ਪ੍ਰਤਿਭਾ ਸਿੰਨ੍ਹਾ ਨੇ ਕਈ ਫ਼ਿਲਮਾਂ ਵਿੱਚ ਕੀਤਾ ਸੀ ਕੰਮ, ਇਸ ਬੰਦੇ ਦੇ ਪਿਆਰ ’ਚ ਪਾਗਲ ਹੋ ਕੇ ਬਾਲੀਵੁੱਡ ਤੋਂ ਬਣਾਈ ਦੂਰੀ

By  Rupinder Kaler July 6th 2020 02:57 PM

1996 ਵਿੱਚ ਰਾਜਾ ਹਿੰਦੁਸਤਾਨੀ ਦੇ ਗਾਣੇ ਪਰਦੇਸੀ ਪਰਦੇਸੀ ਜਾਣਾ ਨਹੀਂ ਵਿੱਚ ਆਮਿਰ ਖ਼ਾਨ ਦੇ ਨਾਲ ਜਿਹੜੀ ਅਦਾਕਾਰਾ ਦਿਖਾਈ ਦਿੱਤੀ ਸੀ ਉਸ ਨੇ ਕਾਫੀ ਸੁਰਖੀਆਂ ਵਟੋਰੀਆਂ ਸਨ । ਇਹ ਅਦਾਕਾਰਾ ਮਾਲਾ ਸਿੰਨ੍ਹਾ ਦੇ ਬੇਟੀ ਪ੍ਰਤਿਭਾ ਸਿੰਨ੍ਹਾ ਸਨ । 20 ਸਾਲਾਂ ਤੋਂ ਇਹ ਅਦਾਕਾਰਾ ਬਾਲੀਵੁੱਡ ਤੋਂ ਦੂਰ ਹੈ । ਪ੍ਰਤਿਭਾ ਸਿੰਨ੍ਹਾ ਨੇ ਸਿਰਫ 13 ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਹਾਲਾਂਕਿ ਉਹ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ ।

https://www.instagram.com/p/B-ghiInhZ_P/

ਖ਼ਬਰਾਂ ਦੀ ਮੰਨੀਏ ਤਾਂ ਪ੍ਰਤਿਭਾ ਸਿੰਨ੍ਹਾ ਉਸ ਸਮੇਂ ਦੇ ਮਿਊਜ਼ਿਕ ਡਾਇਰੈਕਟਰ ਨਦੀਮ ਨੂੰ ਡੇਟ ਕਰ ਚੁੱਕੀ ਸੀ । ਨਦੀਮ ਪਹਿਲਾਂ ਤੋਂ ਹੀ ਵਿਆਹੇ ਹੋਏ ਸਨ । ਇਸ ਦੇ ਬਾਵਜੂਦ ਉਹ ਨਦੀਮ ਦੇ ਪਿਆਰ ਵਿੱਚ ਪਾਗਲ ਸੀ । ਹਾਲਾਂਕਿ ਪ੍ਰਤਿਭਾ ਦੀ ਮਾਂ ਮਾਲਾ ਸਿੰਨ੍ਹਾ ਨੂੰ ਇਹ ਰਿਸ਼ਤਾ ਮਨਜੂਰ ਨਹੀਂ ਸੀ । ਮੰਮੀ ਤੋਂ ਬੱਚਣ ਲਈ ਪ੍ਰਤਿਭਾ ਕੋਰਡ ਵਰਡ ਵਿੱਚ ਨਦੀਮ ਨਾਲ ਗੱਲ ਕਰਦੀ ਸੀ ।

https://www.instagram.com/p/B4uy-65hbRl/

ਇਸ ਗੱਲ ਦਾ ਜਦੋਂ ਮਾਲਾ ਸਿੰਨ੍ਹਾ ਨੂੰ ਪਤਾ ਲੱਗਿਆ ਤਾਂ ਉਹ ਬਹੁਤ ਨਰਾਜ਼ ਹੋਈ । ਇਸ ਮਾਮਲੇ ਨੂੰ ਲੈ ਕੇ ਨਦੀਮ ਦਾ ਕਹਿਣਾ ਸੀ ਕਿ ਉਹ ਆਪਣੀ ਪਤਨੀ ਨਾਲ ਬਹੁਤ ਖੁਸ਼ ਹੈ । ਮਾਂ ਬੇਟੀ ਸੁਰਖੀਆਂ ਵਿੱਚ ਰਹਿਣ ਲਈ ਉਹਨਾਂ ਨੂੰ ਬਦਨਾਮ ਕਰ ਰਹੀਆਂ ਹਨ । ਜਦੋਂ ਕਿ ਪ੍ਰਤਿਭਾ ਸਿੰਨ੍ਹਾ ਨੇ ਕਿਹਾ ਸੀ ਕਿ ਉਹ ਛੇਤੀ ਹੀ ਨਦੀਮ ਨਾਲ ਵਿਆਹ ਕਰਨ ਵਾਲੀ ਹੈ । ਪ੍ਰਤਿਭਾ ਫ਼ਿਲਹਾਲ ਆਪਣੀ ਮਾਂ ਨਾਲ ਮੁੰਬਈ ਦੇ ਬਾਂਦਰਾ ਸਥਿਤ ਘਰ ਵਿੱਚ ਰਹਿੰਦੀ ਹੈ ਜਦੋਂ ਕਿ ਨਦੀਮ ਲੰਦਨ ਵਿੱਚ ਰਹਿੰਦੇ ਹਨ ।

https://www.instagram.com/p/CBGtXIVhrE8/

Related Post