ਦੇ ਦਿਨਾਂ ਦੀ ਤਸਵੀਰ ਹੋਈ ਵਾਇਰਲ, ਜਦੋਂ ਪਾਸ ਬਣਾ ਕੇ ਟ੍ਰੇਨ ‘ਚ ਕਰਦੇ ਸਨ ਸਫ਼ਰ

By  Shaminder May 30th 2020 11:38 AM

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਾਕਡਾਊਨ ‘ਚ ਮਜ਼ਦੂਰਾਂ ਅਤੇ ਜ਼ਰੂਰਤਮੰਦਾਂ ਲੋਕਾਂ ਲਈ ਮਸੀਹਾ ਬਣੇ ਹੋਏ ਹਨ ।ਉਨ੍ਹਾਂ ਨੇ ਹੁਣ ਤੱਕ ਵੱਡੀ ਗਿਣਤੀ ‘ਚ ਮਜ਼ਦੂਰਾਂ ਨੂੰ ਘਰ ਪਹੁੰਚਾ ਚੁੱਕੇ ਹਨ ।ਅਜਿਹੇ ‘ਚ ਇਹ ਮਜ਼ਦੂਰ ਸੋਨੂੰ ਸੂਦ ਨੂੰ ਦੁਆਵਾਂ ਦਿੰਦੇ ਨਹੀਂ ਥੱਕ ਰਹੇ ।ਸੋਨੂੰ ਸੂਦ ਨੇ ਇਨ੍ਹਾਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਹੀ ਨਹੀਂ ਪਹੁੰਚਾਇਆ ਬਲ ਕਿ ਉਨ੍ਹਾਂ ਦੇ ਖਾਣ ਪੀਣ ਦਾ ਵੀ ਪੂਰਾ ਇੰਤਜ਼ਾਮ ਕੀਤਾ ਗਿਆ ।

https://twitter.com/SonuSood/status/1266205488946966529

ਅਦਾਕਾਰ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਵੀ ਖੂਬ ਤਾਰੀਫ ਹੋ ਰਹੀ ਹੈ ।ਲਗਾਤਾਰ ਲੋਕ ਟਵਿੱਟਰ ਅਤੇ ਸੋਸ਼ਲ ਮੀਡੀਆ ਦੇ ਜ਼ਰੀਏ ਉਨ੍ਹਾਂ ਤੋਂ ਮਦਦ ਮੰਗ ਰਹੇ ਹਨ ।ਅਦਾਕਾਰ ਦਾ ਇੱਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ।ਇਹ ਫੋਟੋ ਇੱਕ ਟ੍ਰੇਨ ਦੇ ਪਾਸ ਦੀ ਹੈ, ਜਿਸ ‘ਚ ਅਦਾਕਾਰ ਦੀ ਤਸਵੀਰ ਲੱਗੀ ਹੋਈ ਹੈ ।ਇਹ ਪਾਸ ਅਦਾਕਾਰ ਦੇ ਨਾਮ ‘ਤੇ ਜਾਰੀ ਹੋਇਆ ਹੈ ।ਇਹ ਪਾਸ ਜੁਲਾਈ 1997 ਦਾ ਹੈ ਜਦੋਂ ਉਹ ਸਿਰਫ਼ 24 ਸਾਲ ਦੇ ਸਨ।

https://www.instagram.com/p/CArWTnaAwYk/

ਇਸ ਪਾਸ ਦੀ ਐਕਸਪਾਇਰੀ ਡੇਟ ਮਾਰਚ 1998 ਲਿਖੀ ਹੋਈ ਹੈ । ਇੱਕ ਸਾਲ ਦਾ ਪਾਸ 420 ਰੁਪਏ ‘ਚ ਜਾਰੀ ਹੋਇਆ ਸੀ।ਇੱਕ ਫੈਨ ਨੇ ਇਸ ਪਾਸ ਦੀ ਫੋਟੋ ਕਾਪੀ ਸ਼ੇਅਰ ਕੀਤੀ ਹੈ”।ਇੱਕ ਪ੍ਰਸ਼ੰਸਕ ਵੱਲੋਂ ਵੀ ਇਸ ਪਾਸ ਦਾ ਫੋਟੋ ਸ਼ੇਅਰ ਕੀਤਾ ਗਿਆ ਹੈ ।

https://www.instagram.com/p/CAABmh5Ad7w/

ਪ੍ਰਸ਼ੰਸਕ ਨੇ ਟਵੀਟ ਕਰਦੇ ਹੋਏ ਕਿਹਾ ਕਿ ‘ਜਿਸ ਨੇ ਸੰਘਰਸ਼ ਕੀਤਾ ਹੋਵੇ ਉਸ ਨੂੰ ਦੂਜਿਆਂ ਦੀ ਪੀੜ ਸਮਝ ‘ਚ ਆਉਂਦੀ ਹੈ, ਸੋਨੂੰ ਸੂਦ ਕਦੇ 420 ਵਾਲੀ ਲੋਕਲ ਦਾ ਪਾਸ ਲੈ ਕੇ ਸਫ਼ਰ ਕਰਦੇ ਸਨ’।

Related Post