ਕੀ ਪਾਲੀਵੁੱਡ ਦੀ ਇਹ ਅਦਾਕਾਰਾ ਹੁਣ ਨਹੀਂ ਕਰੇਗੀ ਟੀਵੀ ਇੰਡਸਟਰੀ 'ਚ ਕੰਮ !

By  Shaminder September 9th 2019 05:54 PM

ਸੁਰਵੀਨ ਚਾਵਲਾ ਏਨੀਂ ਦਿਨੀਂ ਇੱਕ ਵੈੱਬਸੀਰੀਜ਼ 'ਚ ਕੰਮ ਕਰਕੇ ਸੁਰਖ਼ੀਆਂ 'ਚ ਬਣੀ ਹੋਈ ਹੈ । ਪਰ ਇਸ ਤੋਂ ਪਹਿਲਾਂ ਸੁਰਵੀਨ ਚਾਵਲਾ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਦੀਆਂ ਫ਼ਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ । ਇਸ ਦੇ ਨਾਲ ਹੀ ਟੀਵੀ ਸੀਰੀਅਲਾਂ 'ਚ ਵੀ ਕੰਮ ਕਰ ਚੁੱਕੇ ਹਨ । ਪਰ ਹੁਣ ਲੱਗਦਾ ਹੈ ਕਿ ਉਹ ਕਦੇ ਵੀ ਟੀਵੀ 'ਤੇ ਵਾਪਸੀ ਨਹੀਂ ਕਰਨਾ ਚਾਹੁੰਦੀ ।

https://www.instagram.com/p/B2HMMomHv2a/

ਹਾਲ ਹੀ ਉਨ੍ਹਾਂ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਟੀਵੀ ਸ਼ੋਅਜ਼ ਆਪਣੇ ਕੰਟੈਂਟ 'ਚ ਜ਼ਿਆਦਾ ਬਦਲਾਅ ਨਹੀਂ ਕਰਦੇ ਹਨ ਇਸ ਲਈ ਉਹ ਆਉਣ ਵਾਲੇ ਸਮੇਂ 'ਚ ਉਹ ਟੀਵੀ 'ਤੇ ਕੰਮ ਨਹੀਂ ਕਰਨਾ ਚਾਹੁੰਦੀ । ਦੱਸ ਦਈਏ ਕਿ ਸੁਰਵੀਨ ਦੀ ਨੰਨ੍ਹੀ ਧੀ ਈਵਾ ਨੇ ਵੀ ਟੀਵੀ 'ਤੇ ਡੈਬਿਊ ਕਰ ਲਿਆ ਹੈ ।

https://www.instagram.com/p/B1ZAXKJn7xp/

ਜਿਸ ਦਾ ਇੱਕ ਵੀਡੀਓ ਵੀ ਸੁਰਵੀਨ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ । ਵੀਡੀਓ 'ਚ ਬੱਚੀ ਵੀ ਸੁਰਵੀਨ ਚਾਵਲਾ ਨਾਲ ਨਜ਼ਰ ਆ ਰਹੀ ਹੈ । ਦੱਸ ਦਈਏ ਕਿ ਸੁਰਵੀਨ ਨੇ ਅਪ੍ਰੈਲ 2019 'ਚ ਆਪਣੀ ਧੀ ਈਵਾ ਨੂੰ ਜਨਮ ਦਿੱਤਾ ਸੀ ।ਉਸ ਦੇ ਜਨਮ ਤੋਂ ਇੱਕ ਮਹੀਨੇ ਬਾਅਦ ਹੀ ਸੁਰਵੀਨ ਨੇ ਆਪਣਾ ਕੰਮ ਸ਼ੁਰੂ ਹੋਇਆ ਸੀ ।

Related Post