ਸਲਮਾਨ ਖ਼ਾਨ ਨੇ ਬਲਾਈਂਡ ਸਕੂਲ 'ਚ ਜਾ ਕੇ ਦ੍ਰਿਸ਼ਟੀਹੀਣ ਬੱਚਿਆਂ ਨਾਲ ਕੀਤੀ ਮੁਲਾਕਾਤ,ਵੇਖੋ ਵੀਡੀਓ  

By  Shaminder March 6th 2019 11:00 AM

ਸਲਮਾਨ ਖ਼ਾਨ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਨੇ । ਉਨ੍ਹਾਂ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਨੇ । ਉਨ੍ਹਾਂ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆਾ 'ਤੇ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਸਲਮਾਨ ਖ਼ਾਨ ਇੱਕ ਦ੍ਰਿਸ਼ਟੀਹੀਣ ਸਕੂਲ 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਦ੍ਰਿਸ਼ਟੀਹੀਣ ਬੱਚਿਆਂ  ਨਾਲ ਹੱਥ ਮਿਲਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ ।

ਹੋਰ ਵੇਖੋ :ਪੰਜਾਬੀ ਦੀ ਮਸ਼ਹੂਰ ਅਖਾਣ ਜੋ ਸੁੱਖ ਛੱਜੂ ਦੇ ਚੁਬਾਰੇ ਬਲਖ ਨਾ ਬੁਖਾਰੇ ਕਿਵੇਂ ਹੋਈ ਸੀ ਸ਼ੁਰੂ,ਜਾਣੋ ਇਤਿਹਾਸ,ਵੇਖੋ ਵੀਡੀਓ

https://www.instagram.com/p/BunsdBlA_zD/

ਦੱਸ ਦਈਏ ਕਿ ਸਲਮਾਨ ਖ਼ਾਨ ਇੱਕ ਅਜਿਹੇ ਕਲਾਕਾਰ ਨੇ ਜਿਨ੍ਹਾਂ ਵੱਲੋਂ ਸਮਾਜ ਸੇਵਾ ਲਈ ਕੰਮ ਕੀਤੇ ਜਾ ਰਹੇ ਨੇ ਅਤੇ ਉਨ੍ਹਾਂ ਦੀ ਇੱਕ ਸੰਸਥਾ ਬੀਂਗ ਹਿਊਮਨ ਹੈ । ਜਿਸ ਦੇ ਜ਼ਰੀਏ ਉਹ ਸਮਾਜ ਸੇਵਾ ਕਰਦੇ ਨੇ । ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਸਮਾਜ ਦੀ ਸੇਵਾ ਲਈ ਇਸਤੇਮਾਲ ਕੀਤਾ ਜਾਂਦਾ ਹੈ । ਸਲਮਾਨ ਖ਼ਾਨ ਨੇ ਬਾਲੀਵੁੱਡ ਨੂੰ ਵੀ ਕਈ ਹਿੱਟ ਫ਼ਿਲਮਾਂ ਦਿੱਤੀਆਂ ਨੇ ।

salman khan on indian air force salman khan on indian air force

ਹਾਲ 'ਚ ਉਨ੍ਹਾਂ ਨੇ ਲੁਧਿਆਣਾ 'ਚ ਫ਼ਿਲਮ ਭਾਰਤ ਦੀ ਸ਼ੂਟਿੰਗ ਦੇ ਦੌਰਾਨ ਵੀ ਕਈ ਕਿਸਾਨਾਂ ਦੀ ਆਰਥਿਕ ਤੌਰ 'ਤੇ ਮਦਦ ਕੀਤੀ ਸੀ । ਸਲਮਾਨ ਖ਼ਾਨ ਜਿੰਨੇ ਉਪਰੋਂ ਸਖ਼ਤ ਸੁਭਾਅ ਦੇ ਲੱਗਦੇ ਨੇ ਪਰ ਹਕੀਕਤ ਇਸ ਦੇ ਬਿਲਕੁਲ ਉਲਟ ਹੈ, ਅੰਦਰੋਂ ਉਹ ਬਹੁਤ ਹੀ ਨਰਮ ਅਤੇ ਦਰਿਆ ਦਿਲ ਇਨਸਾਨ ਹਨ ।

Related Post