ਹੀਰੋਇਨਾਂ ਨੇ ਕੁਝ ਇਸ ਤਰ੍ਹਾਂ ਮਨਾਇਆ ਕਰਵਾ ਚੌਥ,ਤਸਵੀਰਾਂ ਕੀਤੀਆਂ ਸਾਂਝੀਆਂ

By  Shaminder October 18th 2019 10:32 AM

ਪੂਰੇ ਦੇਸ਼ 'ਚ ਕਰਵਾ ਚੌਥ ਦਾ ਤਿਉਹਾਰ ਮਨਾਇਆ ਗਿਆ ਇਸ ਮੌਕੇ ਔਰਤਾਂ ਨੇ ਆਪਣੇ ਪਤੀ ਦੀ ਉਮਰ ਲਈ ਵਰਤ ਰੱਖਿਆ ਅਤੇ ਚੰਨ ਨੂੰ ਵੇਖ ਕੇ ਵਰਤ ਖੋਲਿਆ । ਗੱਲ ਜੇ ਸੈਲੀਬ੍ਰੇਟੀਜ਼ ਦੀ ਕਰੀਏ ਤਾਂ ਉਨ੍ਹਾਂ ਨੇ ਵੀ ਆਪੋ ਆਪਣੇ ਪਤੀ ਦੀ ਲੰਮੀ ਉਮਰ ਲਈ ਵਰਤ ਰੱਖਿਆ ।ਬਾਲੀਵੁੱਡ ਅਭਿਨੇਤਰੀਆਂ ਇਸ ਮੌਕੇ ਖਾਸ ਤੌਰ 'ਤੇ ਸੱਜੀਆਂ ਹੋਈਆਂ ਸਨ ।

ਹੋਰ ਵੇਖੋ:ਰਾਖੀ ਸਾਵੰਤ ਨੇ ਵੀ ਕੁਝ ਇਸ ਤਰ੍ਹਾਂ ਰੱਖਿਆ ਕਰਵਾ ਚੌਥ ਦਾ ਵਰਤ, ਵੀਡੀਓ ਦੀ ਹੋ ਰਹੀ ਹੈ ਚਰਚਾ

https://www.instagram.com/p/B3uFBI2Bn0e/

ਸ਼ਿਲਪਾ ਸ਼ੈੱਟੀ ਨੇ ਵੀ ਪਤੀ ਰਾਜ ਕੁੰਦਰਾ ਲਈ ਵਰਤ ਰੱਖਿਆ ਅਤੇ ਪੂਰੇ ਰੀਤੀ ਰਿਵਾਜ ਦੇ ਨਾਲ ਵਰਤ ਖੋਲਿਆ । ਪ੍ਰਿਯੰਕਾ ਚੋਪੜਾ ਨੇ ਵੀ ਕੈਲੀਫੋਰਨੀਆ 'ਚ ਕਰਵਾ ਚੌਥ ਮਨਾਇਆ ।

https://www.instagram.com/p/B3vpauYpr0j/

ਪ੍ਰਿਯੰਕਾ ਚੋਪੜਾ ਇਸ ਦੌਰਾਨ ਮੱਥੇ ਤੇ ਸੰਧੂਰ ਸਜਾਈ ਦਿਖਾਈ ਦਿੱਤੀ ਅਤੇ ਬਾਲੀਬਵੁੱਡ ਦੀ ਮਸਤ ਗਰਲ ਰਵੀਨਾ ਟੰਡਨ ਲਾਲ ਜੋੜੇ 'ਚ ਵਿਖਾਈ ਦਿੱਤੀ ।

https://www.instagram.com/p/B3ufr6CHoGc/

ਅਨੁਸ਼ਕਾ ਸ਼ਰਮਾ ਨੇ ਵੀ ਵਿਰਾਟ ਕੋਹਲੀ ਲਈ ਵਰਤ ਰੱਖਿਆ ਅਨੁਸ਼ਕਾ ਨੇ ਇਸ ਮੌਕੇ ਪਤੀ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ ਹੈ ।

https://www.instagram.com/p/B3ujURip7Sn/

ਅਨੁਸ਼ਕਾ ਰੈੱਡ ਸਾੜ੍ਹੀ ਅਤੇ ਚੂੜਾ ਪਹਿਨੇ ਹੋਏ ਨਜ਼ਰ ਆਈ । ਇਸ ਮੌਕੇ ਦੀਪਿਕਾ ਵੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ ਅਤੇ ਆਪਣੇ ਵਿਆਹ ਕਾਰਨ ਚਰਚਾ 'ਚ ਰਹਿਣ ਵਾਲੀ ਨੁਸਰਤ ਜਹਾਂ ਵੀ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਸੀ ।ਕਮੇਡੀਅਨ ਕਪਿਲ ਸ਼ਰਮਾ ਅਤੇ ਗਿੰਨੀ ਲਈ ਇਸ ਵਾਰ ਕਰਵਾ ਚੌਥ 'ਤੇ ਖੁਸ਼ੀ ਦੌਗੁਣੀ ਹੋ ਗਈ ਸੀ । ਗਿੰਨੀ ਨੇ ਵੀ ਪਤੀ ਕਪਿਲ ਲਈ ਵਰਤ ਰੱਖਿਆ , ਇਨ੍ਹਾਂ ਸਭ ਅਭਿਨੇਤਰੀਆਂ ਨੇ ਪੂਰੇ ਰੀਤੀ ਰਿਵਾਜ਼ ਨਾਲ ਵਰਤ ਰੱਖਿਆ ਅਤੇ ਚੰਨ ਚੜਨ 'ਤੇ ਅਰਘ ਦੇ ਕੇ ਆਪਣੇ ਪਤੀਆਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ।

Related Post