ਗੁਰੂ ਨਾਨਕ ਪਾਤਸ਼ਾਹ ਦੇ 550ਵੇਂ ਪ੍ਰਕਾਸ਼ ਦਿਹਾੜੇ 'ਤੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀਆਂ ਵਧਾਈਆਂ

By  Aaseen Khan November 12th 2019 01:22 PM

ਜਗਤ ਗੁਰੂ ਬਾਬਾ ਨਾਨਕ ਸਿੱਖਾਂ ਦੇ ਹੀ ਨਹੀਂ ਸਗੋਂ ਹਰ ਕਿਸੇ ਲਈ ਮਾਰਗ ਦਰਸ਼ਕ ਹੋਏ ਹਨ। ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਅੱਜ ਦੁਨੀਆਂ ਭਰ 'ਚ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ। ਨਾਮ ਜਪੋ, ਵੰਡ ਛਕੋ ਅਤੇ ਕਿਰਤ ਕਰੋ ਦਾ ਸੰਦੇਸ਼ ਦੇਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਭਾਈਚਾਰਕ ਸਾਂਝ ਨੂੰ ਮਜਬੂਤ ਕੀਤਾ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈ. 'ਚ ਸ੍ਰੀ ਨਨਕਾਣਾ ਸਾਹਿਬ ਵਿਖੇ ਹੋਇਆ ਸੀ ਅਤੇ ਹਰ ਕੱਤਕ ਦੀ ਪੂਰਨਮਾਸ਼ੀ ਨੂੰ ਦੇਸ਼-ਵਿਦੇਸ਼ 'ਚ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ।

T 3546 - Greetings on this auspicious day of the 550th Anniversary of Guru Nanak Dev ji .. ????? pic.twitter.com/gPkgOupdBM

— Amitabh Bachchan (@SrBachchan) November 12, 2019

ਜਿਥੇ ਸੰਗਤਾਂ 'ਚ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਬਾਲੀਵੁੱਡ ਜਗਤ ਦੀਆਂ ਹਸਤੀਆਂ ਵੀ ਇਸ ਦਿਹਾੜੇ ਨੂੰ ਸ਼ਰਧਾਪੂਰਵਕ ਮਨਾ ਰਹੀਆਂ ਹਨ।ਬਾਲੀਵੁੱਡ ਜਗਤ ਦੇ ਹਿੰਦੀ ਫਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਅਮਿਤਾਬ ਬੱਚਨ ਨੇ ਟਵਿੱਟਰ ’ਤੇ ਲਿਖਿਆ,‘‘ਗੁਰੂ ਨਾਨਕ ਦੇਵ ਜੀ ਦੀ 550ਵੀਂ ਜਯੰਤੀ ਦੇ ਇਸ ਸ਼ੁੱਭ ਦਿਨ ਦੀਆਂ ਵਧਾਈਆਂ।’’

Guru Nanak ji’s teachings reach out to all mankind in a simple, yet telling manner.His message of 'Naam Japo, Kirat Karo & Wand Chhako', which means: Chant the name of the God, perform your duty with honesty and hard work, and share whatever you earn with the needy”is timeless? pic.twitter.com/f7cp8Hq2zf

— Hema Malini (@dreamgirlhema) November 12, 2019

ਇਸ ਤੋਂ ਇਲਾਵਾ ਹੇਮਾ ਮਾਲਿਨੀ, ਤਾਪਸੀ ਪਨੂੰ, ਈਸ਼ਾ ਕੋਪੀਕਰ, ਸੋਹਾ ਅਲੀ ਖਾਨ ਵਰਗੇ ਸਿਤਾਰਿਆਂ ਨੇ ਫੈਨਜ਼ ਨੂੰ ਵਧਾਈਆਂ ਦਿੱਤੀਆਂ। ਬਾਲੀਵੁੱਡ ਤੋਂ ਇਲਾਵਾ ਪਾਲੀਵੁੱਡ ਦੇ ਵੀ ਸਾਰੇ ਹੀ ਸਿਤਾਰਿਆਂ ਵੱਲੋਂ ਗੁਰੂ ਨਾਨਕ ਦੇ ਵੀ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਵਧਾਈਆਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਬਹੁਤ ਸਾਰੇ ਗਾਣੇ ਵੀ ਬਾਲੀਵੁੱਡ ਅਤੇ ਪੰਜਾਬ ਦੇ ਗਾਇਕਾਂ ਵੱਲੋਂ ਰਿਲੀਜ਼ ਕੀਤੇ ਜਾ ਚੁੱਕੇ ਹਨ।

ਹੋਰ ਵੇਖੋ : ਅਮਜਦ ਖ਼ਾਨ ‘ਗੱਬਰ’ ਦੇ ਰੋਲ ਲਈ ਨਹੀਂ ਸਨ ਪਹਿਲੀ ਪਸੰਦ, ਜਨਮਦਿਨ ‘ਤੇ ਜਾਣੋ ਉਹਨਾਂ ਦੀਆਂ ਕੁਝ ਅਨਸੁਣੀਆਂ ਗੱਲਾਂ

ਸਤਿਗੁਰੂ ਨਾਨਕ ਪ੍ਰਗਟਿਆ

ਮਿੱਟੀ ਧੁੰਦ ਜੱਗ ਚਾਨਣ ਹੋਇਆ

ਜਿਉ ਕਰ ਸੂਰਜ ਨਿਕਲਿਆ

ਤਾਰੇ ਛਿਪੇ ਅੰਧੇਰ ਪਲੋਇਆ

ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ

ਗੁਰੂ ਨਾਨਕ ਦੇਵ ਜੀ ਦੇ ਗੁਰਪੂਰਬ ਦੀਆਂ ਲੱਖ ਲੱਖ ਵਧਾਈਆ ਹੋਣ! ??

— taapsee pannu (@taapsee) November 12, 2019

Satguru nanak pargatya miti dhund jag chanan hoa || Jyo kar suraj nikalya tare chape andher ploa || ?? DHAN GURU NANAK DEV JI de 550th parkash purab di aap sabji nu lakh lakh wadaiyan ?? pic.twitter.com/R8TM6mTDaP

— Isha Koppikar (@ishakonnects) November 12, 2019

Related Post