ਕਦੇ ਸਭ ਤੋਂ ਵੱਧ ਫੀਸ ਲੈਂਦੀ ਸੀ ਇਹ ਅਦਾਕਾਰਾ, ਆਖਰੀ ਦਿਨਾਂ 'ਚ ਰਹਿਣਾ ਪਿਆ ਸੀ ਕਿਰਾਏ ਦੇ ਮਕਾਨ ਵਿਚ

By  Aaseen Khan September 2nd 2019 10:46 AM

60 ਤੇ 70 ਦੇ ਦਹਾਕੇ ਦਾ ਸਾਧਨਾ ਹਿੰਦੀ ਸਿਨੇਮਾ ਦਾ ਮੰਨਿਆ ਪ੍ਰਮੰਨਿਆ ਨਾਮ ਸੀ। ਸਾਧਨਾ ਨੂੰ ਮੇਰਾ ਸਾਇਆ, ਆਰਜੂ, ਏਕ ਫੁਲ ਦੋ ਮਾਲੀ , ਲਵ ਇਨ ਸ਼ਿਮਲਾ, ਵਕਤ ਅਤੇ ਵੋ ਕੌਣ ਥੀ, ਵਰਗੀਆਂ ਫਿਲਮਾਂ ਲਈ ਜਾਣਿਆ ਜਾਂਦਾ ਹੈ। ਉਸ ਸਮੇਂ ਸਾਧਨਾ ਦਾ ਹੇਅਰ ਕੱਟ ਬਹੁਤ ਮਸ਼ਹੂਰ ਹੋਇਆ ਸੀ ਜਿਸ ਦਾ ਨਾਮ ਹੀ ਸਾਧਨਾ ਕੱਟ ਪੈ ਚੁੱਕਿਆ ਸੀ। 2 ਸਤੰਬਰ 1941 ਨੂੰ ਪਾਕਿਸਤਾਨ ਦੇ ਕਰਾਚੀ 'ਚ ਜਨਮੀ ਸਾਧਨਾ ਦਾ ਪਰਿਵਾਰ ਵੰਡ ਤੋਂ ਬਾਅਦ ਮੁੰਬਈ 'ਚ ਆ ਕੇ ਰਹਿਣ ਲੱਗਿਆ ਸੀ।

Sadhana Sadhana

ਸਾਧਨਾ ਨੇ ਸਿਰਫ਼ 14 ਸਾਲ ਦੀ ਉਮਰ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਰਾਜ ਕਪੂਰ ਦੀ ਫ਼ਿਲਮ 'ਸ਼੍ਰੀ 420' 'ਚ ਇੱਕ ਗੀਤ ਮੁੜ ਮੁੜ ਕੇ ਨਾ ਦੇਖ ਦੇ ਕੋਰਸ 'ਚ ਸਾਧਨਾ ਸਨ। ਇਸ ਤੋਂ ਬਾਅਦ ਉਹਨਾਂ ਨੇ 16 ਸਾਲ ਦੀ ਉਮਰ 'ਚ ਸਿੰਧੀ ਫ਼ਿਲਮ 'ਅੰਬਾਨਾ' 'ਚ ਲੀਡ ਰੋਲ ਨਿਭਾਇਆ ਸੀ।

Sadhana Sadhana

ਸਾਧਨਾ ਲਕਸ ਸਾਬਣ ਦੀ ਸ਼ੁਰੂਆਤੀ ਮਾਡਲ ਸਨ। ਸਾਧਨਾ ਆਪਣੇ ਜ਼ਮਾਨੇ 'ਚ 'ਚ ਸਭ ਤੋਂ ਜ਼ਿਆਦਾ ਮਿਹਨਤਾਨਾ ਪਾਉਣ ਵਾਲੀ ਐਕਟਰਸ ਸੀ। 60 ਦੇ ਦਹਾਕੇ 'ਚ ਉਨ੍ਹਾਂ ਦੇ ਬਰਾਬਰ ਮਿਹਨਤਾਨਾ ਕੇਵਲ ਵੈਜੰਤੀ ਮਾਲਾ ਨੂੰ ਦਿੱਤਾ ਜਾਂਦਾ ਸੀ ਜਦੋਂ ਕਿ ਦੂਜੇ ਨੰਬਰ ਉੱਤੇ ਅਦਾਕਾਰਾ ਨੰਦਾ ਸੀ। 1995 'ਚ ਪਤੀ ਦੇ ਦਿਹਾਂਤ ਤੋਂ ਬਾਅਦ ਸਾਧਨਾ ਇੱਕਲੀ ਰਹਿ ਗਈ। ਆਖਰੀ ਦਿਨਾਂ 'ਚ ਉਹ ਮੁੰਬਈ ਦੇ ਇੱਕ ਪੁਰਾਣੇ ਬੰਗਲੇ 'ਚ ਕਿਰਾਏ ਉੱਤੇ ਰਹਿੰਦੀ ਸੀ। ਇਹ ਬੰਗਲਾ ਆਸ਼ਾ ਭੌਂਸਲੇ ਦਾ ਸੀ। ਸਾਧਨਾ ਨੂੰ ਥਾਈਰਾਇਡ ਦਾ ਰੋਗ ਹੋ ਗਿਆ ਸੀ, ਜਿਸਦੇ ਨਾਲ ਉਨ੍ਹਾਂ ਦੀਆਂ ਅੱਖਾਂ ਉੱਤੇ ਵੀ ਅਸਰ ਪੈਣ ਲੱਗਾ।

ਆਪਣੇ ਆਖਰੀ ਦਿਨਾਂ 'ਚ ਵੀ ਸਾਧਨਾ ਗੁੰਮਨਾਮੀ ਵਰਗੀ ਜ਼ਿੰਦਗੀ 'ਚ ਹੀ ਰਹੇ ਸਨ। ਉਨ੍ਹਾਂ ਦਾ ਕੋਈ ਆਪਣਾ ਕਰੀਬੀ ਨਹੀਂ ਸੀ ਅਤੇ ਡਿੱਗਦੀ ਸਿਹਤ ਅਤੇ ਬਾਕੀ ਕਾਨੂੰਨੀ ਕੰਮਾਂ ਨੂੰ ਸੰਭਾਲ ਨਹੀਂ ਪਾ ਰਹੇ ਸਨ, ਜਿਸਦੇ ਚਲਦੇ ਉਨ੍ਹਾਂ ਨੇ ਫ਼ਿਲਮ ਇੰਡਸਟਰੀ ਦੇ ਲੋਕਾਂ ਤੋਂ ਮਦਦ ਵੀ ਮੰਗੀ, ਪਰ ਕੋਈ ਅੱਗੇ ਨਹੀਂ ਆਇਆ ।

Related Post