ਜਦੋਂ ਸ਼ਿਲਪਾ ਸ਼ੈੱਟੀ ਫੋਟੋਗ੍ਰਾਫਰਾਂ ‘ਤੇ ਇਸ ਗੱਲ ਤੋਂ ਭੜਕੀ, ਲਗਾਈ ਕਲਾਸ, ਵੀਡੀਓ ਹੋ ਰਿਹਾ ਵਾਇਰਲ

By  Shaminder August 1st 2020 05:03 PM

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਇਸ ਵਾਇਰਸ ਦੀ ਲਪੇਟ ‘ਚ ਆਉਣ ਕਾਰਨ ਹੁਣ ਤੱਕ ਦੁਨੀਆ ਭਰ ‘ਚ ਲੱਖਾਂ ਜਾਨਾਂ ਜਾ ਚੁੱਕੀਆਂ ਹਨ । ਭਾਰਤ ‘ਚ ਵੀ ਇਸ ਵਾਇਰਸ ਦੀ ਲਪੇਟ ‘ਚ ਲੱਖਾਂ ਲੋਕ ਆ ਚੁੱਕੇ ਹਨ । ਇਸ ਬਿਮਾਰੀ ਤੋਂ ਬਚਾਅ ਦਾ ਇੱਕੋ ਇੱਕ ਤਰੀਕਾ ਹੈ ਸਮਾਜਿਕ ਦੂਰੀ ਅਤੇ ਚਿਹਰੇ ‘ਤੇ ਮਾਸਕ ਲਗਾ ਕੇ ਰੱਖਿਆ ਜਾਵੇ ਪਰ ਏਨੀ ਮਹਾਮਾਰੀ ਫੈਲਣ ਦੇ ਬਾਵਜੂਦ ਲੋਕਾਂ ਵੱਲੋਂ ਅਣਗਹਿਲੀ ਹੀ ਵਰਤੀ ਜਾ ਰਹੀ ਹੈ ।

https://www.instagram.com/p/CDVeUDCJOBy/

ਇਸ ਦੀ ਮਿਸਾਲ ਵੇਖਣ ਨੂੰ ਮਿਲੀ ਮੁੰਬਈ ‘ਚ ਜਿੱਥੇ ਸ਼ਿਲਪਾ ਸ਼ੈੱਟੀ ਦੀਆਂ ਤਸਵੀਰਾਂ ਖਿੱਚਣ ਆਏ ਕੁਝ ਫੋਟੋਗ੍ਰਾਫਰਸ ਵੱਲੋਂ ਮਾਸਕ ਨਹੀਂ ਪਾਇਆ ਗਿਆ ਸੀ । ਇਹ ਵੇਖ ਕੇ ਸ਼ਿਲਪਾ ਸ਼ੈੱਟੀ ਨੂੰ ਗੁੱਸਾ ਆ ਗਿਆ ਅਤੇ ਉਹ ਇਨ੍ਹਾਂ ਫੋਟੋਗ੍ਰਾਫਰਸ ਨੂੰ ਕਹਿਣ ਲੱਗ ਪਏ ਕਿ ਤੁਹਾਡਾ ਮਾਸਕ ਕਿੱਥੇ ਹੈ ਤੁਸੀਂ ਸੋਸ਼ਲ ਡਿਸਟੈਂਸਿੰਗ ਕਿਉਂ ਨਹੀਂ ਰੱਖੀ ।

https://www.instagram.com/p/CC8eEaKhoXN/

ਅਦਾਕਾਰਾ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ‘ਤੇ ਲਗਾਤਾਰ ਕਮੈਂਟ ਕਰ ਰਹੇ ਹਨ ।

Related Post