ਹਰ ਸਾਲ ਜਨਮ ਦਿਨ 'ਤੇ ਸੁਨੀਲ ਸ਼ੈੱਟੀ ਦਰਬਾਰ ਸਾਹਿਬ ਪਹੁੰਚ ਕੇ ਕਿਉਂ ਟੇਕਦੇ ਹਨ ਮੱਥਾ, ਸੁਨੀਲ ਸ਼ੈੱਟੀ ਨੇ ਖੋਹਲੇ ਕਈ ਰਾਜ਼ 

By  Rupinder Kaler April 15th 2019 01:36 PM

ਸ਼੍ਰੀ ਦਰਬਾਰ ਸਾਹਿਬ ਉਹ ਜਗ੍ਹਾ ਹੈ ਜਿੱਥੇ ਹਰ ਇੱਕ ਦਾ ਸਿਰ ਸਜਦਾ ਕਰਨ ਲਈ ਝੁਕਦਾ ਹੈ । ਹਰ ਰੋਜ਼ ਲੱਖਾਂ ਸ਼ਰਧਾਲੂ ਇੱਥੇ ਪਹੁੰਚਦੇ ਹਨ । ਇਹਨਾਂ ਸਰਧਾਲੂਆਂ ਵਿੱਚੋਂ ਇੱਕ ਸ਼ਰਧਾਲੂ ਸੁਨੀਲ ਸ਼ੈੱਟੀ ਵੀ ਹੈ ਜਿਹੜੇ ਹਰ ਸਾਲ ਆਪਣੇ ਜਨਮ ਦਿਨ 'ਤੇ ਮੱਥਾ ਟੇਕਣ ਪਹੁੰਚਦੇ ਹਨ । ਉਹਨਾਂ ਮੁਤਾਬਿਕ ਜਦੋਂ ਵੀ ਉਹ ਇੱਥੇ ਮੱਥਾ ਟੇਕਣ ਲਈ ਪਹੁੰਚਦੇ ਹਨ ਤਾਂ ਉਹਨਾਂ ਦੀ ਰੂਹ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਤੇ ਦੁਨਿਆਵੀ ਉਲਝਣਾਂ ਵਿੱਚ ਉਲਝਿਆ ਉਹਨਾਂ ਦਾ ਮਨ ਸ਼ਾਂਤ ਹੋ ਜਾਂਦਾ ਹੈ ।

sunil-shetty sunil-shetty

ਉਹਨਾਂ ਮੁਤਾਬਿਕ ਉਹ ਹੋਰ ਵੀ ਕਈ ਧਾਰਮਿਕ ਥਾਵਾਂ ਤੇ ਜਾਂਦੇ ਹਨ ਪਰ ਉੱਥੇ ਏਨਾਂ ਸਕੂਨ ਨਹੀਂ ਮਿਲਦਾ ਕਿਉਂਕਿ ਇੱਥੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਹਰ ਕੋਈ ਮੱਥਾ ਟੇਕਦਾ ਹੈ ਤੇ ਲੰਗਰ ਵਿੱਚ ਕਤਾਰ ਵਿੱਚ ਬੈਠ ਕੇ ਲੱਗਰ ਛੱਕਦਾ ਹੈ ।

https://www.facebook.com/Sikhvoicechannel/videos/662491427524605/

ਸੁਨੀਲ ਸ਼ੈੱਟੀ ਮੁਤਾਬਿਕ ਕੁਝ ਸਾਲ ਪਹਿਲਾਂ ਉਹ ਇੱਥੇ ਆਏ ਸਨ । ਪਰ ਹੁਣ ਉਹ ਹਰ ਸਾਲ ਇੱਥੇ ਮੱਥਾ ਟੇਕਦੇ ਹਨ ਤੇ ਦਰਬਾਰ ਸਾਹਿਬ ਵਿੱਚ ਕੀਰਤਨ ਸਰਵਣ ਕਰਦੇ ਹਨ । ਕੀਰਤਨ ਸੁਣਕੇ ਉਹਨਾਂ ਨੂੰ ਐਨਰਜੀ ਮਿਲਦੀ ਹੈ ।

Related Post