8 ਸਾਲਾਂ ਬਾਅਦ ਨਿਰਭਿਆ ਦੇ ਦੋਸ਼ੀਆਂ ਨੂੰ ਮਿਲੀ ਫਾਂਸੀ ਦੀ ਸਜ਼ਾ, ਬਾਲੀਵੁੱਡ ਦੇ ਸਿਤਾਰਿਆਂ ਨੇ ਇਸ ਤਰ੍ਹਾਂ ਜਤਾਈ ਖੁਸ਼ੀ

By  Rupinder Kaler March 20th 2020 11:07 AM

8 ਸਾਲਾਂ ਬਾਅਦ ਨਿਰਭਿਆ ਨੂੰ ਇਨਸਾਫ ਮਿਲ ਗਿਆ ਹੈ । ਨਿਰਭਿਆ ਦੇ ਚਾਰੇ ਦੋਸ਼ੀਆਂ ਨੂੰ ਅੱਜ ਸਵੇਰੇ ਤਿਹਾੜ ਜੇਲ੍ਹ ਵਿੱਚ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ ਹੈ । ਇਸ ਸਭ ਦੇ ਚਲਦੇ ਪੂਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਹੈ । ਨਿਰਭਿਆ ਦੀ ਮਾਂ ਨੇ ਇਸ ਸਜ਼ਾ ਤੇ ਸੰਤੁਸ਼ਟੀ ਜਤਾਈ ਹੈ । ਬਾਲੀਵੁੱਡ ਨੇ ਵੀ ਦੇਸ਼ ਦੀ ਬੇਟੀ ਨੂੰ ਇਨਸਾਫ ਦਿਵਾਉਣ ਵਿੱਚ ਵੱਡੀ ਭੂਮਿਕਾ ਅਦਾ ਕੀਤੀ ਹੈ । ਨਿਰਭਿਆ ਕਾਂਡ ਦੌਰਾਨ ਕਈ ਬਾਲੀਵੁੱਡ ਸਿਤਾਰਿਆਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਸੀ । ਹੁਣ ਇਸ ਸਭ ਦੇ ਚਲਦੇ ਬਾਲੀਵੁੱਡ ਦੇ ਸਿਤਾਰਿਆਂ ਦਾ ਪ੍ਰਤੀਕਰਮ ਸਾਹਮਣੇ ਆਇਆ ਹੈ ।

ਸੁਸ਼ਮਿਤਾ ਸੇਨ ਨੇ ਟਵੀਟ ਕਰਕੇ ਨਿਰਭਿਆ ਦੀ ਮਾਂ ਆਸ਼ਾ ਦੇਵੀ ਦੀ ਤਾਰੀਫ ਕੀਤੀ ਹੈ । ਉਹਨਾਂ ਨੇ ਇਸ ਸਭ ਨੂੰ ਇਨਸਾਫ ਦੀ ਜਿੱਤ ਦੱਸਿਆ ਹੈ । ਉਹਨਾਂ ਨੇ ਲਿਖਿਆ ਹੈ ‘ਮਾਂ ਤੇ ਸਬਰ ਤੇ ਸਹਿਣ ਸ਼ਕਤੀ ਨੂੰ ਇਨਸਾਫ ਮਿਲ ਗਿਆ ਹੈ, ਆਖਿਰਕਾਰ ਇਨਸਾਫ ਹੋਇਆ ਹੈ ।’

https://twitter.com/thesushmitasen/status/1240797656672169985

ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਵੀ ਖੁਸ਼ੀ ਜਾਹਿਰ ਕੀਤੀ ਹੈ, ਉਹਨਾਂ ਨੇ ਲਿਖਿਆ ਹੈ ‘ਨਿਰਭਿਆ ਦੇ ਮਾਤਾ ਪਿਤਾ, ਉਸ ਦੇ ਦੋਸਤਾਂ ਨਾਲ ਮੇਰੀ ਹਮਦਰਦੀ ਹੈ, ਸਮਾਂ ਜ਼ਰੂਰ ਲੱਗਿਆ ਪਰ ਇਨਸਾਫ ਹੋਇਆ ਹੈ।’

https://twitter.com/Riteishd/status/1240808089424523265

ਹਰ ਮੁੱਦੇ ਤੇ ਬੇਬਾਕ ਬੋਲਣ ਵਾਲੀ ਤਾਪਸੀ ਪੰਨੂ ਦਾ ਵੀ ਰਿਐਕਸ਼ਨ ਸਾਹਮਣੇ ਆਇਆ ਹੈ । ਉਹਨਾਂ ਮੁਤਾਬਿਕ ਹੁਣ ਨਿਰਭਿਆ ਦੀ ਮਾਂ ਤੇ ਉਹਨਾਂ ਦਾ ਪਰਿਵਾਰ ਚੈਨ ਦੀ ਨੀਂਦ ਸੋ ਸਕੇਗਾ । ਇਹ ਕਾਫੀ ਲੰਮੀ ਤੇ ਸੰਘਰਸ਼ ਵਾਲੀ ਲੜਾਈ ਸੀ ।

https://twitter.com/taapsee/status/1240821314849390592

ਤੁਹਾਨੂੰ ਦੱਸ ਦਿੰਦੇ ਹਾਂ ਕਿ ਨਿਰਭਿਆ ਕਾਂਡ ਨਾਲ ਬਾਲੀਵੁੱਡ ਕਾਫੀ ਜੁੜਿਆ ਰਿਹਾ ਹੈ । ਕਈ ਫ਼ਿਲਮਾਂ ਦੇਖੀਆਂ ਗਈਆਂ ਹਨ ਜਿਨ੍ਹਾਂ ਵਿੱਚ ਜਾਂ ਤਾਂ ਨਿਰਭਿਆ ਵਰਗੇ ਕਈ ਮਾਮਲੇ ਦਿਖਾਏ ਗਏ ਹਨ ਤਾਂ ਉਸ ਤੋਂ ਇਹ ਫ਼ਿਲਮਾਂ ਪ੍ਰੇਰਿਤ ਸਨ ।

Related Post