ਅਦਾਕਾਰਾ ਮੁਮਤਾਜ਼ ਦੀ ਮੌਤ ਦੀ ਖ਼ਬਰ ਉੱਡੀ, ਅਦਾਕਾਰਾ ਨੇ ਦਿੱਤਾ ਇਸ ਤਰ੍ਹਾਂ ਜਵਾਬ

By  Shaminder May 22nd 2020 06:34 PM

ਸੋਸ਼ਲ ਮੀਡੀਆ ‘ਤੇ ਅਦਾਕਾਰਾ ਮੁਮਤਾਜ਼ ਦੀ ਮੌਤ ਦੀ ਖ਼ਬਰ ਨੇ ਇੱਕ ਵਾਰ ਮੁੜ ਤੋਂ ਸਭ ਨੂੰ ਹੈਰਾਨ ਕਰ ਦਿੱਤਾ ਹੈ ।ਜਿਸ ਕਾਰਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਧੱਕਾ ਲੱਗਿਆ ਹੈ ।ਪਰ ਇਹ ਖ਼ਬਰ ਗਲਤ ਸਾਬਿਤ ਹੋਈ ਹੈ ।ਕਿਉਂਕਿ ਇਸ ਅਦਾਕਾਰਾ ਨਾਲ ਇਹ ਪਹਿਲਾ ਮੌਕਾ ਨਹੀਂ ਹੈ, ਜਦੋਂ ਉਨ੍ਹਾਂ ਬਾਰੇ ਇਸ ਤਰ੍ਹਾਂ ਦੀ ਖ਼ਬਰ ਆਈ ਹੋਵੇ ਇਸ ਤੋਂ ਪਹਿਲਾਂ ਵੀ ਉਨ੍ਹਾਂ ਦੇ ਦਿਹਾਂਤ ਦੀ ਅਫਵਾਹ ਫੈਲ ਚੁੱਕੀ ਹੈ । ਜਿਸ ਤੋਂ ਬਾਅਦ ਅਦਾਕਾਰਾ ਨੂੰ ਖੁਦ ਸਾਹਮਣੇ ਆ ਕੇ ਸਟੇਟਮੈਂਟ ਦੇਣੀ ਪਈ ਕਿ ਉਹ ਬਿਲਕੁਲ ਠੀਕਠਾਕ ਹੈ।

https://www.instagram.com/p/B-XcDIfhFbE/

ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਐੱਸ ਸੋਢੀ ਨੇ ਤਾਂ ਅਦਾਕਾਰਾ ਨੂੰ ਸ਼ਰਧਾਂਜਲੀ ਤਕ ਦੇ ਦਿੱਤੀ। ਜਿਸ ਤੋਂ ਬਾਅਦ ਇਹ ਖ਼ਬਰ ਤੇਜ਼ੀ ਨਾਲ ਫੈਲੀ ਕਿ ਮੁਮਤਾਜ਼ ਦੀ ਮੌਤ ਹੋ ਗਈ ਹੈ। ਇਨ੍ਹਾਂ ਖ਼ਬਰਾਂ ਨਾਲ ਅਦਾਕਾਰਾ ਵੀ ਹੁਣ ਬਹੁਤ ਪਰੇਸ਼ਾਨ ਹੋ ਚੁੱਕੀ ਹੈ। ਇਨ੍ਹਾਂ ਨੂੰ ਲੈ ਕੇ ਹੁਣ ਉਨ੍ਹਾਂ ਨੇ ਖੁਦ ਸਟੇਟਮੈਂਟ ਜਾਰੀ ਕੀਤਾ ਹੈ ਜਿਸ ਦੇ ਨਾਲ ਉਨ੍ਹਾਂ ਨੇ ਆਪਣੇ ਸਿਹਤਯਾਬ ਹੋਣ ਦੀ ਜਾਣਕਾਰੀ ਵੀ ਦਿੱਤੀ ਹੈ, ਨਾਲ ਹੀ ਅਜਿਹੀਆਂ ਖ਼ਬਰਾਂ ਉਡਾਉਣ ਵਾਲਿਆਂ 'ਤੇ ਗੁੱਸਾ ਵੀ ਜ਼ਾਹਰ ਕੀਤਾ ਹੈ।

https://www.instagram.com/p/B7img4jh6P8/

ਟਾਈਮਜ਼ ਆਫ ਇੰਡੀਆ ਨਾਲ ਗੱਲਬਾਤ ਦੌਰਾਨ ਮੁਮਤਾਜ਼ ਨੇ ਕਿਹਾ,' ਮੈਂ ਜ਼ਿੰਦਾ ਹਾਂ ਅਤੇ ਬਿਲਕੁਲ ਠੀਕ ਹਾਂ। ਮੈਨੂੰ ਖੁਸ਼ੀ ਹੈ ਕਿ ਇਸ ਖ਼ਬਰ ਦੀ ਜਾਂਚ ਕਰਨ ਲਈ ਕਿਸੇ ਨੇ ਮੈਨੂੰ ਕਾਲ ਕੀਤੀ। ਮੈਨੂੰ ਨਹੀਂ ਪਤਾ ਕੋਈ ਕਿਉਂ ਜਾਣਬੁੱਝ ਕੇ ਅਜਿਹੀ ਖ਼ਬਰ ਫੈਲਾ ਰਿਹਾ ਹੈ। ਇਹ ਕੋਈ ਮਜ਼ਾਕ ਹੈ ਕੀ? ਪਿਛਲੇ ਸਾਲ ਵੀ ਅਜਿਹੀ ਹੀ ਖ਼ਬਰ ਉੱਡੀ ਸੀ ਅਤੇ ਮੇਰਾ ਪਰਿਵਾਰ ਪਰੇਸ਼ਾਨ ਹੋ ਗਿਆ ਸੀ, ਅਤੇ ਮੈਂ ਖ਼ੁਦ ਵੀ ਬਹੁਤ ਪਰੇਸ਼ਾਨ ਹੋ ਗਈ ਸੀ।

https://www.instagram.com/p/B4FJh4-B9VE/

ਲਾਕਡਾਊਨ ਦੌਰਾਨ ਮੈਂ ਆਪਣੀ ਬੇਟੀ, ਜਵਾਈ, ਪਤੀ ਅਤੇ ਦੋਹਤੀਆਂ-ਪੋਤੀਆਂ ਦੇ ਨਾਲ ਲੰਡਨ ਵਿਚ ਰਹਿ ਰਹੀ ਹਾਂ ਅਤੇ ਪੂਰੀ ਤਰ੍ਹਾਂ ਠੀਕ ਹਾਂ। ਮੇਰੇ ਹੋਰ ਰਿਸ਼ਤੇਦਾਰਾਂ ਨੇ ਵੀ ਇਹ ਖ਼ਬਰ ਸੁਣੀ ਤਾਂ ਉਹ ਲੋਕ ਵੀ ਪਰੇਸ਼ਾਨ ਹੋ ਗਏ। ਲੋਕ ਮੈਨੂੰ ਕਿਉਂ ਮਾਰਨਾ ਚਾਹੁੰਦੇ ਹਨ? ਜਦੋਂ ਵੇਲੇ ਆਏਗਾ ਤਾਂ ਮੈਂ ਖੁਦ ਚਲੀ ਜਾਊਂਗੀ।

Related Post