ਆਪਣੀ ਬਿਮਾਰੀ ਤੋਂ ਉੱਭਰ ਰਹੇ ਹਨ ਅਦਾਕਾਰਾ ਸੋਨਾਲੀ ਬੇਂਦਰੇ,ਨਵੇਂ ਲੁੱਕ 'ਚ ਆਏ ਨਜ਼ਰ  

By  Shaminder April 13th 2019 06:01 PM

ਸੋਨਾਲੀ ਬੇਂਦਰੇ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਨੇ ।ਇਨ੍ਹਾਂ ਤਸਵੀਰਾਂ 'ਚ ਸੋਨਾਲੀ ਬੇਂਦਰੇ ਦੀ ਲੁੱਕ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆ ਰਹੀ ਹੈ । ਸੋਨਾਲੀ ਬੇਂਦਰੇ ਇਨ੍ਹਾਂ ਤਸਵੀਰਾਂ 'ਚ ਬੇਹੱਦ ਖੂਬਸੂਰਤ ਦਿਖਾਈ ਦੇ ਰਹੇ ਹਨ । ਕੁਝ ਸਮਾਂ ਪਹਿਲਾਂ ਹੀ ਉਹ ਵਿਦੇਸ਼ ਚੋਂ ਕੈਂਸਰ ਦਾ ਇਲਾਜ ਕਰਵਾ ਕੇ ਪਰਤੇ ਹਨ ।

ਹੋਰ ਵੇਖੋ:ਅਕਾਸ਼ ਅੰਬਾਨੀ ਅਤੇ ਸ਼ਲੋਕਾ ਦੇ ਵਿਆਹ ‘ਚ ਪਹੁੰਚੇ ਕਈ ਸਟਾਰਸ, ਸੋਨਾਲੀ ਬੇਂਦਰੇ ‘ਤੇ ਟਿਕੀਆਂ ਸਨ ਸਭ ਦੀਆਂ ਨਜ਼ਰਾਂ

https://www.instagram.com/p/BwL-3MrDz4n/

ਆਪਣੀ ਬਿਮਾਰੀ ਤੋਂ ਉਹ ਹੌਲੀ-ਹੌਲੀ ਉੱਭਰ ਰਹੇ ਹਨ ਅਤੇ ਤਸਵੀਰਾਂ 'ਚ ਕਾਫੀ ਆਤਮ-ਵਿਸ਼ਵਾਸ ਨਾਲ ਭਰੇ ਹੋਏ ਨਜ਼ਰ ਆ ਰਹੇ ਨੇ । ਤੁਹਾਨੂੰ ਦੱਸ ਦਈਏ ਕਿ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਕਾਫੀ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ ।

https://www.instagram.com/p/Bv1BvOrBPV4/

ਇਹ ਤਸਵੀਰਾਂ ਵੀ ਉਨ੍ਹਾਂ ਦੀ ਮੈਡੀਕਲ ਕਾਊਂਸਲਿੰਗ ਦੌਰਾਨ ਦੀਆਂ ਹੀ ਦੱਸੀਆਂ ਜਾ ਰਹੀਆਂ ਹਨ ।

Related Post