8 ਮਹੀਨੇ ਦੀ ਹੋਈ ਨੇਹਾ ਧੂਪੀਆ ਦੀ ਧੀ ਮੇਹਰ,ਨੇਹਾ ਧੂਪੀਆ ਨੇ ਤਸਵੀਰ ਕੀਤੀ ਸਾਂਝੀ 

By  Shaminder July 19th 2019 01:03 PM

ਨੇਹਾ ਧੂਪੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਧੀ ਮੇਹਰ ਦੀਆਂ ਕਿਊਟ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਦੀ ਧੀ ਅੱਠ ਮਹੀਨੇ ਦੀ ਹੋ ਚੁੱਕੀ ਹੈ ।ਇਸ ਤਸਵੀਰ ਨੂੰ ਸਾਂਝੇ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ "ਸਾਡੀ ਛੋਟੀ ਮਿਸ ਸਨ ਸ਼ਾਈਨ ਦੇ ਨਾਲ ਅੱਠ ਮਹੀਨੇ"। ਇਸ ਤਸਵੀਰ 'ਚ ਮੇਹਰ ਨੇ ਸਫੇਦ ਰੰਗ ਦੀ ਫਰਾਕ ਪਾਈ ਹੋਈ ਅਤੇ ਉਹ ਬਹੁਤ ਹੀ ਕਿਊਟ ਲੱਗ ਰਹੀ ਹੈ ।

ਹੋਰ ਵੇਖੋ :ਨੇਹਾ ਧੂਪੀਆ ਨੇ ਵਿਆਹ ਦੀ ਵ੍ਹਰੇਗੰਢ ਉੱਤੇ ਕੀਤਾ ਇਹ ਭਾਵੁਕ ਮੈਸੇਜ ਅੰਗਦ ਬੇਦੀ ਲਈ, ਦੇਖੋ ਵੀਡੀਓ

https://www.instagram.com/p/B0C8-WAnXUh/

ਇਸ ਤਸਵੀਰ 'ਚ ਬੱਚੀ ਦੀ ਇੱਕ ਸਾਈਡ ਤੋਂ ਲਈ ਗਈ ਹੈ । ਬੱਚੀ ਦੇ ਆਲੇ ਦੁਆਲੇ ਖਿਡੌਣੇ ਪਏ ਹਨ । ਅੰਗਦ ਬੇਦੀ ਨੇ ਵੀ ਨੇਹਾ ਦੀ ਇਸ ਪੋਸਟ ਨੂੰ ਰੀਪੋਸਟ ਕੀਤਾ ਹੈ । ਪ੍ਰਸ਼ੰਸਕਾਂ ਨੂੰ ਮੇਹਰ ਦੀ ਇਹ ਫੋਟੋ ਪਸੰਦ ਆ ਰਹੀ ਹੈ ।

https://www.instagram.com/p/B0DYkKqHoLe/

ਦੱਸ ਦਈਏ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਇਸ ਜੋੜੀ ਨੇ ਪੂਰੇ ਸਿੱਖ ਰੀਤੀ ਰਿਵਾਜ਼ ਮੁਤਾਬਕ ਵਿਆਹ ਕਰਵਾਇਆ ਸੀ ।ਦੋਨਾਂ ਨੇ ਬੜੇ ਹੀ ਗੁੱਪਚੁੱਪ ਤਰੀਕੇ ਨਾਲ ਵਿਆਹ ਰਚਾਇਆ ਸੀ ।ਜਿਸ ਤੋਂ ਬਾਅਦ ਇਸ ਜੋੜੇ ਦੇ ਘਰ ਪਿਆਰੀ ਜਿਹੀ ਧੀ ਨੇ ਜਨਮ ਲਿਆ ਸੀ ।

https://www.instagram.com/p/BywqyDzHoDs/

Related Post